PUNJABMAILUSA.COM

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

 Breaking News

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ
September 18
11:11 2019

ਵਾਸ਼ਿੰਗਟਨ, 18 ਸਤੰਬਰ (ਪੰਜਾਬ ਮੇਲ)- ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਦੀ ਪ੍ਰਵਾਸੀਆਂ ਦੇ ਸ਼ਰਨ ਮੰਗਣ ਦੇ ਮੌਕਿਆਂ ਨੂੰ ਸੀਮਤ ਕਰਨ ਦੀ ਜੁਗਤ ਨੂੰ ਹਰੀ ਝੰਡੀ ਦੇ ਦਿੱਤੀ। ਟਰੰਪ ਪ੍ਰਸ਼ਾਸਨ ਦੇ ਇਸ ਨਿਯਮ ਤਹਿਤ ਤੀਜੇ ਦੇਸ਼ ਰਾਹੀਂ ਆਉਣ ਵਾਲੇ ਲੋਕਾਂ ਨੂੰ ਅਮਰੀਕੀ ਸਰਹੱਦ ‘ਤੇ ਪਹੁੰਚਣ ਤੋ ਪਹਿਲਾਂ ਹੀ ਉਥੇ ਹੀ ਸ਼ਰਨ ਦਾ ਦਾਅਵਾ ਕਰਨਾ ਪਏਗਾ। ਟਰੰਪ ਪ੍ਰਸ਼ਾਸਨ ਦੇ ਇਨ੍ਹਾਂ ਨਵੇਂ ਨਿਯਮਾਂ ਦਾ ਵਿਰੋਧ ਕਰ ਰਹੇ ਲੋਕਾਂ ਦੀ ਕਾਨੂੰਨੀ ਲੜਾਈ ਜਾਰੀ ਰਹੇਗੀ ਪਰ ਅਦਾਲਤੀ ਫੈਸਲੇ ਦਾ ਮਤਲਬ ਹੈ ਕਿ ਇਸ ਨੂੰ ਦੇਸ਼ ਭਰ ਵਿਚ ਲਾਗੂ ਕੀਤਾ ਜਾ ਸਕਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕੀਤਾ, ”ਪਨਾਹ ਸੰਬੰਧੀ ਇਹ ਅਮਰੀਕੀ ਪ੍ਰਸ਼ਾਸਨ ਦੀ ਸੁਪਰੀਮ ਕੋਰਟ ਵਿਚ ਵੱਡੀ ਜਿੱਤ ਹੈ।” ਅਮਰੀਕਾ ਵਿਚ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣਾ ਟਰੰਪ ਦਾ ਮੁੱਖ ਟੀਚਾ ਰਿਹਾ ਹੈ ਅਤੇ 2020 ਵਿਚ ਮੁੜ ਚੋਣਾਂ ਦੌਰਾਨ ਉਨ੍ਹਾਂ ਦੇ ਏਜੰਡੇ ਦਾ ਵੱਡਾ ਹਿੱਸਾ ਹੋਵੇਗਾ। ਜਦੋਂ ਇਸ ਸਾਲ ਜੁਲਾਈ ਵਿਚ ਇਹ ਨੀਤੀ ਤਿਆਰ ਕੀਤੀ ਗਈ ਸੀ, ਤਾਂ ਇਸ ਨੂੰ ਤੁਰੰਤ ਪ੍ਰਭਾਵ ਵਿਚ ਆਉਣ ਤੋਂ ਰੋਕ ਦਿੱਤਾ ਗਿਆ ਸੀ। ਇਸ ਲਈ ਇਸ ਕਦਮ ਨੂੰ ਅਮਰੀਕੀ ਮੀਡੀਆ ਵਿਚ ਟਰੰਪ ਪ੍ਰਸ਼ਾਸਨ ਦੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਬਦਲਾਅ ਦਾ ਅਸਰ ਗੈਰ ਮੈਕਸੀਕੀ ਪ੍ਰਵਾਸੀਆਂ ਉੱਤੇ ਪਵੇਗਾ, ਜੋ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿਚ ਦਾਖਲ ਹੁੰਦੇ ਹਨ। ਅਮਰੀਕਾ ਪਹੁੰਚਣ ਵਾਲੇ ਜ਼ਿਆਦਾਤਰ ਲੋਕ ਹਿੰਸਾ ਜਾਂ ਗਰੀਬੀ ਤੋਂ ਭੱਜ ਰਹੇ ਹਨ। ਤਬਦੀਲੀਆਂ ਦਾ ਅਰਥ ਇਹ ਹੈ ਕਿ ਹੋਂਡੁਰਸ, ਨਿਕਾਰਾਗੁਆ ਅਤੇ ਐਲ ਸਾਲਵਾਡੋਰ ਤੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਪਹਿਲਾਂ ਕਿਸੇ ਗੁਆਂਢੀ ਦੇਸ਼ ਜਾਂ ਮੈਕਸੀਕੋ ਵਿਚ ਪਨਾਹ ਦਾ ਦਾਅਵਾ ਕਰਨਾ ਪਏਗਾ। ਪਰ ਇਹ ਖੇਤਰ ਤੋਂ ਦੂਰ ਦੇ ਲੋਕਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ ਨੇ ਦਲੀਲ ਦਿੱਤੀ ਹੈ ਕਿ ਇਸ ਨੇ ਪਨਾਹ ਲੈਣ ਦੇ ਯੋਗ ਲੋਕਾਂ ਨੂੰ ਪੂਰੀ ਤਰ੍ਹਾਂ ਸੀਮਤ ਕਰ ਦਿੱਤਾ ਹੈ। ਇਕ ਪਟੀਸ਼ਨ ‘ਚ ਕਿਹਾ ਗਿਆ ਹੈ, ”ਮੌਜੂਦਾ ਪਾਬੰਦੀ ਦੱਖਣੀ ਸਰਹੱਦ ‘ਤੇ ਲਗਭਗ ਸਾਰੀਆਂ ਸ਼ਰਨ ਵਾਲੀਆਂ ਥਾਵਾਂ ਨੂੰ ਖਤਮ ਕਰ ਦੇਵੇਗੀ। ਇੱਥੋਂ ਤੱਕ ਕਿ ਬੰਦਰਗਾਹਾਂ ‘ਤੇ ਵੀ ਮੈਕਸੀਕੋ ਤੋਂ ਇਲਾਵਾ ਹਰੇਕ ਲਈ ਸ਼ਰਨ ਬੰਦ ਹੋ ਜਾਵੇਗੀ।” ਜਿਹੜਾ ਵੀ ਵਿਅਕਤੀ ਕਿਸੇ ਤੀਜੇ ਦੇਸ਼ ਦੁਆਰਾ ਨਕਾਰ ਦਿੱਤਾ ਗਿਆ ਹੈ ਜਾਂ ਮਨੁੱਖੀ ਤਸਕਰੀ ਦਾ ਸ਼ਿਕਾਰ ਹੈ, ਉਹ ਅਜੇ ਵੀ ਅਰਜ਼ੀ ਦੇ ਸਕਦਾ ਹੈ। ਇਹ ਨੀਤੀ ਲੰਬੇ ਸਮੇਂ ਤੋਂ ਚੱਲ ਰਹੀ ਧਾਰਨਾ ਨੂੰ ਰੱਦ ਕਰ ਦਿੰਦੀ ਹੈ ਕਿ ਅਮਰੀਕਾ ਸ਼ਰਨ ਦੇ ਦਾਅਵਿਆਂ ਨੂੰ ਸੁਣਦਾ ਹੈ, ਭਾਵੇਂ ਲੋਕ ਸਰਹੱਦ ‘ਤੇ ਪਹੁੰਚ ਜਾਣ। ਸੁਪਰੀਮ ਕੋਰਟ ਦੇ 9 ਜੱਜਾਂ ਵਿਚੋਂ ਉਦਾਰਵਾਦੀ ਜਸਟਿਸ ਰੂਥ ਬੈਡਰ ਗਿਨਸਬਰਗ ਅਤੇ ਸੋਨੀਆ ਸੋਟੋਮੇਅਰ ਨੇ ਇਸ ਫੈਸਲੇ ‘ਤੇ ਅਸਹਿਮਤੀ ਜਤਾਈ ਹੈ। ਜਸਟਿਸ ਸੋਟੋਮੇਅਰ ਨੇ ਲਿਖਿਆ, ”ਇਕ ਵਾਰ ਫਿਰ ਤੋਂ ਰਾਸ਼ਟਰਪਤੀ ਨੇ ਇਕ ਨਿਯਮ ਜਾਰੀ ਕੀਤਾ ਹੈ, ਜੋ ਰਫਿਊਜੀਆਂ ਦੀ ਸ਼ਰਨ ਲੈਣ ਦੀ ਰਵਾਇਤ ਨੂੰ ਖਤਮ ਕਰ ਦੇਣਾ ਚਾਹੁੰਦਾ ਹੈ।” ਅਮਰੀਕਾ ਦਾ ਰਸਤਾ ਖਤਰਨਾਕ ਹੈ। ਅਕਸਰ ਗੁਆਂਢੀ ਦੇਸ਼ਾਂ ਵਿਚ ਸੈਂਟਰਲ ਅਮਰੀਕੀ ਪ੍ਰਵਾਸੀਆਂ ਨੂੰ ਗੈਂਗ ਲੱਭਦੇ ਹਨ ਕਿਉਂਕਿ ਉਹ ਕਮਜ਼ੋਰ ਹੁੰਦੇ ਹਨ। ਮੈਕਸੀਕੋ ਵੀ ਕਈ ਵਾਰ ਅਮਰੀਕਾ ਦਾ ‘ਤੀਜਾ ਦੇਸ਼’ ਬਣਨ ਤੋਂ ਇਨਕਾਰ ਕਰਦਾ ਰਿਹਾ ਹੈ। ਭਾਵ ਇਹ ਕਿ ਨੀਤੀ ਤਹਿਤ ਅਮਰੀਕਾ ਵਿਚ ਦਾਖਲ ਹੋਣ ਦੇ ਚਾਹਵਾਨ ਲੋਕਾਂ ਵੱਲੋਂ ਸ਼ਰਨ ਲੈਣ ਦੇ ਦਾਅਵਿਆਂ ‘ਤੇ ਮੈਕਸੀਕੋ ਨੂੰ ਪਹਿਲਾਂ ਵਿਚਾਰ ਕਰਨ ਲਈ ਮਜਬੂਰ ਹੋਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਗੈਰ ਕਾਨੂੰਨੀ ਪ੍ਰਵਾਸ ਨੇ ਉਜਾੜੇ ਮੂੰਹ ਪਾਇਆ ਪੰਜਾਬ

