PUNJABMAILUSA.COM

ਅਮਰੀਕੀ ਸਿਆਸਤ ‘ਚ ਸਰਗਰਮ ਹੋਣ ਪ੍ਰਵਾਸੀ ਪੰਜਾਬੀ

ਅਮਰੀਕੀ ਸਿਆਸਤ ‘ਚ ਸਰਗਰਮ ਹੋਣ ਪ੍ਰਵਾਸੀ ਪੰਜਾਬੀ

ਅਮਰੀਕੀ ਸਿਆਸਤ ‘ਚ ਸਰਗਰਮ ਹੋਣ ਪ੍ਰਵਾਸੀ ਪੰਜਾਬੀ
July 27
10:25 2016

2
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ‘ਚ ਇਸ ਵੇਲੇ ਰਾਸ਼ਟਰਪਤੀ ਦੀ ਚੋਣ ਲਈ ਮੈਦਾਨ ਭੱਖ ਰਿਹਾ ਹੈ। ਡੈਮੋਕ੍ਰੇਟਿਕ ਤੇ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਲਈ ਉਮੀਦਵਾਰ ਐਲਾਨੇ ਜਾਣ ਲਈ ਮੁਹਿੰਮ ਜ਼ੋਰਾਂ ਉਪਰ ਹੈ। ਰਾਸ਼ਟਰਪਤੀ ਦੀ ਚੋਣ ਅਮਰੀਕੀ ਰਾਜਨੀਤੀ ਵਿਚ ਸਭ ਤੋਂ ਵੱਧ ਰਾਜਸੀ ਸਰਗਰਮੀ ਵਾਲੀ ਚੋਣ ਸਮਝੀ ਜਾਂਦੀ ਹੈ ਅਤੇ ਇਸ ਚੋਣ ਵਿਚ ਪੂਰੇ ਅਮਰੀਕਾ ਦੇ ਵਾਸੀ ਬੜੇ ਜੋਸ਼-ਖਰੋਸ਼ ਨਾਲ ਹਿੱਸਾ ਲੈਂਦੇ ਹਨ। ਅਮਰੀਕਾ ਵਿਚ ਵਸਦੇ ਪੰਜਾਬੀਆਂ, ਖਾਸ ਕਰ ਸਿੱਖਾਂ ਲਈ ਇਹ ਸਰਗਰਮੀ ਬੜੀ ਮਹੱਤਤਾ ਵਾਲੀ ਹੈ। ਕਿਉਂਕਿ ਅਮਰੀਕਾ ਵਿਚ ਸਿੱਖਾਂ ਦੀ ਪਛਾਣ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਾ ਹੋਣ ਅਤੇ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ ਹੋਣ ਕਾਰਨ ਸਿੱਖਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸ਼ਟਰਪਤੀ ਚੋਣ ਦੀ ਸਰਗਰਮੀ ਵਿਚ ਜੇਕਰ ਸਿੱਖ, ਖਾਸਕਰ ਸਾਬਤ ਸੂਰਤ ਪਗੜੀਧਾਰੀ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਦੇ ਹਨ, ਤਾਂ ਇਸ ਨਾਲ ਸਿੱਖਾਂ ਦੀ ਪਛਾਣ ਬਾਰੇ ਅਮਰੀਕੀ ਲੋਕ ਵਧੇਰੇ ਜਾਗ੍ਰਿਤ ਹੁੰਦੇ ਹਨ ਅਤੇ ਸਿੱਖਾਂ ਦੀ ਵੱਖਰੀ ਪਛਾਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲਦੀ ਹੈ। ਪਿਛਲੇ ਦਿਨਾਂ ਵਿਚ ਅਸੀਂ ਵੇਖਿਆ ਕਿ ਦੋਵਾਂ ਪਾਰਟੀਆਂ ਦੇ ਡੈਲੀਗੇਟ ਇਜਲਾਸਾਂ ਵਿਚ ਸਾਬਤ-ਸੂਰਤ ਪਗੜੀਧਾਰੀ ਸਿੱਖਾਂ ਦੀ ਸ਼ਮੂਲੀਅਤ ਨੂੰ ਅਮਰੀਕੀ ਮੀਡੀਆ, ਖਾਸਕਰ ਟੀ.