ਅਮਰੀਕੀ ਸੁਪਰੀਮ ਕੋਰਟ ਦੇ ਫੈਸਲੇ ‘ਚ ਕੈਦੀਆਂ ਨੂੰ ਫਾਂਸੀ ਦੇਣ ਦੇਣ ਦਾ ਰਾਹ ਹੋਇਆ ਪੱਧਰਾ

487
Share

-17 ਵਰ੍ਹਿਆਂ ਬਾਅਦ ਕਿਸੇ ਨੂੰ ਹੋਵੇਗੀ ਫਾਂਸੀ
ਵਾਸ਼ਿੰਗਟਨ, 15 ਜੁਲਾਈ (ਪੰਜਾਬ ਮੇਲ)- ਅਮਰੀਕੀ ਸੁਪਰੀਮ ਕੋਰਟ ਨੇ ਇਕ ਫ਼ੈਸਲੇ ‘ਚ ਫੈਡਰਲ ਕੈਦੀਆਂ ਨੂੰ ਫਾਂਸੀ ਦੇਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਕਰੀਬ 17 ਵਰ੍ਹਿਆਂ ਬਾਅਦ ਕਿਸੇ ਨੂੰ ਫਾਂਸੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇਕ ਜ਼ਿਲ੍ਹਾ ਜੱਜ ਨੇ ਕਿਹਾ ਸੀ ਕਿ ਫਾਂਸੀ ਦੇਣ ਦੇ ਮਾਮਲੇ ‘ਚ ਨਿਆਂ ਵਿਭਾਗ ਖ਼ਿਲਾਫ਼ ਕਈ ਕਾਨੂੰਨੀ ਅੜਿੱਕੇ ਅਜੇ ਬਾਕੀ ਹਨ। ਇਸ ਤੋਂ ਬਾਅਦ ਪ੍ਰਕਿਰਿਆ ਉਤੇ ਅਮਲ ਰੁੱਕ ਗਿਆ ਸੀ। ਤੀਹਰੇ ਕਤਲ ਦੇ ਦੋਸ਼ੀ ਡੇਨੀਅਲ ਲੂਇਸ ਲੀ ਨੂੰ ਫਾਂਸੀ ਦਿੱਤੀ ਜਾਣੀ ਹੈ। ਸੁਪਰੀਮ ਕੋਰਟ ਨੇ ਸਜ਼ਾ ਦਿੱਤੇ ਜਾਣ ਦੇ ਹੱਕ ‘ਚ ਪੰਜ ਤੇ ਵਿਰੋਧ ਵਿਚ ਚਾਰ ਵੋਟਾਂ ਪਾਈਆਂ। ਇਸ ਤੋਂ ਬਾਅਦ ਮਿੱਥੇ ਸ਼ਡਿਊਲ ਮੁਤਾਬਕ ਸਜ਼ਾਵਾਂ ਦੇਣ ਦਾ ਫ਼ੈਸਲਾ ਕੀਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਪਿਛਲੇ ਸਾਲ ਕਿਹਾ ਸੀ ਕਿ ਫੈਡਰਲ ਪੱਧਰ ‘ਤੇ ਮੌਤ ਦੀ ਸਜ਼ਾ ਦੇਣੀ ਮੁੜ ਆਰੰਭੀ ਜਾਵੇਗੀ।

ਤੀਹਰੇ ਕਤਲ ਦਾ ਦੋਸ਼ੀ ਡੇਨੀਅਲ ਲੂਇਸ ਲੀ

 


Share