ਗੈਰ ਕਾਨੂੰਨੀ ਪ੍ਰਵਾਸ ਨੇ ਉਜਾੜੇ ਮੂੰਹ ਪਾਇਆ ਪੰਜਾਬ

Read Full Article
    ਅਮਰੀਕੀ ਸੈਨੇਟ ‘ਚ ਪਹਿਲੀ ਵਾਰ ਕੀਤੀ ਗਈ ਸਿੱਖ ਅਰਦਾਸ

ਅਮਰੀਕੀ ਸੈਨੇਟ ‘ਚ ਪਹਿਲੀ ਵਾਰ ਕੀਤੀ ਗਈ ਸਿੱਖ ਅਰਦਾਸ

Read Full Article
    ਐਲਕ ਗਰੋਵ ਪੁਲਿਸ ਮੁਖੀ ਵੱਲੋਂ ਗੁਰਜਤਿੰਦਰ ਰੰਧਾਵਾ ਦਾ ਸਨਮਾਨ

ਐਲਕ ਗਰੋਵ ਪੁਲਿਸ ਮੁਖੀ ਵੱਲੋਂ ਗੁਰਜਤਿੰਦਰ ਰੰਧਾਵਾ ਦਾ ਸਨਮਾਨ

Read Full Article
    ਐਲਕ ਗਰੋਵ ਸਿਟੀ ਵੱਲੋਂ ਫੈਸਟੀਵਲ ਆਫ ਲਾਈਟਸ ਦਾ ਆਯੋਜਨ

ਐਲਕ ਗਰੋਵ ਸਿਟੀ ਵੱਲੋਂ ਫੈਸਟੀਵਲ ਆਫ ਲਾਈਟਸ ਦਾ ਆਯੋਜਨ

Read Full Article
    ਅਮਰੀਕੀ ਵਿਦੇਸ਼ ਵਿਭਾਗ ਕਮੇਟੀ ਦੀ ਸੁਣਵਾਈ ‘ਚ ਕਸ਼ਮੀਰ ਤੇ ਸਿੱਖਾਂ ਦੇ ਗੰਭੀਰ ਮਸਲੇ ‘ਤੇ ਭਾਰਤ ਨੂੰ ਕਰਨਾ ਪਿਆ ਸ਼ਰਮਿੰਦਗੀ ਦਾ ਸਾਹਮਣਾ

