PUNJABMAILUSA.COM

ਅਮਰੀਕੀ ਸੀਨੇਟ ਨੇ 2 ਸਾਲਾਂ ਲਈ ਰੱਖਿਆ ਅਤੇ ਕੁਝ ਦੂਜੀਆਂ ਘਰੇਲੂ ਯੋਜਨਾਵਾਂ ਲਈ 400 ਅਰਬ ਡਾਲਰ ਦਾ ਬਜਟ ਕੀਤਾ ਪਾਸ

 Breaking News

ਅਮਰੀਕੀ ਸੀਨੇਟ ਨੇ 2 ਸਾਲਾਂ ਲਈ ਰੱਖਿਆ ਅਤੇ ਕੁਝ ਦੂਜੀਆਂ ਘਰੇਲੂ ਯੋਜਨਾਵਾਂ ਲਈ 400 ਅਰਬ ਡਾਲਰ ਦਾ ਬਜਟ ਕੀਤਾ ਪਾਸ

ਅਮਰੀਕੀ ਸੀਨੇਟ ਨੇ 2 ਸਾਲਾਂ ਲਈ ਰੱਖਿਆ ਅਤੇ ਕੁਝ ਦੂਜੀਆਂ ਘਰੇਲੂ ਯੋਜਨਾਵਾਂ ਲਈ 400 ਅਰਬ ਡਾਲਰ ਦਾ ਬਜਟ ਕੀਤਾ ਪਾਸ
February 08
19:43 2018

