PUNJABMAILUSA.COM

ਅਮਰੀਕ ਨੇ ਪਾਕਿ ਲਈ 70 ਕਰੋੜ ਡਾਲਰ ਦੀ ਸਹਾਇਤਾ ਨੂੰ ਦਿੱਤੀ ਮਨਜੂਰੀ

 Breaking News

ਅਮਰੀਕ ਨੇ ਪਾਕਿ ਲਈ 70 ਕਰੋੜ ਡਾਲਰ ਦੀ ਸਹਾਇਤਾ ਨੂੰ ਦਿੱਤੀ ਮਨਜੂਰੀ

ਅਮਰੀਕ ਨੇ ਪਾਕਿ ਲਈ 70 ਕਰੋੜ ਡਾਲਰ ਦੀ ਸਹਾਇਤਾ ਨੂੰ ਦਿੱਤੀ ਮਨਜੂਰੀ
November 12
19:37 2017

ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)– ਅਮਰੀਕੀ ਕਾਂਗਰਸ ਨੇ ਪਾਕਿਸਤਾਨ ਨੂੰ 70 ਕਰੋੜ ਡਾਲਰ (4.5 ਹਜਾਰ ਕਰੋੜ ਰੁਪਏ) ਦੀ ਸਹਾਇਤਾ ਦੇ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਹੈ। ਪਾਕਿਸਤਾਨ ਨੂੰ ਇਹ ਮਦਦ ਅਫਗਾਨਿਸਤਾਨ ਵਿੱਚ ਚਲਾਈਆਂ ਜਾ ਰਹੀਆਂ ਅਮਰੀਕੀ ਮੁਹਿੰਮਾਂ ਨੂੰ ਸਮਰਥਨ ਦੇਣ ਦੇ ਇਵਜ ਵਿੱਚ ਦਿੱਤੀ ਜਾਵੇਗੀ। ਅਮਰੀਕਾ ਗਠਜੋੜ ਸਹਾਇਤਾ ਫੰਡ (ਸੀਐਸਐਫ) ਰਾਹੀਂ ਇਹ ਰਾਸ਼ੀ ਪਾਕਿਸਤਾਨ ਨੂੰ ਦੇਵੇਗਾ। ਇੱਕ ਰਿਪੋਰਟ ਵਿੱਚ ਇਸ ਪ੍ਰਸਤਾਵ ਦੇ ਪਾਸ ਹੋ ਜਾਣ ਸਬੰਧੀ ਦੱਸਿਆ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਪ੍ਰਸਤਾਵ ਨੂੰ ਨੈਸ਼ਨਲ ਡਿਫੈਂਸ ਅਥਾਰਟੀ ਐਕਟ (ਐਨਡੀਏਏ-2018) ਵਿੱਚ ਸਦਨ ਅਤੇ ਸੈਨੇਟ ਦੇ ਇਜਲਾਸਾਂ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਜਾਰੀ ਕੀਤਾ ਗਿਆ। ਇਸ ਸਮਝੌਤੇ ਵਾਲੇ ਇਜਲਾਸ ਵਿੱਚ ਇਸ ਨੂੰ ਸ਼ਾਮਲ ਕੀਤਾ ਗਿਆ ਹੈ ਕਿ ਅਮਰੀਕਾ ਦੇ ਰੱਖਿਆ ਸਕੱਤਰ ਜਿਮ ਮੈਟਿਸ ਵੱਲੋਂ ਮਨਜੂਰੀ ਮਿਲਣ ਬਾਅਦ ਪਾਕਿਸਤਾਨ ਨੇ ਆਪਣੇ ਇੱਥੋਂ ਦੇ ਹੱਕਾਨੀ ਨੈਟਵਰਕ ਅਤੇ ਲਸ਼ਕਰ–ਏ-ਤਾਇਬਾ ਵਿਰੁੱਧ ਸਪੱਸ਼ਟ ਕਦਮ ਚੁੱਕੇ ਹਨ, ਉਸ ਨੂੰ 35 ਕਰੋੜ ਡਾਲਰ ਤੋਂ ਲੈ ਕੇ 70 ਕਰੋੜ ਡਾਲਰ ਤੱਕ ਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਐਨਡੀਏਏ ਨੇ ਅਮਰੀਕੀ ਰੱਖਿਆ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ’ਤੇ ਨਜ਼ਰ ਰੱਖੇ ਕਿ ਕਿਤੇ ਉਸ ਦੀ ਵਰਤੋਂ ਅੱਤਵਾਦੀ ਸਮੂਹਾਂ ਦੀ ਮਦਦ ਲਈ ਨਾ ਕੀਤੀ ਜਾਵੇ। ਇਸ ਸਮਝੌਤਾ ਇਜਲਾਸ ਵਿੱਚ ਪਾਕਿਸਤਾਨ ਵਿੱਚ ਵਿਭਿੰਨ ਸਿਆਸੀ ਜਾਂ ਧਾਰਮਿਕ ਸਮੂਹਾਂ ਦੇ ਕਥਿਤ ਜੁਲਮ ’ਤੇ ਚਿੰਤਾ ਪ੍ਰਗਟ ਕੀਤੀ ਗਈ ਹੈ, ਜਿਸ ਵਿੱਚ ਈਸਾਈ, ਹਿੰਦੂ, ਅਹਿਮਦੀਆ, ਬਲੋਚ, ਸਿੰਧੀ ਅਤੇ ਹਜਾਰਾਂ ਭਾਈਚਾਰੇ ਸ਼ਾਮਲ ਹਨ।