ਅਮਰੀਕੀ ਵਿਦੇਸ਼ ਵਿਭਾਗ ਕਮੇਟੀ ਦੀ ਸੁਣਵਾਈ ‘ਚ ਕਸ਼ਮੀਰ ਤੇ ਸਿੱਖਾਂ ਦੇ ਗੰਭੀਰ ਮਸਲੇ ‘ਤੇ ਭਾਰਤ ਨੂੰ ਕਰਨਾ ਪਿਆ ਸ਼ਰਮਿੰਦਗੀ ਦਾ ਸਾਹਮਣਾ

Read Full Article
    ਹੰਟਸਮੈਨ ਅਤੇ ਨਵਾਡਾ ਸਟੇਟ ਸੀਨੀਅਰ ਉਲੰਪਿਕ ‘ਚ ਚਾਰ ਪੰਜਾਬੀਆਂ ਨੇ ਜਿੱਤੇ ਮੈਡਲ

ਹੰਟਸਮੈਨ ਅਤੇ ਨਵਾਡਾ ਸਟੇਟ ਸੀਨੀਅਰ ਉਲੰਪਿਕ ‘ਚ ਚਾਰ ਪੰਜਾਬੀਆਂ ਨੇ ਜਿੱਤੇ ਮੈਡਲ

Read Full Article
    ਸੈਕਰਾਮੈਂਟੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ 25, 26, 27 ਅਕਤੂਬਰ ਨੂੰ

ਸੈਕਰਾਮੈਂਟੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ 25, 26, 27 ਅਕਤੂਬਰ ਨੂੰ

Read Full Article
    ਕਾਂਗਰਸਮੈਨ ਰੋਅ ਖੰਨਾ ਦੇ ਦਾਦਾ ਜੀ ਮਹਾਤਮਾ ਗਾਂਧੀ ਦੇ ਸਨ ਬਹੁਤ ਨਜ਼ਦੀਕ

ਕਾਂਗਰਸਮੈਨ ਰੋਅ ਖੰਨਾ ਦੇ ਦਾਦਾ ਜੀ ਮਹਾਤਮਾ ਗਾਂਧੀ ਦੇ ਸਨ ਬਹੁਤ ਨਜ਼ਦੀਕ

Read Full Article
    ਸਿਆਟਲ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ

ਸਿਆਟਲ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ

Read Full Article
    ਸਿਆਟਲ ‘ਚ ਵਕੀਲ ਤਰਨ ਬੁੱਟਰ ਦੇ ਗ੍ਰਹਿ ‘ਚ ਮਾਤਾਵਾਂ ਤੇ ਬੀਬੀਆਂ ਦੀ ਮਿਲਣੀ ਸਮੇਂ ਭਰਪੂਰ ਮਨੋਰੰਜਨ

ਸਿਆਟਲ ‘ਚ ਵਕੀਲ ਤਰਨ ਬੁੱਟਰ ਦੇ ਗ੍ਰਹਿ ‘ਚ ਮਾਤਾਵਾਂ ਤੇ ਬੀਬੀਆਂ ਦੀ ਮਿਲਣੀ ਸਮੇਂ ਭਰਪੂਰ ਮਨੋਰੰਜਨ

Read Full Article
    ਸਿਆਟਲ ‘ਚ ਸਮਾਜ ਸੇਵੀ ਸੰਸਥਾ ‘ਸੋਚ’ ਵੱਲੋਂ ਵੀਜ਼ਾ ਕੈਂਪ ਲਗਵਾਇਆ

ਸਿਆਟਲ ‘ਚ ਸਮਾਜ ਸੇਵੀ ਸੰਸਥਾ ‘ਸੋਚ’ ਵੱਲੋਂ ਵੀਜ਼ਾ ਕੈਂਪ ਲਗਵਾਇਆ

Read Full Article
    ਆਈ.ਐੱਸ. ਨਾਲ ਮੁਕਾਬਲੇ ਲਈ ਅਮਰੀਕੀ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ ਇਰਾਕ

ਆਈ.ਐੱਸ. ਨਾਲ ਮੁਕਾਬਲੇ ਲਈ ਅਮਰੀਕੀ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ ਇਰਾਕ

Read Full Article
    ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

Read Full Article
    ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

Read Full Article
    ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

Read Full Article