ਅਮੋਲਕ ਸਿੰਘ ਜੰਮੂ ਨੂੰ ਭਾਵਭੀਨੀਆਂ ਸ਼ਰਧਾਜਲੀਆਂ ਅਰਪਿਤ

249
Share

ਸੈਕਰਾਮੈਂਟੋ, 24 ਅਪ੍ਰੈਲ (ਪੰਜਾਬ ਮੇਲ)- ਪੰਜਾਬ ਟਾਈਮਜ਼ ਅਖਬਾਰ ਦੇ ਸੰਪਾਦਕ ਅਮੋਲਕ ਸਿੰਘ ਜੰਮੂ ਬੀਤੇ ਦਿਨੀ ਪਰਲੋਕ ਸਿਧਾਰ ਗਏ ਸਨ। ਸੈਕਰਾਮੈਂਟੋ ਵਿਖੇ ਉਨ੍ਹਾਂ ਨੂੰ ਸ਼ਰਧਾਜਲੀਆਂ ਦੇਣ ਲਈ ਇਕ ਸੋਕ ਸਭਾ ਦਾ ਆਯੋਜਨ ਕੀਤਾ ਗਿਆ। ਵੱਖ-ਵੱਖ ਬੁਲਾਰਿਆ ਨੇ ਅਮੋਲਕ ਸਿੰਘ ਜੰਮੂ ਦੇ ਅਕਾਲ ਚਲਾਨੇ ’ਤੇ ਅਫਸੋਸ ਦਾ ਪ੍ਰਗਟਾਵਾ ਕੀਤਾ। ਉਨਾਂ ਕਿਹਾ ਕਿ ਅਮੋਲਕ ਸਿੰਘ ਇਕ ਨਿਤੜਕ ਪੱਤਰਕਾਰ ਸਨ। ਉਨ੍ਹਾਂ ਦਾ ਪਰਲੋਕ ਸਿਧਾਰ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਸੋਕ ਸਮਾਗਮ ਵਿਚ ਹੋਰਣਾਂ ਤੋ ਅਲਾਵਾ ਚਰਨ ਸਿੰਘ ਜੱਜ, ਗੁਲਿੰਦਰ ਗਿੱਲ, ਗੁਰਜਤਿੰਦਰ ਸਿੰਘ ਰੰਧਾਵਾ, ਪ੍ਰੋ. ਹਰਪਾਲ ਸਿੰਘ, ਬਲਵਿੰਦਰ ਸਿੰਘ ਡੂਲਕੁ, ਜਨਕ ਸਿਧੱਰਾ, ਗੁਰਦੀਪ ਸਿੰਘ ਗਿੱਲ, ਸੁਖਦੇਵ ਸਿੰਘ ਗਿੱਲ, ਗੁਰਚਰਨ ਸਿੰਘ ਗਿੱਲ ਵੀ ਹਾਜ਼ਰ ਸਨ।


Share