ਵਾਸ਼ਿੰਗਟਨ, 8 ਫਰਵਰੀ (ਪੰਜਾਬ ਮੇਲ)- ਅਮਰੀਕੀ ਸੀਨੇਟ ਨੇ ਅਗਲੇ 2 ਸਾਲਾਂ ਲਈ ਰੱਖਿਆ ਅਤੇ ਕੁਝ ਦੂਜੀਆਂ ਘਰੇਲੂ ਯੋਜਨਾਵਾਂ ਲਈ 400 ਅਰਬ ਡਾਲਰ ਦੇ ਬਜਟ ਨੂੰ ਪਾਸ ਕਰ ਦਿੱਤਾ ਹੈ। ਡੈਮੋਕ੍ਰੇਟਸ ਅਤੇ ਰਿਪਬਲਿਕਨ ਸੰਸਦੀ ਮੈਂਬਰ ਗੱਲਬਾਤ ਦੇ ਦੌਰ ਤੋਂ ਬਾਅਦ ਇਸ ਖਰਚ ‘ਤੇ ਸਹਿਮਤੀ ਦੇਣ ਲਈ ਰਾਜ਼ੀ ਹੋਏ। ਰਿਪਬਲਿਕਨ ਸੰਸਦੀ ਮੈਂਬਰ ਮਿਚ ਮੈੱਕਾਨੇਲ ਅਤੇ ਡੈਮੋਕ੍ਰੇਟ ਸੰਸਦੀ ਮੈਂਬਰ ਚਕ ਸ਼ੂਮਰ ਨੇ ਇਸ ਮਾਮਲੇ ‘ਤੇ ਵਿਚੋਲਗੀ ਕੀਤੀ ਸੀ। ਇਸ ਬਿੱਲ ਨੂੰ ਸੰਸਦ ‘ਚ ਮਨਜ਼ੂਰੀ ਮਿਲਣਾ ਜ਼ਰੂਰੀ ਸੀ ਕਿਉਂਕਿ ਸਰਕਾਰ ਕੋਲ ਸਿਰਫ ਵੀਰਵਾਰ ਰਾਤ ਤੱਕ ਦਾ ਹੀ ਸਰਕਾਰੀ ਖਰਚ ਚਲਾਉਣ ਲਈ ਬਜਟ ਸੀ ਇਸ ਤੋਂ ਬਾਅਦ ਫਿਰ ਤੋਂ ਸਰਕਾਰੀ ਦਫਤਰਾਂ ‘ਤੇ ਤਾਲਾ ਲਾਉਣ ਦੀ ਨੌਬਤ ਆ ਸਕਦੀ ਸੀ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਕੇਂਦਰ ਸਰਕਾਰ ਦੇ ਹਜ਼ਾਰਾਂ ਕਰਮਚਾਰੀ ਕੰਮ ‘ਤੇ ਨਹੀਂ ਜਾ ਸਕਦੇ ਹਨ ਕਿਉਂਕਿ ਨਵਾਂ ਬਜਟ ਸੀਨੇਟ ‘ਚ ਪਾਸ ਨਹੀਂ ਹੋ ਪਾਇਆ ਸੀ। ਬਿੱੱਲ ਦੇ ਪਾਸ ਹੋਣ ‘ਤੇ ਇਸ ਲਈ ਸ਼ੱਕ ਜਤਾਇਆ ਜਾ ਰਿਹਾ ਸੀ ਕਿਉਂਕਿ ਪ੍ਰਤੀਨਿਧੀ ਸਭਾ ‘ਚ ਡੈਮੋਕ੍ਰੇਟ ਅਤੇ ਰਿਪਬਲਿਕਨ ਸੰਸਦੀ ਮੈਂਬਰ ਇਸ ਦਾ ਵਿਰੋਧ ਕਰ ਰਹੇ ਸਨ। ਦਰਅਸਲ ਸਮੱਸਿਆ ਡੇਫਰਡ ਐਕਸ਼ਨ ਫਾਰ ਚਾਇਲਡਹੁਡ ਅਰਾਈਵਲਸ (ਡੀ. ਏ. ਸੀ. ਏ.) ਨੂੰ ਲੈ ਕੇ ਹੈ ਜਿਸ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ੁਰੂ ਕੀਤਾ ਸੀ।
ਡੋਨਾਲਡ ਟਰੰਪ ਦੇ ਸੱਤਾ ‘ਚ ਆਉਣ ਤੋਂ ਬਾਅਦ ਪਿਛਲੇ ਸਾਲ ਇਸ ਨੂੰ ਬੰਦ ਕਰ ਦਿੱਤਾ। ਇਸ ‘ਚ ਪ੍ਰਵਾਸੀਆਂ ਦੇ ਬੱਚਿਆਂ ਨੂੰ ਕਾਨੂੰਨੀ ਅਧਿਕਾਰ ਮਿਲਦੇ ਹਨ। ਇਨ੍ਹਾਂ ਨੂੰ ਅਮਰੀਕਾ ‘ਚ ਡ੍ਰੀਮਰਜ਼ ਨਾਂ ਦਿੱਤਾ ਗਿਆ ਹੈ। ਇਨ੍ਹਾਂ ‘ਚ ਉਹ ਹਨ ਜਿਹੜੇ ਗੈਰ-ਕਾਨੂੰਨੀ ਰੂਪ ਨਾਲ ਬੱਚਿਆਂ ਦੇ ਰੂਪ ‘ਚ ਆਏ, ਉਨ੍ਹਾਂ ਨੂੰ ਮਾ-ਪਿਓ ਜਾਂ ਕੋਈ ਹੋਰ ਲੈ ਕੇ ਆਇਆ ਅਤੇ ਉਹ ਅਮਰੀਕਾ ‘ਚ ਹੀ ਪਲੇ-ਵੱਡੇ। ਇਨ੍ਹਾਂ ‘ਚ ਜ਼ਿਆਦਾਤਰ ਮੈਕਸੀਕੋ ਅਤੇ ਮੱਧ ਅਮਰੀਕਾ ਤੋਂ ਆਏ ਹੋਏ ਬੱਚੇ ਹਨ। ਟਰੰਪ ਨੇ ਪਿਛਲੇ ਸਾਲ ਕਿਹਾ ਸੀ ਕਿ 5 ਮਾਰਚ ਨੂੰ ਡੀ. ਏ. ਸੀ. ਏ. ਨੂੰ ਖਤਮ ਕਰਨ ਦੇਣਗੇ। ਉਨ੍ਹਾਂ ਨੇ ਇਸ ਦੇ ਲਈ ਕਾਂਗਰਸ ‘ਚ ਸੁਧਾਰ ਦਾ ਪ੍ਰਸਤਾਵ ਲਿਆਉਣ ਨੂੰ ਕਿਹਾ ਜਿਹੜਾ ਡ੍ਰੀਮਰਜ਼ ਨੂੰ ਸਪੁਰਦ ਕਰਨ ਤੋਂ ਰੋਕਦਾ ਹੈ। ਡੈਮੋਕ੍ਰੇਟ ਸੰਸਦੀ ਮੈਂਬਰਾਂ ਨੇ ਸਰਕਾਰ ਦੇ ਖਰਚ ਲਈ ਅਸਥਾਈ ਨਿਧੀ (ਫੰਡ) ਤੋਂ ਸਮਰਥਨ ਵਾਪਸ ਲੈ ਲਿਆ ਹੈ ਤਾਂ ਜੋ ਡੀ. ਏ. ਸੀ. ਏ. ‘ਤੇ ਸਰਕਾਰ ਨੂੰ ਗੱਲਬਾਤ ਲਈ ਮਜ਼ਬੂਰ ਕੀਤਾ ਜਾ ਸਕੇ।
ਸੀਨੇਟ ਦੇ ਨਿਯਮਾਂ ਦੇ ਤਹਿਤ ਕਿਸੇ ਬਿੱਲ ਨੂੰ ਪਾਸ ਕਰਾਉਣ ਲਈ 100 ਮੈਂਬਰਾਂ ਵਾਲੇ ਸਦਨ ‘ਚ 60 ਵੀਟੋ ਦੀ ਜ਼ਰੂਰਤ ਪੈਂਦੀ ਹੈ। ਸੀਨੇਟ ‘ਚ ਫਿਲਹਾਲ 51 ਰਿਪਬਲਿਕਨ ਹੈ ਅਤੇ ਉਨ੍ਹਾਂ ਨੂੰ ਬਜਟ ਪਾਸ ਕਰਾਉਣ ਲਈ ਕੁਝ ਡੈਮੋਕ੍ਰੇਟ ਸੀਨੇਟਰਾਂ ਦੇ ਸਮਰਥਨ ਦੀ ਜ਼ਰੂਰਤ ਹੈ। ਸਾਲ 2013 ‘ਚ ਵੀ ਕੁਝ ਇਨ੍ਹਾਂ ਕਾਰਨਾਂ ਤੋਂ ਸਰਕਾਰ ਦਾ ਕੰਮਕਾਜ 16 ਦਿਨਾਂ ਲਈ ਬੰਦ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਉਸ ਗਤੀਰੋਧ ‘ਚ ਸਰਕਾਰ ਨੂੰ 2 ਅਰਬ ਡਾਲਰ ਦਾ ਨੁਕਸਾਨ ਹੋਇਆ ਸੀ।
ਅਮਰੀਕਾ ਦਾ ਬਜਟ 1 ਅਕਤੂਬਰ ਤੋਂ ਪਹਿਲਾਂ ਪਾਸ ਹੋਣ ਜਾਣਾ ਚਾਹੀਦਾ ਹੈ। ਇਸ ਦਿਨ ਤੋਂ ਫੈਡਰਲ ਸਰਕਾਰ ਦੇ ਵਿੱਤ ਸਾਲ ਦੀ ਸ਼ੁਰੂਆਤ ਹੁੰਦੀ ਹੈ। ਪਰ ਅਤੀਤ ‘ਚ ਕਈ ਵਾਰ ਅਜਿਹਾ ਹੋ ਚੁੱਕਿਆ ਹੈ ਕਿ ਕਾਂਗਰਸ ਸਮੇਂ ਸੀਮਾ ਦੇ ਅੰਦਰ ਬਜਟ ਪਾਸ ਨਹੀਂ ਕਰਾ ਪਾਈ ਹੈ ਅਤੇ ਇਸ ‘ਤੇ ਸੌਦੇਬਾਜ਼ੀ ਨਵੇਂ ਸਾਲ ‘ਚ ਵੀ ਚੱਲਦੀ ਰਹੀ ਹੈ। ਪਰ ਇਸ ਦੇ ਲਈ ਫੈਡਰਲ ਏਜੰਸੀਆਂ ਲਈ ਅਸਥਾਈ ਆਧਾਰ ‘ਤੇ ਪੈਸੇ ਦਾ ਇੰਤਜ਼ਾਮ ਕਰ ਦਿੱਤਾ ਜਾਂਦਾ ਹੈ। ਪਰ ਪਿਛਲੇ ਮਹੀਨੇ ਕਾਂਗਰਸ ਫੰਡਿੰਗ ਜਾਰੀ ਰੱਖਣ ਦੇ ਮੁੱਦੇ ‘ਤੇ ਸਹਿਮਤੀ ਬਣਾਉਣ ‘ਚ ਨਾਕਾਮ ਰਹੀ ਅਤੇ ਕਈ ਫੈਡਰਲ ਏਜੰਸੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