ਵੀ. ਚੈਨਲਾਂ ਨੇ ਬੜੀ ਮਹੱਤਤਾ ਦਿੱਤੀ। ਇਸ ਤੋਂ ਪਹਿਲਾਂ ਵੀ ਪੰਜਾਬੀ ਅਮਰੀਕੀ ਰਾਜਨੀਤੀ ਵਿਚ ਕਾਫੀ ਸਰਗਰਮੀ ਕਰਦੇ ਆਏ ਹਨ ਅਤੇ ਦਲੀਪ ਸਿੰਘ ਸੌਂਧ ਵਰਗੇ ਕਾਂਗਰਸਮੈਨ ਬਣਨ ਵਿਚ ਵੀ ਕਾਮਯਾਬ ਹੁੰਦੇ ਰਹੇ ਹਨ। ਪਰ ਅਮਰੀਕੀ ਸਿਆਸਤ ਵਿਚ ਮੁਕਾਮ ਹਾਸਲ ਕਰਨ ਵਾਲੇ ਇਹ ਲੋਕ ਆਮ ਕਰਕੇ ਗੈਰ ਪਗੜੀਧਾਰੀ ਪੰਜਾਬੀ ਹੀ ਅੱਗੇ ਆਉਂਦੇ ਰਹੇ ਹਨ, ਜਿਸ ਕਰਕੇ ਸਿੱਖਾਂ ਦੀ ਪਛਾਣ ਬਣਾਉਣ ਵਿਚ ਉਨ੍ਹਾਂ ਦਾ ਕੋਈ ਅਹਿਮ ਯੋਗਦਾਨ ਨਹੀਂ ਬਣ ਸਕਿਆ। ਇਸ ਦੇ ਉਲਟ ਜੇਕਰ ਅਸੀਂ ਕੈਨੇਡਾ ਦੀ ਸਿਆਸਤ ਉਪਰ ਨਜ਼ਰ ਮਾਰੀਏ, ਤਾਂ ਉਥੇ ਸਾਨੂੰ ਸ਼ੁਰੂ ਤੋਂ ਹੀ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਫੈਡਰਲ ਸਰਕਾਰ ਵਿਚ ਬਣਦੇ ਪਾਰਲੀਮੈਂਟ ਮੈਂਬਰਾਂ ਵਿਚ ਸਾਬਤ-ਸੂਰਤ ਪਗੜੀਧਾਰੀ ਸਿੱਖਾਂ ਦੀ ਗਿਣਤੀ ਕਾਫੀ ਨਜ਼ਰ ਆਉਂਦੀ ਹੈ। ਇਸ ਵੇਲੇ ਫੈਡਰਲ ਸਰਕਾਰ ਵਿਚ ਸ਼ਾਮਲ ਸ. ਹਰਜੀਤ ਸਿੰਘ ਸੱਜਣ ਅਤੇ ਸ. ਨਵਦੀਪ ਸਿੰਘ ਬੈਂਸ ਸਾਬਤ ਸੂਰਤ ਪਗੜੀਧਾਰੀ ਸਿੱਖ ਹੋਣ ਕਾਰਨ ਸਿੱਖਾਂ ਦੀ ਮਕਬੂਲੀਅਤ ਉਥੇ ਵਧੇਰੇ ਬਣੀ ਹੋਈ ਹੈ। ਅਮਰੀਕਾ ਵਿਚ ਇਸ ਵੇਲੇ ਵੱਖ-ਵੱਖ ਨਗਰ ਕੌਂਸਲਾਂ ‘ਚ ਬਹੁਤ ਸਾਰੇ ਪੰਜਾਬੀ ਕੌਂਸਲਰ ਹਨ। ਕਈ ਥਾਈਂ ਕੌਂਸਲਰਾਂ ਦੇ ਮੇਅਰ ਵੀ ਪੰਜਾਬੀ ਬਣੇ ਹੋਏ ਹਨ। ਪਰ ਪਗੜੀਧਾਰੀ ਨਾ ਹੋਣ ਕਾਰਨ ਉਹ ਸਿੱਖਾਂ ਦੀ ਪਛਾਣ ਸਥਾਪਿਤ ਕਰਨ ਵਿਚ ਬਹੁਤੇ ਕਾਮਯਾਬ ਨਹੀਂ ਹਨ। ਅਮਰੀਕੀ ਸਿੱਖਾਂ ਨੂੰ ਇਨ੍ਹਾਂ ਸਾਰੇ ਅਦਾਰਿਆਂ ਅਤੇ ਰਾਜਸੀ ਪਾਰਟੀਆਂ ਨਾਲ ਲਗਾਅ ਰੱਖਣਾ ਚਾਹੀਦਾ ਹੈ ਅਤੇ ਸਰਗਰਮ ਹੋਣਾ ਚਾਹੀਦਾ ਹੈ, ਕਿਉਂਕਿ ਸਾਡੇ ਭਾਈਚਾਰੇ ਦੇ ਲੋਕ ਜਦ ਅਮਰੀਕੀ ਲੋਕਾਂ ਦੇ ਅਜਿਹੇ ਪ੍ਰਬੰਧਕੀ ਅਤੇ ਰਾਜਸੀ ਅਦਾਰਿਆਂ ਵਿਚ ਸਰਗਰਮ ਹੋਣਗੇ, ਤਾਂ ਕੁਦਰਤੀ ਹੀ ਸਾਡੇ ਲੋਕਾਂ ਪ੍ਰਤੀ ਉਨ੍ਹਾਂ ਦਾ ਸਨੇਹ ਵੀ ਵਧੇਗਾ ਅਤੇ ਸਾਡੇ ਬਾਰੇ ਉਹ ਜਾਣਕਾਰੀ ਵੀ ਹਾਸਲ ਕਰਨਗੇ। ਇਸ ਨਾਲ ਅਮਰੀਕਾ ਵਿਚ ਸਾਡੇ ਲੋਕਾਂ ਉੱਪਰ ਬੇਲੋੜੀ ਸ਼ੱਕ ਦੀ ਉੱਠਣ ਵਾਲੀ ਉਂਗਲ ਖਤਮ ਹੋਵੇਗੀ ਅਤੇ ਆਮ ਅਮਰੀਕੀਆਂ ਨੂੰ ਸਾਡੇ ਭਾਈਚਾਰੇ ਦੇ ਲੋਕਾਂ ਉੱਪਰ ਭਰੋਸਾ ਬੱਝੇਗਾ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਭਰ ਵਿਚ ਇਹ ਗੱਲ ਆਮ ਪ੍ਰਵਾਨ ਕੀਤੀ ਜਾਂਦੀ ਹੈ ਕਿ ਰਾਜਸੀ ਸਰਗਰਮੀ ਵੀ ਵੱਖ-ਵੱਖ ਵਰਗਾਂ ਅਤੇ ਕੌਮਾਂ ਦੇ ਲੋਕਾਂ ਨੂੰ ਇਕ ਪਲੇਟਫਾਰਮ ਉਪਰ ਆਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਅਮਰੀਕਾ ਵਿਚ ਵੀ ਇਹ ਗੱਲ ਸੱਚ ਹੈ। ਜੇਕਰ ਅਸੀਂ ਅਮਰੀਕਾ ਦੇ ਵੱਖ-ਵੱਖ ਅਦਾਰਿਆਂ ਦੀਆਂ ਚੋਣਾਂ ਵਿਚ ਸਰਗਰਮ ਭੂਮਿਕਾ ਨਿਭਾਵਾਂਗੇ ਅਤੇ ਰਾਸ਼ਟਰਪਤੀ ਦੀ ਚੋਣ ਦੇ ਮਹਾਂਕੁੰਭ ਵਿਚ ਹਿੱਸਾ ਪਾਵਾਂਗੇ, ਤਾਂ ਲਾਜ਼ਮੀ ਹੀ ਸਿੱਖਾਂ ਬਾਰੇ ਬਣੇ ਗਲਤ ਪ੍ਰਭਾਵ ਖੁਦ-ਬ-ਖੁਦ ਦੂਰ ਹੁੰਦੇ ਜਾਣਗੇ। ਸੋ ਪੰਜਾਬੀਆਂ ਨੂੰ ਇਹ ਗੱਲ ਸੁਚੇਤ ਰੂਪ ਵਿਚ ਸਮਝਣੀ ਚਾਹੀਦੀ ਹੈ ਕਿ ਹੁਣ ਜਦ ਸਾਡੀ ਹੋਣੀ ਅਮਰੀਕਾ ਦੀ ਧਰਤੀ ਨਾਲ ਜੁੜ ਗਈ ਹੈ, ਤਾਂ ਸਾਨੂੰ ਇਥੋਂ ਦੇ ਲੋਕਾਂ ਨਾਲ ਡੂੰਘੀ ਸਾਂਝ ਪਾਉਂਣ ਲਈ ਲਗਾਤਾਰ ਯਤਨਸ਼ੀਲ ਰਹਿਣਾ ਪਵੇਗਾ। ਅਜਿਹਾ ਕਰਕੇ ਹੀ ਅਸੀਂ ਅਮਰੀਕਾ ਦੀ ਬੇਗਾਨੀ ਧਰਤੀ ਨੂੰ ਮਾਨਸਿਕ ਤੌਰ ‘ਤੇ ਆਪਣੀ ਧਰਤੀ ਵਜੋਂ ਸਵਿਕਾਰ ਕਰ ਸਕਾਂਗੇ ਅਤੇ ਅਮਰੀਕੀ ਲੋਕਾਂ ਵਿਚ ਵੀ ਇਹ ਅਹਿਸਾਸ ਜਗਾ ਸਕਾਂਗੇ ਕਿ ਅਸੀਂ ਵੀ ਉਨ੍ਹਾਂ ਲੋਕਾਂ ਦੇ ਹੀ ਅੰਗੀ-ਸੰਗੀ ਹਾਂ।

