PUNJABMAILUSA.COM

ਅਮਰੀਕੀ ਸਦਨ ਦੀ ਨਿਆਇਕ ਕਮੇਟੀ ਵੱਲੋਂ ਟਰੰਪ ਮਹਾਦੋਸ਼ੀ ਕਰਾਰ

ਅਮਰੀਕੀ ਸਦਨ ਦੀ ਨਿਆਇਕ ਕਮੇਟੀ ਵੱਲੋਂ ਟਰੰਪ ਮਹਾਦੋਸ਼ੀ ਕਰਾਰ

ਅਮਰੀਕੀ ਸਦਨ ਦੀ ਨਿਆਇਕ ਕਮੇਟੀ ਵੱਲੋਂ ਟਰੰਪ ਮਹਾਦੋਸ਼ੀ ਕਰਾਰ
December 05
16:28 2019

ਵਾਸ਼ਿੰਗਟਨ, 5 ਦਸੰਬਰ (ਪੰਜਾਬ ਮੇਲ)-ਡੈਮੋਕ੍ਰੇਟਿਕ ਪਾਰਟੀ ਦੇ ਬਹੁਮਤ ਵਾਲੀ ਅਮਰੀਕੀ ਸਦਨ ਦੀ ਨਿਆਇਕ ਕਮੇਟੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੱਲ ਰਹੇ ਮਹਾਦੋਸ਼ ਦੀ ਜਾਂਚ ਬਾਰੇ ਮੁੱਢਲੀ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ ਰਿਪੋਰਟ ‘ਚ ਸ਼੍ਰੀ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਨਿਆਇਕ ਕਮੇਟੀ ਦੀ ਰਿਪੋਰਟ ‘ਚ ਡੋਨਲਡ ਟਰੰਪ ਨੂੰ ਆਪਣੇ ਵਿਅਕਤੀਗਤ ਅਤੇ ਸਿਆਸੀ ਮੰਤਵਾਂ ਦੀ ਪੂਰਤੀ ਲਈ ਦੇਸ਼ ਦੇ ਹਿੱਤਾਂ ਨਾਲ ਸਮਝੌਤਾ ਕਰਨ ਅਤੇ ਆਪਣੇ ਅਹੁਦੇ ਦੀਆਂ ਤਾਕਤਾਂ ਦੀ ਦੁਰਵਰਤੋਂ ਕਰਦਿਆਂ 2020 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਆਪਣੇ ਹੱਕ ਵਿਚ ਵਿਦੇਸ਼ੀ ਮਦਦ ਮੰਗਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਪਰ ਉੱਧਰ ਵ੍ਹਾਈਟ ਹਾਊਸ ਦੇ ਬੁਲਾਰੇ ਨੇ ਇਸ ਰਿਪੋਰਟ ਦੀ ਆਲੋਚਨਾ ਕਰਦਿਆਂ ਇਸ ਨੂੰ ‘ਇਕਤਰਫ਼ਾ’ ਕਾਰਵਾਈ ਕਰਾਰ ਦਿੱਤਾ ਹੈ। ਨਿਆਇਕ ਕਮੇਟੀ ਦੀ 300 ਪੰਨਿਆਂ ਤੱਕ ਫੈਲੀ ਇਸ ਜਾਂਚ ਰਿਪੋਰਟ ‘ਚ ਕਿਹਾ ਗਿਆ ਹੈ ਕਿ ਡੋਨਲਡ ਟਰੰਪ ਨੇ ਯੂਕਰੇਨ ਨੂੰ ਸਾਬਕਾ ਉੱਪ ਰਾਸ਼ਟਰਪਤੀ ਜੋਅ ਬਿਡੇਨ ਅਤੇ ਉਨ੍ਹਾਂ ਦੇ ਪੁੱਤਰ ਨਾਲ ਜੁੜੀਆਂ ਕੰਪਨੀਆਂ ਵਿਰੁੱਧ ਜਾਂਚ ਸ਼ੁਰੂ ਕਰਨ ਦਾ ਐਲਾਨ ਕਰਨ ਲਈ ਕਈ ਪ੍ਰਸਤਾਵ ਦਿੱਤੇ ਸਨ।
ਸ਼੍ਰੀ ਟਰੰਪ ਨੂੰ ਦੋਬਾਰਾ ਰਾਸ਼ਟਰਪਤੀ ਬਣਾਉਣ ਦੀ ਮੁਹਿੰਮ ਵਿਚ ਇਸ ਮਦਦ ਲਈ ਯੂਕਰੇਨ ਦੇ ਰਾਸ਼ਟਰਪਤੀ ਨੂੰ ਫ਼ੌਜੀ ਮਦਦ ਦੇਣ ਦਾ ਵਾਅਦਾ ਕੀਤਾ ਗਿਆ ਸੀ। ਸ਼੍ਰੀ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਿਚਾਲੇ ਫ਼ੋਨ ਉੱਤੇ ਗੱਲਬਾਤ ਹੋਣ ਦੀ ਪੁਸ਼ਟੀ ਵੀ ਕੀਤੀ ਗਈ ਹੈ। ਇਥੇ ਵਰਣਨਯੋਗ ਹੈ ਕਿ ਰਿਪਬਲਿਕਨ ਪਾਰਟੀ ਨਾਲ ਜੁੜੇ ਰਾਸ਼ਟਰਪਤੀ ਡੋਨਲਡ ਟਰੰਪ ਉੱਤੇ ਦੋਸ਼ ਹੈ ਕਿ ਉਨ੍ਹਾਂ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਸੰਭਾਵੀ ਵਿਰੋਧੀ ਜੋਅ ਬਿਡੇਨ ਸਮੇਤ ਆਪਣੇ ਘਰੇਲੂ ਵਿਰੋਧੀਆਂ ਦਾ ਅਕਸ ਖ਼ਰਾਬ ਕਰਨ ਲਈ ਯੂਕਰੇਨ ਤੋਂ ਗ਼ੈਰ-ਕਾਨੂੰਨੀ ਤੌਰ ‘ਤੇ ਮਦਦ ਮੰਗੀ ਸੀ।
ਸਦਨ ਦੀ ਨਿਆਇਕ ਕਮੇਟੀ ਬੁੱਧਵਾਰ ਨੂੰ ਇਸ ਉੱਤੇ ਸੁਣਵਾਈ ਸ਼ੁਰੂ ਕਰੇਗੀ ਕਿ ਕੀ ਜਾਂਚ ਵਿਚ ਸ਼ਾਮਲ ਕੀਤੇ ਗਏ ਸਬੂਤ ਰਾਜਧ੍ਰੋਹ, ਰਿਸ਼ਵਤਖੋਰੀ ਜਾਂ ਹੋਰ ਅਜਿਹੇ ਅਪਰਾਧਾਂ ਤੇ ਖ਼ਰਾਬ ਚਰਿੱਤਰ ਦੇ ਆਧਾਰ ਉੱਤੇ ਸੰਵਿਧਾਨਕ ਤੌਰ ‘ਤੇ ਮਹਾਂਦੋਸ਼ ਚਲਾਉਣ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

Read Full Article
    ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

Read Full Article
    ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

Read Full Article
    ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

Read Full Article
    ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

Read Full Article
    ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

Read Full Article
    ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

Read Full Article
    ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

Read Full Article
    ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

Read Full Article
    ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

Read Full Article
    ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

Read Full Article
    ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

Read Full Article
    ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

Read Full Article
    ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

Read Full Article
    ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

Read Full Article