ਫਰਿਜ਼ਨੋ, 6 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਸਦਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਪੱਧਰ ‘ਤੇ ਭੰਗ ਨੂੰ ਅਪਰਾਧਿਕ ਕੈਟਾਗਿਰੀ ਵਿਚੋਂ ਬਾਹਰ ਕੱਢਣ ਵਾਲਾ ਇੱਕ ਬਿਲ ਪਾਸ ਕੀਤਾ ਹੈ, ਜਿਸਦਾ ਉਦੇਸ਼ ਨਸ਼ਿਆਂ ਦੀ ਗ੍ਰਿਫਤਾਰੀ ਵਿਚ ਨਸਲੀ ਅਸਮਾਨਤਾਵਾਂ ਨੂੰ ਘਟਾਉਣਾ ਹੈ। ਇਹ ਉਪਾਅ, ਸਰਕਾਰੀ ਤੌਰ ‘ਤੇ ਨਿਯੰਤਰਿਤ ਪਦਾਰਥਾਂ ਦੀ ਸੂਚੀ ਵਿਚੋਂ ਭੰਗ ਨੂੰ ਹਟਾ ਦੇਵੇਗਾ ਅਤੇ ਭੰਗ ਦੇ ਗੈਰਕਾਨੂੰਨੀ ਦਾਇਰੇ ਨੂੰ ਖਤਮ ਕਰੇਗਾ। ਭੰਗ ਸੰਬੰਧੀ ਇਹ ਬਿਲ ਹੁਣ ਅੱਗੇ ਪਾਸ ਹੋਣ ਲਈ ਸੈਨੇਟ ਵਿਚ ਜਾਵੇਗਾ। ਸੰਯੁਕਤ ਰਾਜ ਸਦਨ ਨੇ ਮਾਰੀਜੁਆਨਾ ਆਪਰਚੁਨਿਟੀ ਰੀਨਵੇਸਟਮਿੰਟ ਅਤੇ ਐਕਸਪੈਂਜਮੈਂਟ (MOR5) ਐਕਟ ਨੂੰ 228 ਤੋਂ 164 ਵੋਟਾਂ ਨਾਲ ਪਾਸ ਕੀਤਾ ਹੈ, ਜਿਸ ਵਿਚ 6 ਡੈਮੋਕਰੇਟਸ ਨੇ ਇਸਦੇ ਵਿਰੁੱਧ ਅਤੇ ਪੰਜ ਰਿਪਬਲਿਕਨਾਂ ਨੇ ਇਸਦੇ ਪੱਖ ਵਿਚ ਵੋਟ ਦਿੱਤੀ। ਇਸ ਸਾਲ ਪੇਸ਼ ਕੀਤੀ ਅਮੈਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੀ ਇਕ ਰਿਪੋਰਟ ਦੇ ਅਨੁਸਾਰ, ਭੰਗ ਦੀ ਬਰਾਬਰ ਵਰਤੋਂ ਦੀਆਂ ਦਰਾਂ ਦੇ ਬਾਵਜੂਦ ਬਲੈਕ ਅਮਰੀਕਾ ਵਾਸੀਆਂ ਨੂੰ ਗੋਰੇ ਲੋਕਾਂ ਨਾਲੋਂ 3.6, ਗੁਣਾ ਜਿਆਦਾ ਗ੍ਰਿਫਤਾਰ ਕੀਤਾ ਜਾਂਦਾ ਹੈ। ਜਦਕਿ, ਏ.ਸੀ.ਐੱਲ.ਯੂ. ਦੇ ਅੰਕੜਿਆਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਕੁਝ ਸੂਬੇ ਭਾਵੇਂ ਉਨ੍ਹਾਂ ਨੇ