PUNJABMAILUSA.COM

ਅਮਰੀਕੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਡੀ.ਐੱਨ.ਏ. ਸੈਂਪਲ ਲੈਣ ਦਾ ਫੈਸਲਾ

 Breaking News

ਅਮਰੀਕੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਡੀ.ਐੱਨ.ਏ. ਸੈਂਪਲ ਲੈਣ ਦਾ ਫੈਸਲਾ

ਅਮਰੀਕੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਡੀ.ਐੱਨ.ਏ. ਸੈਂਪਲ ਲੈਣ ਦਾ ਫੈਸਲਾ
October 09
10:13 2019

ਵਾਸ਼ਿੰਗਟਨ, 9 ਅਕਤੂਬਰ (ਪੰਜਾਬ ਮੇਲ)- ਗੈਰਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਏ ਪ੍ਰਵਾਸੀਆਂ ‘ਤੇ ਨਕੇਲ ਕੱਸਣ ਲਈ ਅਮਰੀਕੀ ਸਰਕਾਰ ਵੱਲੋਂ ਸਾਰਿਆਂ ਦੇ ਡੀ.ਐੱਨ.ਏ. ਸੈਂਪਲ ਲੈਣ ਦਾ ਫੈਸਲਾ ਕੀਤਾ ਗਿਆ। ਡੀ.ਐੱਨ.ਏ. ਦੇ ਇਕੱਠੇ ਕੀਤੇ ਸੈਂਪਲ ਅਪਰਾਧੀਆਂ ਦੇ ਡਾਟਾਬੇਸ ਵਿਚ ਸ਼ਾਮਲ ਕਰ ਦਿੱਤੇ ਜਾਣਗੇ ਅਤੇ ਇੰਮੀਗ੍ਰੇਸ਼ਨ ਕਾਨੂੰਨ ਲਾਗੂ ਕਰਨ ਲਈ ਜਦੋਂ ਮਰਜ਼ੀ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇਗੀ। ਗ੍ਰਹਿ ਵਿਭਾਗ ਦੇ ਸੀਨੀਅਰ ਅਫਸਰਾਂ ਨੇ ਦੱਸਿਆ ਕਿ ਨਵੇਂ ਨਿਯਮ ਤਿਆਰ ਕੀਤੇ ਜਾ ਰਹੇ ਹਨ, ਜੋ ਇੰਮੀਗ੍ਰੇਸ਼ਨ ਅਫਸਰਾਂ ਨੂੰ ਪ੍ਰਵਾਸੀਆ ਦੇ ਡੀ.ਐੱਨ.ਏ. ਸੈਂਪਲ ਇਕੱਤਰ ਕਰਨ ਦਾ ਹੱਕ ਮੁਹੱਈਆ ਕਰਵਾਉਣਗੇ। ਸਭ ਤੋਂ ਪਹਿਲਾਂ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿਚ ਬੰਦ 40 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਦੇ ਨਮੂਨ ਲਏ ਜਾਣਗੇ ਅਤੇ ਐੱਫ.ਬੀ.ਆਈ. ਕੋਲ ਹਜ਼ਾਰਾਂ ਨਵੇਂ ਰਿਕਾਰਡ ਪੁੱਜ ਜਾਣਗੇ, ਜੋ ਹੁਣ ਤੱਕ ਸਿਰਫ ਅਪਰਾਧੀਆਂ ਨਾਲ ਨਜਿੱਠਣ ਦਾ ਕੰਮ ਕਰ ਰਹੀ ਸੀ। ਗ੍ਰਹਿ ਸੁਰੱਖਿਆ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡੀ.ਐੱਨ.ਏ. ਸੈਂਪਲ ਲੈਣ ਤੋਂ ਛੋਟ ਹੁਣ ਸੰਭਵ ਨਹੀਂ। ਦੂਜੇ ਪਾਸੇ ਇੰਮੀਗ੍ਰੇਸ਼ਨ ਅਤੇ ਪ੍ਰਾਈਵੇਸੀ ਦੀ ਵਕਾਲਤ ਕਰਨ ਵਾਲੀਆਂ ਜਥੇਬੰਦੀਆਂ ਤਾਜ਼ਾ ਕਦਮ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕਈ ਨਾਗਰਿਕ ਜਿਨ੍ਹਾਂ ਨੂੰ ਭੁਲੇਖੇ ਨਾਲ ਇੰਮੀਗ੍ਰੇਸ਼ਨ ਹਿਰਾਸਤ ਵਿਚ ਲੈ ਲਿਆ ਜਾਂਦਾ ਹੈ, ਉਨ੍ਹਾਂ ਨੂੰ ਵੀ ਡੀ.ਐੱਨ.ਏ. ਸੈਂਪਲ ਦੇਣ ਲਈ ਮਜਬੂਰ ਹੋਣਾ ਪਵੇਗਾ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੀ ਵਕੀਲ ਵੇਰਾ ਈਡਲਮੈਨ ਦਾ ਕਹਿਣਾ ਸੀ ਕਿ ਵੱਡੇ ਪੱਧਰ ‘ਤੇ ਡੀ.ਐੱਨ.ਏ. ਸੈਂਪਲ ਲੈਣ ਦੀ ਪ੍ਰਕਿਰਿਆ ਆਮ ਤੌਰ ‘ਤੇ ਕਿਸੇ ਗੰਭੀਰ ਅਪਰਾਧ ਦੀ ਜਾਂਚ ਲਈ ਅਪਣਾਈ ਜਾਂਦੀ ਹੈ ਪਰ ਤਾਜ਼ਾ ਕਦਮ ਸਾਡੇ ਖੁਦਮੁਖਤਿਆਰ ਸਮਾਜ ਦੀਆਂ ਭਾਵਨਾਵਾਂ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਜੈਨੇਟਿਕ ਸਰੋਤ ਵਿਚ ਪਰਿਵਾਰਕ ਰਿਸ਼ਤਿਆਂ ਦੇ ਭੇਤ ਵੀ ਹੁੰਦੇ ਹਨ ਅਤੇ ਨਵੀਂ ਪ੍ਰਕਿਰਿਆ ਰਾਹੀਂ ਅਮਰੀਕਾ ਵਿਚ ਰਹਿ ਰਹੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਪ੍ਰਭਾਵਿਤ ਹੋਣਗੇ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਲਾਸ਼ ਇੰਡੀਆਨਾ ਦੀ ਝੀਲ ‘ਚੋਂ ਮਿਲੀ

ਅਮਰੀਕਾ ‘ਚ ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਲਾਸ਼ ਇੰਡੀਆਨਾ ਦੀ ਝੀਲ ‘ਚੋਂ ਮਿਲੀ

Read Full Article
    EGPD INVESTIGATES AN APPARENT MURDER-SUICIDE

EGPD INVESTIGATES AN APPARENT MURDER-SUICIDE

Read Full Article
    ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

Read Full Article
    ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

Read Full Article
    ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

Read Full Article
    ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

Read Full Article
    ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

Read Full Article
    ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

Read Full Article
    ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

Read Full Article
    ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

Read Full Article
    ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

Read Full Article
    ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

Read Full Article
    ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

Read Full Article
    ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

Read Full Article