ਅਰਨਬ ਗੋਸਵਾਮੀ ਤੇ ਪਤਨੀ ਦੀ ਅਗਾਊੁਂ ਜ਼ਮਾਨਤੀ ਸੰਬੰਧੀ ਦਾਖਲ ਅਰਜ਼ੀਆਂ ‘ਤੇ ਸੁਣਵਾਈ 1 ਦਸੰਬਰ ਨੂੰ

208
Share

ਮੁੰਬਈ, 23 ਨਵੰਬਰ (ਪੰਜਾਬ ਮੇਲ)- ਰਿਪਬਲਿਕ ਟੀ.ਵੀ. ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਤੇ ਉਸ ਦੀ ਪਤਨੀ ਵੱਲੋਂ ਇੱਕ ਅਪਰਾਧਕ ਕੇਸ ‘ਚ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਸਬੰਧੀ ਦਾਖ਼ਲ ਅਰਜ਼ੀਆਂ ‘ਤੇ ਸ਼ਹਿਰ ਦੀ ਇੱਕ ਸੈਸ਼ਨ ਅਦਾਲਤ ਵੱਲੋਂ ਸੁਣਵਾਈ 1 ਦਸੰਬਰ ਨੂੰ ਕੀਤੀ ਜਾਵੇਗੀ। ਮੁੰਬਈ ਪੁਲਿਸ ਵੱਲੋਂ ਅਰਨਬ ਤੇ ਉਸ ਦੀ ਪਤਨੀ ਖ਼ਿਲਾਫ਼ ਉਕਤ ਅਪਰਾਧਕ ਕੇਸ ਇੱਕ ਮਹਿਲਾ ਪੁਲਿਸ ਅਧਿਕਾਰੀ ‘ਤੇ ਕਥਿਤ ਹਮਲੇ ਦੇ ਸਬੰਧ ‘ਚ ਦਰਜ ਕੀਤਾ ਗਿਆ ਹੈ। ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਉਹ 2018 ਦੇ ਇੱਕ ਇੰਟੀਰੀਅਰ ਡਿਜ਼ਾਈਨਰ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ‘ਚ ਅਰਨਬ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਅੰਤਰਿਮ ਜ਼ਮਾਨਤ ਦੇ ਹੁਕਮਾਂ ਦੀ ਕਾਪੀ ਦਾ ਇੰਤਜ਼ਾਰ ਕਰ ਰਹੇ ਹਨ।


Share