PUNJABMAILUSA.COM

ਅਮਰੀਕੀ ਸੰਸਦ ‘ਚ ਐਚ-1 ਵੀਜ਼ਾ ਨਾਲ ਸੰਬੰਧਤ ਸੁਧਾਰ ਬਿੱਲ ਪੇਸ਼

ਅਮਰੀਕੀ ਸੰਸਦ ‘ਚ ਐਚ-1 ਵੀਜ਼ਾ ਨਾਲ ਸੰਬੰਧਤ ਸੁਧਾਰ ਬਿੱਲ ਪੇਸ਼

ਅਮਰੀਕੀ ਸੰਸਦ ‘ਚ ਐਚ-1 ਵੀਜ਼ਾ ਨਾਲ ਸੰਬੰਧਤ ਸੁਧਾਰ ਬਿੱਲ ਪੇਸ਼
February 01
09:58 2017

1
ਵਾਸਿੰਗਟਨ, 1 ਫਰਵਰੀ (ਪੰਜਾਬ ਮੇਲ)-ਅਮਰੀਕੀ ਸੰਸਦ ਦੇ ਪ੍ਰਤੀਨਿਧ ਸਦਨ ਵਿਚ ਐਚ-1 ਵੀਜ਼ਾ ਨਾਲ ਸਬੰਧਿਤ ਇਕ ਬਿੱਲ ਪੇਸ਼ ਕੀਤਾ ਹੈ ਜਿਸ ਤਹਿਤ 1,30000 ਡਾਲਰ ਤਨਖਾਹ ਵਾਲੀਆਂ ਨੌਕਰੀਆਂ ਲਈ ਹੀ ਇਸ ਤਰ੍ਹਾਂ ਦਾ ਵੀਜ਼ਾ ਦਿੱਤਾ ਜਾ ਸਕੇਗਾ। ਇਹ ਤਨਖਾਹ ਐਚ-1 ਵੀਜ਼ਾ ਲਈ ਮੌਜੂਦਾ ਤਨਖਾਹ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਹੈ ਅਤੇ ਇਸ ਦੇ ਲਾਗੂ ਹੋਣ ‘ਤੇ ਅਮਰੀਕੀ ਕੰਪਨੀਆਂ ਲਈ ਅਮਰੀਕਾ ਵਿਚ ਭਾਰਤ ਸਮੇਤ ਵਿਦੇਸ਼ੀ ਮੁਲਾਜ਼ਮਾਂ ਨੂੰ ਨੌਕਰੀ ਦੇਣੀ ਮੁਸ਼ਕਿਲ ਹੋ ਜਾਵੇਗੀ। ਇਹ ਪਹਿਲ ਡੋਨਾਲਡ ਟਰੰਪ ਸਰਕਾਰ ਦੀ ਅਮਰੀਕੀ ਨਾਗਰਿਕਾਂ ਲਈ ਰੋਜ਼ਗਾਰ ਦੇ ਮੌਕੇ ਵਧਾਉਣ ਦੀ ਤਰਜੀਹ ਦਾ ਹਿੱਸਾ ਹੈ। ਕੈਲੀਫੋਰਨੀਆ ਦੇ ਸੰਸਦ ਮੈਂਬਰ ਜੋਏ ਲੋਫਗ੍ਰੇਨ ਨੇ ਹਾਈ ਸਕਿੱਲਡ ਇੰਟੀਗਰਿਟੀ ਐਂਡ ਫੇਅਰਨੈੱਸ ਐਕਟ-2017 (ਉੱਚ ਮੁਹਾਰਤ ਸੰਪੂਰਨਤਾ ਅਤੇ ਨਿਰਪੱਖਤਾ ਐਕਟ-2017) ਨਾਂਅ ਵਾਲਾ ਇਹ ਬਿੱਲ ਪੇਸ਼ ਕੀਤਾ ਹੈ। ਇਸ ਵਿਚ ਉਨ੍ਹਾਂ ਕੰਪਨੀਆਂ ਨੂੰ ਵੀਜ਼ਾ ਦੇਣ ਵਿਚ ਤਰਜੀਹ ਦੇਣ ਦਾ ਪ੍ਰਸਤਾਵ ਹੈ, ਜੋ ਬਾਜ਼ਾਰ ਔਸਤ ਤੋਂ ਦੁੱਗਣੀ ਤਨਖਾਹ ਦੇਣ ਲਈ ਤਿਆਰ ਹਨ। ਇਸ ਵਿਚ ਘੱਟੋ-ਘੱਟ ਭੁਗਤਾਨ ਦੀ ਸ਼੍ਰੇਣੀ ਨੂੰ ਖਤਮ ਕਰਨ ਅਤੇ ਐਚ-1 ਵੀਜ਼ਾ ‘ਤੇ ਆਉਣ ਵਾਲੇ ਮਾਹਿਰਾਂ ਲਈ ਤਨਖਾਹ ਦਾ ਪੱਧਰ ਵਧਾਉਣ ਦੀ ਵਿਵਸਥਾ ਹੈ। ਐਚ-1 ਵੀਜ਼ਾ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ਨੂੰ ਅਮਰੀਕਾ ਵਿਚ ਮਾਹਿਰ ਉਪਲਬਧ ਨਾ ਹੋਣ ਦਾ ਪ੍ਰਮਾਣ ਪੱਤਰ ਲੈਣ ਲਈ ਇਹ ਸ਼ਰਤ ਹੋਵੇਗੀ ਕਿ ਉਨ੍ਹਾਂ ਵਿਦੇਸ਼ ਤੋਂ ਬੁਲਾਏ ਜਾਣ ਵਾਲੇ ਮੁਲਾਜ਼ਮ ਨੂੰ 1,30000 ਡਾਲਰ ਤੋਂ ਵੀ ਵੱਧ ਤਨਖਾਹ ਦੇਣੀ ਪਵੇਗੀ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਚ-1ਬੀ ਅਤੇ ਐਲ-1 ਵਰਗੇ ਕੰਮਕਾਜੀ ਵੀਜ਼ਾ ਪ੍ਰੋਗਰਾਮਾਂ ‘ਚ ਇਕ ਵਾਢਿਓਂ ਸੁਧਾਰ ਲਈ ਇਕ ਨਵੇਂ ਪ੍ਰਸ਼ਾਸਕੀ (ਐਗਜ਼ੀਕਿਊਟਵ) ਹੁਕਮ ‘ਤੇ ਹਸਤਾਖ਼ਰ ਕਰਨ ਦੀ ਤਿਆਰੀ ਕਰ ਲਈ ਹੈ। ਇਸ ਨਾਲ ਅਮਰੀਕਾ ਵਿਚ ਭਾਰਤੀ ਤਕਨਾਲੋਜੀ ਫਰਮਾਂ ਅਤੇ ਪੇਸ਼ੇਵਰਾਂ ਉੱਤੇ ਬਹੁਤ ਜ਼ਿਆਦਾ ਅਸਰ ਪਵੇਗਾ। ਟਰੰਪ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਸ਼ਾਸਕੀ ਹੁਕਮ ਕੇਵਲ ਐੱਚ-1ਬੀ ਤੇ ਐਲ-1 ਵੀਜ਼ਿਆਂ ਦੀ ਸੰਘੀ ਹੀ ਨਹੀਂ ਘੁੱਟਣਗੇ, ਬਲਕਿ ਇੰਸਪੈਕਟਰ ਰਾਜ ਵਿਚ ਵਾਧਾ ਕਰਨ ਤੋਂ ਇਲਾਵਾ ਅਜਿਹੇ ਕੰਮਕਾਜੀ ਵੀਜ਼ਿਆਂ ‘ਤੇ ਪਤੀ ਜਾਂ ਪਤਨੀ ਨੂੰ ਰੁਜ਼ਗਾਰ ਪ੍ਰਵਾਨਗੀ ਕਾਰਡ ਦਾ ਵੀ ਅੰਤ ਕਰਨਗੇ, ਜੋ ਹਾਲ ਹੀ ਵਿਚ ਓਬਾਮਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਗਿਆ ਸੀ। ਇਸ ਹੁਕਮ ਦਾ ਖਰੜਾ ਲੀਕ ਹੋ ਗਿਆ ਸੀ, ਜਿਸ ਨੂੰ ਕੁੱਝ ਖ਼ਬਰ ਵੈੱਬਸਾਈਟਾਂ ਨੇ ਪ੍ਰਕਾਸ਼ਿਤ ਕਰ ਦਿੱਤਾ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਨੇ ਪੱਤਰਕਾਰਾਂ ਨੂੰ ਦੱਸਿਆ, ‘ਮੈਂ ਮੰਨਦਾ ਹਾਂ ਕਿ ਐਚ-1ਬੀ ਅਤੇ ਹੋਰ ਵੀਜ਼ਿਆਂ ਦੇ ਨਿਯਮਾਂ ਵਿਚ ਸਖ਼ਤੀ ਆਵਾਸ ਸੁਧਾਰ ਦੇ ਵੱਡੇ ਯਤਨਾਂ ਦਾ ਹਿੱਸਾ ਹਨ ਅਤੇ ਰਾਸ਼ਟਰਪਤੀ ਟਰੰਪ ਇਸ ਬਾਰੇ ਪ੍ਰਸ਼ਾਸਕੀ ਹੁਕਮ ਤੇ ਕਾਂਗਰਸ ਰਾਹੀਂ ਗੱਲ ਕਰਦੇ ਰਹਿਣਗੇ। ਤੁਸੀਂ ਪਹਿਲਾਂ ਹੀ ਆਵਾਸ ਨੀਤੀ ‘ਚ ਸੁਧਾਰ ਦੇ ਬਹੁਤ ਸਾਰੇ ਕਦਮ ਦੇਖ ਚੁੱਕੇ ਹੋ। ਮੈਨੂੰ ਲੱਗਦਾ ਹੈ ਕੰਮਕਾਜੀ ਵੀਜ਼ਾ ਪ੍ਰੋਗਰਾਮਾਂ ‘ਤੇ ਨਜ਼ਰਸਾਨੀ ਦੀ ਲੋੜ ਹੈ। ਤੁਸੀਂ ਇਹ ਪ੍ਰਸ਼ਾਸਕੀ ਹੁਕਮਾਂ ਰਾਹੀਂ ਦੇਖੋਗੇ।’
ਲੀਕ ਹੋਏ ਖਰੜੇ ਮੁਤਾਬਕ ਟਰੰਪ ਦਾ ਇਹ ਹੁਕਮ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਆਪਸ਼ਨਲ ਪ੍ਰੈਕਟੀਕਲ ਟਰੇਨਿੰਗ ਵਰਕ ਵੀਜ਼ਿਆਂ ਦੀ ਮਿਆਦ ਵਿਚ ਵਾਧੇ ਦੇ ਹੁਕਮ ਪਲਟੇਗਾ, ਜਿਸ ਤਹਿਤ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਪੜ੍ਹਾਈ ਖ਼ਤਮ ਕਰਨ ਬਾਅਦ ਕੁੱਝ ਜ਼ਿਆਦਾ ਸਮੇਂ ਤੱਕ ਰੁਕਣ ਦਾ ਮੌਕਾ ਮਿਲਦਾ ਹੈ।
ਰਾਸ਼ਟਰਪਤੀ ਟਰੰਪ ਵੱਲੋਂ ਐਚ-1ਬੀ ਸਮੇਤ ਹੋਰ ਕੰਮਕਾਜੀ ਵੀਜ਼ਿਆਂ ‘ਚ ਸੁਧਾਰ ਲਈ ਨਵੇਂ ਸ਼ਾਸਕੀ ਹੁਕਮ ‘ਤੇ ਹਸਤਾਖ਼ਰ ਕੀਤੇ ਜਾਣ ਦੀਆਂ ਰਿਪੋਰਟਾਂ ਦੌਰਾਨ ਭਾਰਤ ਨੇ ਕਿਹਾ ਕਿ ਉਸ ਨੇ ਅਮਰੀਕਾ ਨੂੰ ਆਪਣੇ ‘ਹਿੱਤਾਂ ਤੇ ਸੰਸਿਆਂ’ ਬਾਰੇ ਦੱਸ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਦੱਸਿਆ, ‘ਭਾਰਤੀ ਹਿੱਤਾਂ ਅਤੇ ਚਿੰਤਾਵਾਂ ਬਾਰੇ ਅਮਰੀਕੀ ਪ੍ਰਸ਼ਾਸਨ ਅਤੇ ਅਮਰੀਕੀ ਕਾਂਗਰਸ ਨੂੰ ਉੱਚ ਪੱਧਰ ‘ਤੇ ਜਾਣੂ ਕਰਾ ਦਿੱਤਾ ਗਿਆ ਹੈ।’ ਗ਼ੌਰਤਲਬ ਹੈ ਕਿ ਤਕਰੀਬਨ ਦੋ-ਤਿਹਾਈ ਐਚ-1ਬੀ ਵੀਜ਼ਾ ਅਰਜ਼ੀਆਂ ਭਾਰਤੀਆਂ ਦੀਆਂ ਹੁੰਦੀਆਂ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article