PUNJABMAILUSA.COM

ਅਮਰੀਕੀ-ਸਿੱਖ ਵਿਦਿਆਰਥੀ ਨੇ ਕੌਮੀ ਭਾਸ਼ਣ ਮੁਕਾਬਲਾ ਜਿੱਤਿਆ

 Breaking News

ਅਮਰੀਕੀ-ਸਿੱਖ ਵਿਦਿਆਰਥੀ ਨੇ ਕੌਮੀ ਭਾਸ਼ਣ ਮੁਕਾਬਲਾ ਜਿੱਤਿਆ

ਅਮਰੀਕੀ-ਸਿੱਖ ਵਿਦਿਆਰਥੀ ਨੇ ਕੌਮੀ ਭਾਸ਼ਣ ਮੁਕਾਬਲਾ ਜਿੱਤਿਆ
July 05
10:24 2017

ਵਾਸ਼ਿੰਗਟਨ, 5 ਜੁਲਾਈ (ਪੰਜਾਬ ਮੇਲ)- ਅਮਰੀਕਾ ‘ਚ ਇਕ ਸਿੱਖ-ਅਮੈਰਿਕਨ ਵਿਦਿਆਰਥੀ ਨੇ ਇਸ ਸਾਲ ਦਾ ਕੌਮੀ ਭਾਸ਼ਣ ਤੇ ਬਹਿਸ ਮੁਕਾਬਲਾ ਜਿੱਤ ਲਿਆ ਹੈ। ਇਸ ਮੁਕਾਬਲੇ ਨੂੰ ਦੇਸ਼ ਵਿਚ ਹਾਈ ਸਕੂਲਾਂ ਦਾ ਸਭ ਤੋਂ ਅਹਿਮ ਮੁਕਾਬਲਾ ਮੰਨਿਆ ਜਾਂਦਾ ਹੈ। ਸਿੱਖ ਵਿਦਿਆਰਥੀ ਜੇਜੇ ਸਿੰਘ ਕਪੂਰ ਨੇ ਇਕ ਸਮਾਜਿਕ ਮੁੱਦੇ ਉਤੇ ‘ਲੈਟ’ਸ ਡਾਂਸ’ ਸਿਰਲੇਖ ਵਾਲੀ ਪ੍ਰੇਰਣਾਦਾਇਕ ਤਕਰੀਰ ਖ਼ੁਦ ਲਿਖੀ ਸੀ।
ਵੈਸਟ ਡੇਜ਼ ਮੋਇਨੀਜ਼ ਕਮਿਊਨਿਟੀ ਸਕੂਲਜ਼ ਦੀ ਰਿਪੋਰਟ ਮੁਤਾਬਕ ਉਸ ਨੇ ਭਾਸ਼ਣ, ਜਿਸ ਨੇ ਮੌਲਿਕ ਤਕਰੀਰ ਸ਼੍ਰੇਣੀ ‘ਚ ਮੁਕਾਬਲਾ ਜਿੱਤਿਆ, ਦੀ ਸ਼ੁਰੂਆਤ ਬਾਲੀਵੁੱਡ ਡਾਂਸ ਨਾਲ ਕੀਤੀ ਅਤੇ ਉਸ ਨੇ ਤਕਰੀਰ ਇਕ ਸਿੱਖ ਅਮੈਰਿਕਨ ਨੌਜਵਾਨ ਵਜੋਂ ਆਪਣੇ ਤਜ਼ਰਬਿਆਂ ਨਾਲ ਰੰਗੀ ਹੋਈ ਸੀ। ਉਸ ਨੇ ਮੁਕਾਬਲੇ ਦੇ ਸੈਮੀ ਫਾਈਨਲ ਅਤੇ ਫਾਈਨਲ ਗੇੜਾਂ ‘ਚ ਸਿਖ਼ਰਲਾ ਸਥਾਨ ਹਾਸਲ ਕਰਕੇ ਚੈਂਪੀਅਨਸ਼ਿਪ ਟਰਾਫੀ ਚੁੰਮੀ।
ਵੈਸਟ ਡੇਜ਼ ਮੋਇਨੀਜ਼, ਆਇਓਵਾ ਵਿਚ ਵੈਲੀ ਹਾਈ ਸਕੂਲ ਜੂਨੀਅਰ ਜੇਜੇ ਸਿੰਘ ਕਪੂਰ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ 9/11 ਅੱਤਵਾਦੀ ਹਮਲੇ ਬਾਅਦ ਸਿੱਖ ਤੇ ਮੁਸਲਿਮ ਪਛਾਣ ਬਾਰੇ ਬਣੀ ਧਾਰਨਾ ਨੂੰ ਉਭਾਰਿਆ। ਉਸ ਨੇ ਦੱਸਿਆ ਕਿ 11 ਸਤੰਬਰ, 2011 ਨੂੰ ਹੋਏ ਹਮਲੇ ਸਮੇਂ ਉਹ ਮਹਿਜ਼ ਦੋ ਸਾਲਾਂ ਦਾ ਸੀ। ਉਸ ਦਾ ਪਰਿਵਾਰ ਖ਼ਬਰਾਂ ਦੇਖ ਰਿਹਾ ਸੀ, ਜਦੋਂ ਉਸ ਨੇ ਸੋਚਿਆ ਕਿ ਉਸ ਦੇ ਪਿਤਾ ਦੀ ਟੀ.ਵੀ. ਸਕਰੀਨ ‘ਤੇ ਤਸਵੀਰ ਆ ਰਹੀ ਹੈ ਅਤੇ ਉਸ ਨੇ ਇਹ ਆਪਣੇ ਪਰਿਵਾਰ ਨੂੰ ਦਿਖਾਈ। ਅਸਲ ਵਿਚ ਇਹ ਤਸਵੀਰ ਅਲ-ਕਾਇਦਾ ਦੇ ਸਾਬਕਾ ਆਗੂ ਓਸਾਮਾ ਬਿਨ ਲਾਦਿਨ ਦੀ ਸੀ। ਇਸ ਅੱਲ੍ਹੜ ਨੂੰ ਇਹ ਘਟਨਾ ਨਹੀਂ ਯਾਦ ਪਰ ਇਸ ਨਾਲ ਉਸ ਦੇ ਪਿਤਾ ਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ। ਉਸ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਲੋਕ ਕੀ ਸਮਝਣਗੇ। ਇਸ ਵਿਸ਼ੇ ‘ਚ ਉਸ ਦੀ ਰੁਚੀ ਉਦੋਂ ਹੋਰ ਤੀਬਰ ਹੋ ਗਈ, ਜਦੋਂ ਇਕ ਰੈਸਤਰਾਂ ਵਿਚ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਕਿਹਾ, ‘ਓਸਾਮਾ, ਘਰ ਜਾਓ।’ ਉਸ ਨੇ ਕਿਹਾ, ‘ਮੈਂ ਅਮਰੀਕੀ ਹਾਂ। ਮੈਂ ਆਪਣੀ ਸਾਰੀ ਉਮਰ ਇਥੇ ਰਿਹਾ ਹਾਂ। ਇਹ ਮੇਰਾ ਘਰ ਹੈ। ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਤ ਹੋਣ ਨਾਤੇ ਮੈਂ ਭਾਸ਼ਣ ਤੇ ਬਹਿਸ ਰਾਹੀਂ ਸਿੱਖਾਂ ਦੀ ਆਵਾਜ਼ ਬੁਲੰਦ ਕਰਨਾ ਚਾਹੁੰਦਾ ਹਾਂ। ਇਸ ਪਲੈਟਫਾਰਮ ਦੀ ਮੈਂ ਵਰਤੋਂ ਕੀਤੀ ਹੈ।’

About Author

Punjab Mail USA

Punjab Mail USA

Related Articles

ads

Latest Category Posts

    ਉਤਰ ਕੋਰੀਆ ਨੇ ਅਮਰੀਕਾ ਨੂੰ ਫਿਰ ਤੋਂ ਲਲਕਾਰਿਆ

ਉਤਰ ਕੋਰੀਆ ਨੇ ਅਮਰੀਕਾ ਨੂੰ ਫਿਰ ਤੋਂ ਲਲਕਾਰਿਆ

Read Full Article
    ਭਾਰਤ ਦੀ ਆਲਮੀ ਦਿੱਖ ਨੂੰ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਰਹੀਆਂ ਨੇ : ਰਾਹੁਲ ਗਾਂਧੀ

ਭਾਰਤ ਦੀ ਆਲਮੀ ਦਿੱਖ ਨੂੰ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਰਹੀਆਂ ਨੇ : ਰਾਹੁਲ ਗਾਂਧੀ

Read Full Article
    ਐਲਕ ਗਰੋਵ ਸਿਟੀ ਆਪਸੀ ਭਾਈਚਾਰੇ ਲਈ ਕਰੇਗਾ ਪ੍ਰਚਾਰ

ਐਲਕ ਗਰੋਵ ਸਿਟੀ ਆਪਸੀ ਭਾਈਚਾਰੇ ਲਈ ਕਰੇਗਾ ਪ੍ਰਚਾਰ

Read Full Article
    ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਫੇਅਰਫੀਲਡ ਵਿਖੇ ਹੋਇਆ ਸਨਮਾਨ

ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਫੇਅਰਫੀਲਡ ਵਿਖੇ ਹੋਇਆ ਸਨਮਾਨ

Read Full Article
    ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

Read Full Article
    ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

Read Full Article
    ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ

ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ

Read Full Article
    ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਰੱਖਿਆ ਲਈ ‘ਸੈਂਕਚੁਰੀ ਸਟੇਟ’ ਬਿੱਲ ਪਾਸ

ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਰੱਖਿਆ ਲਈ ‘ਸੈਂਕਚੁਰੀ ਸਟੇਟ’ ਬਿੱਲ ਪਾਸ

Read Full Article
    ਸੈਨਹੋਜ਼ੇ ਪੰਜਾਬੀ ਮੇਲੇ ‘ਤੇ 24 ਸਤੰਬਰ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ : ਬਿੱਲਾ ਸੰਘੇੜਾ

ਸੈਨਹੋਜ਼ੇ ਪੰਜਾਬੀ ਮੇਲੇ ‘ਤੇ 24 ਸਤੰਬਰ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ : ਬਿੱਲਾ ਸੰਘੇੜਾ

Read Full Article
    1600 ਤੋਂ ਵੱਧ ਲੋਕਾਂ ਨਾਲ ਇੰਮੀਗ੍ਰੇਸ਼ਨ ਧੋਖਾਧੜੀ ਕਰਨ ਦੇ ਮਾਮਲੇ ‘ਚ 4 ਹੋਰਨਾਂ ਨੂੰ ਸਜ਼ਾ

1600 ਤੋਂ ਵੱਧ ਲੋਕਾਂ ਨਾਲ ਇੰਮੀਗ੍ਰੇਸ਼ਨ ਧੋਖਾਧੜੀ ਕਰਨ ਦੇ ਮਾਮਲੇ ‘ਚ 4 ਹੋਰਨਾਂ ਨੂੰ ਸਜ਼ਾ

Read Full Article