ਇਸ ਬਿੱਲ ਵਿੱਚ ਮੈਟਿਸ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਯਕੀਨੀ ਬਣਾਏ ਕਿ ਪਾਕਿਸਤਾਨ ਅਮਰੀਕਾ ਵੱਲੋਂ ਪ੍ਰਦਾਨ ਕੀਤੀ ਗਈ ਸਹਾਇਤਾ ਰਾਸ਼ੀ ਦੀ ਵਰਤੋਂ ਘੱਟ ਗਿਣਤੀ ਸਮੂਹਾਂ ’ਤੇ ਜੁਲਮ ਕਰਨ ਵਿੱਚ ਨਹੀਂ ਕਰੇਗਾ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਦੌਰਾਨ ਨੈਟੋ ਨੇ ਕਿਹਾ ਹੈ ਕਿ ਗੁਆਂਢੀ ਦੇਸ਼ਾਂ ਦੀ ਮਦਦ ਤੋਂ ਬਿਨਾਂ ਅਫਗਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣਾ ਸੰਭਵ ਨਹੀਂ ਹੈ। ਨੈਟੋ ਦੇ ਅਫਗਾਨਿਸਤਾਨ ਵਿੱਚ ਸੀਨੀਅਰ ਨਾਗਰਿਕ ਨੁਮਾਇੰਦਾ ਰਾਜਦੂਤ ਕਰਨੇਲੀਅਸ ਜਿਮਰਮਾਨ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਤਦ ਤੱਕ ਸ਼ਾਂਤੀ ਨਹੀਂ ਆ ਸਕਦੀ, ਜਦ ਤੱਕ ਅਸੀਂ ਉਸ ਵਿੱਚ ਅਫਗਾਨਿਸਤਾਨ ਦੇ ਗੁਆਂਢੀਆਂ ਨੂੰ ਸ਼ਾਮਲ ਨਹੀਂ ਕਰਾਂਗੇ।

About Author

Punjab Mail USA

Punjab Mail USA

Related Articles

ads

Latest Category Posts

    ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

Read Full Article
    ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

Read Full Article
    ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

Read Full Article
    ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

Read Full Article
    ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

Read Full Article
    ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

Read Full Article
    ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

Read Full Article
    ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

Read Full Article
    ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

Read Full Article