Read Full Article
    ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

Read Full Article
    ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

Read Full Article
    ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

Read Full Article
    ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

Read Full Article
    ਅਮਰੀਕਾ ਨੇ ਉਤਰ ਕੋਰੀਆ ਕੋਲ ਪਰਮਾਣੂ ਹਥਿਆਰ ਨਾ ਹੋਣ ‘ਤੇ ਪਾਬੰਦੀਆਂ ਹਟਣਗੀਆਂ

ਅਮਰੀਕਾ ਨੇ ਉਤਰ ਕੋਰੀਆ ਕੋਲ ਪਰਮਾਣੂ ਹਥਿਆਰ ਨਾ ਹੋਣ ‘ਤੇ ਪਾਬੰਦੀਆਂ ਹਟਣਗੀਆਂ

Read Full Article
    ਦੁਨੀਆ ਸੁਰੱਖਿਅਤ ਅਤੇ ਸ਼ਾਂਤੀਪੂਰਣ ਭਵਿੱਖ ਦੀ ਹੱਕਦਾਰ : ਟਰੰਪ

ਦੁਨੀਆ ਸੁਰੱਖਿਅਤ ਅਤੇ ਸ਼ਾਂਤੀਪੂਰਣ ਭਵਿੱਖ ਦੀ ਹੱਕਦਾਰ : ਟਰੰਪ

Read Full Article
    ਅਮਰੀਕਾ ਵੱਲੋਂ ਇਜ਼ਰਾਇਲ ਦੀਆਂ 14 ਕੰਪਨੀਆਂ ‘ਤੇ ਪਾਬੰਦੀ

ਅਮਰੀਕਾ ਵੱਲੋਂ ਇਜ਼ਰਾਇਲ ਦੀਆਂ 14 ਕੰਪਨੀਆਂ ‘ਤੇ ਪਾਬੰਦੀ

Read Full Article
    ਵਪਾਰ ਦੇ ਅੰਤਰਰਾਸ਼ਟਰੀ ਨਿਯਮਾਂ ਦੀ ਧੱਜੀਆਂ ਉਡਾ ਰਹੇ ਅਮਰੀਕਾ ਨੂੰ ਭਾਰਤ, ਯੂਰਪੀ ਦੇਸ਼ਾਂ ਨਾਲ ਚੀਨ ਵੱਲੋਂ ਵੀ ਸਖ਼ਤ ਜਵਾਬ

ਵਪਾਰ ਦੇ ਅੰਤਰਰਾਸ਼ਟਰੀ ਨਿਯਮਾਂ ਦੀ ਧੱਜੀਆਂ ਉਡਾ ਰਹੇ ਅਮਰੀਕਾ ਨੂੰ ਭਾਰਤ, ਯੂਰਪੀ ਦੇਸ਼ਾਂ ਨਾਲ ਚੀਨ ਵੱਲੋਂ ਵੀ ਸਖ਼ਤ ਜਵਾਬ