About Author

Punjab Mail USA

Punjab Mail USA

Related Articles

ads

Latest Category Posts

    ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

Read Full Article
    ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

Read Full Article
    ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

Read Full Article
    ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

Read Full Article
    ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

Read Full Article
    ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

Read Full Article
    ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

Read Full Article
    ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

Read Full Article
    ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

Read Full Article
    ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

Read Full Article
    ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

Read Full Article
    2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

Read Full Article
    ਇਮੀਗ੍ਰੇਸ਼ਨ ਸੁਧਾਰ ਬਿੱਲ ਲਈ ਅਮਰੀਕੀ ਸੈਨੇਟਰ ਵੱਲੋਂ ਸੋਧ ਪੇਸ਼

ਇਮੀਗ੍ਰੇਸ਼ਨ ਸੁਧਾਰ ਬਿੱਲ ਲਈ ਅਮਰੀਕੀ ਸੈਨੇਟਰ ਵੱਲੋਂ ਸੋਧ ਪੇਸ਼

Read Full Article
    ਫਲੋਰਿਡਾ ਦੇ ਸਕੂਲ ‘ਚ ਸਾਬਕਾ ਵਿਦਿਆਰਥੀ ਵੱਲੋਂ ਫਾਇਰਿੰਗ, 17 ਦੀ ਮੌਤ 14 ਲੋਕ ਗੰਭੀਰ ਜ਼ਖਮੀ

ਫਲੋਰਿਡਾ ਦੇ ਸਕੂਲ ‘ਚ ਸਾਬਕਾ ਵਿਦਿਆਰਥੀ ਵੱਲੋਂ ਫਾਇਰਿੰਗ, 17 ਦੀ ਮੌਤ 14 ਲੋਕ ਗੰਭੀਰ ਜ਼ਖਮੀ

Read Full Article