ਅਰਥਸ਼ਾਸਤਰੀ ਈਸ਼ਰ ਜੱਜ ਆਹਲੂਵਾਲੀਆ ਦਾ ਦੇਹਾਂਤ

83
Share

ਨਵੀਂ ਦਿੱਲੀ, 26 ਸਤੰਬਰ (ਪੰਜਾਬ ਮੇਲ)- ਅਰਥਸ਼ਾਸਤਰੀ ਈਸ਼ਰ ਜੱਜ ਆਹਲੂਵਾਲੀਆ ਨੇ ਕਈ ਮਹੀਨਿਆਂ ਤੱਕ ਕੈਂਸਰ ਨਾਲ ਲੜਦਿਆਂ ਅੱਜ ਇਥੇ ਆਪਣੀ ਰਿਹਾਇਸ਼ ‘ਤੇ ਦਮ ਤੋੜ ਦਿੱਤਾ। ਉਹ 74 ਸਾਲਾਂ ਦੇ ਸਨ। ਉਨ੍ਹਾਂ ਨੇ 1 ਅਕਤੂਬਰ ਨੂੰ 75 ਸਾਲ ਦੀ ਹੋਣਾ ਸੀ। ਭਾਰਤ ਦੇ ਪ੍ਰਮੁੱਖ ਆਰਥ ਸ਼ਾਸਤਰੀ ਤੇ ਯੋਜਨਾ ਬੋਰਡ ਦੇ ਸਾਬਕਾ ਸਾਬਕਾ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਦੀ ਪਤਨੀ ਈਸ਼ਰ ਜੱਜ ਨੇ ਆਪਣੇ ਖੇਤਰ ਵਿਚ ਕਾਫੀ ਨਾਮ ਖੱਟਿਆ ਸੀ। ਉਨ੍ਹਾਂ ਦੇ ਦੇਹਾਂਤ ‘ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ।


Share