Read Full Article
    ਨਿਊਯਾਰਕ ਸੂਬੇ ਵੱਲੋਂ ਟਰੰਪ ਫਾਊਂਡੇਸ਼ਨ ‘ਚ ਕਥਿਤ ਵਿੱਤੀ ਬੇਨਿਯਮੀ ਦੇ ਸੰਬੰਧ ‘ਚ ਮੁਕੱਦਮਾ ਸ਼ੁਰੂ ਕਰਨ ਦਾ ਐਲਾਨ

ਨਿਊਯਾਰਕ ਸੂਬੇ ਵੱਲੋਂ ਟਰੰਪ ਫਾਊਂਡੇਸ਼ਨ ‘ਚ ਕਥਿਤ ਵਿੱਤੀ ਬੇਨਿਯਮੀ ਦੇ ਸੰਬੰਧ ‘ਚ ਮੁਕੱਦਮਾ ਸ਼ੁਰੂ ਕਰਨ ਦਾ ਐਲਾਨ

Read Full Article
    ਫਰਜ਼ੀ ਖਬਰਾਂ ਦੇਸ਼ ਦੀਆਂ ‘ਸਭ ਤੋਂ ਵੱਡੀਆਂ ਦੁਸ਼ਮਣ’ ਹਨ : ਟਰੰਪ

ਫਰਜ਼ੀ ਖਬਰਾਂ ਦੇਸ਼ ਦੀਆਂ ‘ਸਭ ਤੋਂ ਵੱਡੀਆਂ ਦੁਸ਼ਮਣ’ ਹਨ : ਟਰੰਪ

Read Full Article
    ਭਾਰਤੀ ਮੂਲ ਦੀ ਦਿਵਿਆ ਸੂਰਿਆਦੇਵਰਾ ਬਣੀ ਜਨਰਲ ਮੋਟਰਜ਼ ਦੀ ਸੀ.ਐੱਫ.ਓ.

ਭਾਰਤੀ ਮੂਲ ਦੀ ਦਿਵਿਆ ਸੂਰਿਆਦੇਵਰਾ ਬਣੀ ਜਨਰਲ ਮੋਟਰਜ਼ ਦੀ ਸੀ.ਐੱਫ.ਓ.

Read Full Article
    ਟਰੰਪ-ਕਿਮ ਦੀ ਇਤਿਹਾਸਕ ਮੁਲਾਕਾਤ ਦੁਸ਼ਮਣੀ ਦੋਸਤੀ ‘ਚ ਬਦਲੀ

ਟਰੰਪ-ਕਿਮ ਦੀ ਇਤਿਹਾਸਕ ਮੁਲਾਕਾਤ ਦੁਸ਼ਮਣੀ ਦੋਸਤੀ ‘ਚ ਬਦਲੀ

Read Full Article
    ਸੋਸ਼ਲ ਮੀਡੀਏ ‘ਤੇ ਸਿੱਖਾਂ ਖਿਲਾਫ ਬੋਲਣ ਵਾਲੇ ਅਮਰੀਕੀ ਗੋਰੇ ਨੇ ਮੰਗੀ ਮੁਆਫੀ

ਸੋਸ਼ਲ ਮੀਡੀਏ ‘ਤੇ ਸਿੱਖਾਂ ਖਿਲਾਫ ਬੋਲਣ ਵਾਲੇ ਅਮਰੀਕੀ ਗੋਰੇ ਨੇ ਮੰਗੀ ਮੁਆਫੀ

Read Full Article
    ਜੂਨ 1984 ਦੇ ਘੱਲੂਘਾਰੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਾਨ ਫਰਾਂਸਿਸਕੋ ਵਿਖੇ ਵਿਸ਼ਾਲ ਮਾਰਚ

ਜੂਨ 1984 ਦੇ ਘੱਲੂਘਾਰੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਾਨ ਫਰਾਂਸਿਸਕੋ ਵਿਖੇ ਵਿਸ਼ਾਲ ਮਾਰਚ

Read Full Article