ਅਮਰੀਕੀ ਸੈਨੇਟ ’ਚ ਦਾਖਲ ਹੋਏ ਟਰੰਪ ਸਮਰਥਕ, ਪੁਲਸ ਨਾਲ ਹੋਈ ਹਿੰਸਕ ਝੜਪ

70
Share

ਕੈਲੀਫੋਰਨੀਆਂ, 7 ਜਨਵਰੀ (ਪੰਜਾਬ ਮੇਲ)- ਅਮਰੀਕਾ ’ਚ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਕੈਪੀਟਲ ਬਿਲਡਿੰਗ ’ਚ ਦਾਖਲ ਹੋ ਕੇ ਹੰਗਾਮਾ ਕਰ ਦਿੱਤਾ ਹੈ। ਇਹ ਹੰਗਾਮਾ ਉਸ ਵੇਲੇ ਹੋਇਆ ਜਦ ਅਮਰੀਕੀ ਕਾਂਗਰਸ ’ਚ ਇਲੈਕਟੋਰਲ ਕਾਲਜ ਨੂੰ ਲੈ ਕੇ ਬਹਿਸ ਚੱਲ ਰਹੀ ਸੀ।ਇਥੇ ਜੋ ਬਾਈਡੇਨ ਦੀ ਚੋਣ ਜਿੱਤ ਦੀ ਪੁਸ਼ਟੀ ਕੀਤੀ ਜਾਣੀ ਸੀ।ਡੋਨਾਲਡ ਟਰੰਪ ਦੇ ਸਮਰਥਕ ਚੋਣ ਰੱਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਹਿੰਸਕ ਝੜਪ ਹੋਈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮਰਥਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਟਰੰਪ ਨੇ ਟਵੀਟ ਕਰ ਕੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਕੈਪੀਟਲ ਪੁਲਸ ਦਾ ਸਹਿਯੋਗ ਕਰਨ।’ ਉਨ੍ਹਾਂ ਨੇ ਲਿਖਿਆ ਕਿ ‘‘ਉਹ ਸਚਮੁਚ ਸਾਡੇ ਦੇਸ਼ ਵੱਲ ਹਨ। ਸ਼ਾਂਤੀ ਬਣਾਏ ਰਖੋ।’’

ਅਮਰੀਕੀ ਸੈਨੇਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਪ੍ਰਦਰਸ਼ਨਕਾਰੀ ਸੈਨੇਟ ਚੈਂਬਰ ਦੇ ਕੋਲ ਇਕੱਠੇ ਹੋਏ ਦਿਖਾਈ ਦਿੱਤੇ। ਇਨ੍ਹਾਂ ’ਚੋਂ ਕੁਝ ਦੇ ਹੱਥਾਂ ’ਚ ਹਥਿਆਰ ਵੀ ਦੇਖੇ ਗਏ ਹਨ।


Share