PUNJABMAILUSA.COM

ਅਮਰੀਕੀ ‘ਸ਼ਟ-ਡਾਊਨ’ ਸੰਕਟ ਕਾਰਨ ਲੱਖਾਂ ਕਰਮਚਾਰੀਆਂ ਨੂੰ ਬਿਨ੍ਹਾਂ ਤਨਖਾਹ ਦੇ ਬੈਠਣਾ ਪੈ ਸਕਦਾ ਹੈ ਘਰ

ਅਮਰੀਕੀ ‘ਸ਼ਟ-ਡਾਊਨ’ ਸੰਕਟ ਕਾਰਨ ਲੱਖਾਂ ਕਰਮਚਾਰੀਆਂ ਨੂੰ ਬਿਨ੍ਹਾਂ ਤਨਖਾਹ ਦੇ ਬੈਠਣਾ ਪੈ ਸਕਦਾ ਹੈ ਘਰ

ਅਮਰੀਕੀ ‘ਸ਼ਟ-ਡਾਊਨ’ ਸੰਕਟ ਕਾਰਨ ਲੱਖਾਂ ਕਰਮਚਾਰੀਆਂ ਨੂੰ ਬਿਨ੍ਹਾਂ ਤਨਖਾਹ ਦੇ ਬੈਠਣਾ ਪੈ ਸਕਦਾ ਹੈ ਘਰ
January 20
17:40 2018

ਵਾਸ਼ਿੰਗਟਨ, 20 ਜਨਵਰੀ (ਪੰਜਾਬ ਮੇਲ)- ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਦੀ ਪਹਿਲੀ ਵਰ੍ਹੇਗੰਢ ‘ਤੇ ਅਮਰੀਕਾ ਇਕ ਵਾਰ ‘ਸ਼ਟ-ਡਾਊਨ’ ਦੇ ਸੰਕਟ ਨਾਲ ਜੂਝ ਦੇ ਰਿਹਾ ਹੈ। ਅਮਰੀਕੀ ਸਰਕਾਰ ਨੂੰ ਆਰਥਿਕ ਮਨਜ਼ੂਰੀ ਪ੍ਰਦਾਨ ਕਰਨ ਵਾਲਾ ਇਕ ਬਿੱਲ ਕਾਂਗਰਸ ਦੇ ਉੱਪਰੀ ਸਦਨ ‘ਚ ਅਟਕ ਗਿਆ, ਜਿਸ ਕਾਰਨ ਅਮਰੀਕਾ ‘ਚ ਕਈ ਸਰਕਾਰੀ ਦਫਤਰਾਂ ਨੂੰ ਬੰਦ ਕਰਨ ਦੀ ਨੌਬਤ ਆ ਗਈ ਹੈ।
ਦਰਅਸਲ ਅਮਰੀਕਾ ‘ਚ ਐਂਟੀ ਡੇਫੀਸ਼ਿਅੰਸੀ ਐਕਟ ਲਾਗੂ ਹੈ, ਜਿਸ ‘ਚ ਫੰਡ ਦੀ ਕਮੀ ਹੋਣ ‘ਤੇ ਫੈਡਰਨ ਏਜੰਸੀਆਂ ਨੂੰ ਆਪਣਾ ਕੰਮਕਾਜ ਰੋਕਣਾ ਪੈਂਦਾ ਹੈ। ਅਜਿਹੇ ‘ਚ ਲੱਖਾਂ ਕਰਮਚਾਰੀਆਂ ਨੂੰ ਬਿਨ੍ਹਾਂ ਤਨਖਾਹ ਦੇ ਘਰ ਬੈਠਣਾ ਪੈ ਸਕਦਾ ਹੈ। ਸ਼ਟ-ਡਾਊਨ ਨਾਲ ਅਮਰੀਕਾ ‘ਚ ਕਿਹੜੀਆਂ-ਕਿਹੜੀਆਂ ਸਰਵਿਸਜ਼ ਪ੍ਰਭਾਵਿਤ ਹੋਣਗੀਆਂ। ਇਸ ਆਰਥਿਕ ਸੰਕਟ ਨਾਲ ਨਜਿੱਠਣ ਲਈ ਅਮਰੀਕਾ ਕਿਹੜੇ-ਕਿਹੜੇ ਕਦਮ ਚੁਕੇਗਾ।
1. ਵ੍ਹਾਈਟ ਹਾਊਸ ਦਾ ਸਟਾਫ ਹੋਵੇਗਾ ਘੱਟ
ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਵ੍ਹਾਈਟ ਹਾਊਸ ‘ਚ 1,715 ਸਟਾਫ ਮੈਂਬਰ ਹਨ। ਸ਼ਟਡਾਊਨ ਤੋਂ ਬਾਅਦ ਇਸ ਦੀ ਗਿਣਤੀ 1,000 ਕੀਤੀ ਜਾਵੇਗੀ। ਹਾਲਾਂਕਿ ਰਾਸ਼ਟਰਪਤੀ ਟਰੰਪ ਨੂੰ ਅਲਗ ਤੋਂ ਸਪੋਰਟਰ ਦਿੱਤੇ ਜਾਣਗੇ ਤਾਂ ਜੋਂ ਉਹ ਆਪਣੇ ਸੰਵਿਧਾਨਕ ਕਰਤੱਵਾਂ ਦਾ ਪਾਲਨ ਠੀਕ ਤਰ੍ਹਾਂ ਕਰ ਸਕਣ। ਟਰੰਪ ਸਵਿਟਜ਼ਰਲੈਂਡ ਦੇ ਦਾਵੋਸ ‘ਚ 23 ਜਨਵਰੀ ਤੋਂ ਸ਼ੁਰੂ ਹੋਣ ਹੋ ਰਹੇ ਵਰਲਡ ਇਕਨਾਮਿਕ ਸੰਮੇਲਨ ‘ਚ ਸ਼ਿਕਤ ਕਰਨ ਵਾਲੇ ਹਨ। ਇਸ ਸੰਮੇਲਨ ਲਈ ਟਰੰਪ ਨੂੰ ਜੇਕਰ ਜ਼ਰੂਰਤ ਪਈ ਤਾਂ ਐਡੀਸ਼ਨਲ ਸਟਾਫ ਦਿੱਤਾ ਜਾਵੇਗਾ।
2. ਅਫਗਾਨਿਸਤਾਨ ਤੋਂ ਵਾਪਸ ਨਹੀਂ ਬੁਲਾਏ ਜਾਣਗੇ ਫੌਜੀ
ਸ਼ਟ-ਡਾਊਨ ਤੋਂ ਬਾਅਦ ਵੀ ਟਰੰਪ ਪ੍ਰਸ਼ਾਸਨ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਨੂੰ ਬੁਲਾਉਣ ਦੇ ਮੁੜ ‘ਚ ਨਹੀਂ ਹੈ। ਅਫਗਾਨਿਸਤਾਨ ‘ਚ ਅਮਰੀਕੀ ਫੌਜੀ ਪਿਛਲੇ 16 ਸਾਲਾਂ ਤੋਂ ਤਾਲੀਬਾਨੀ ਅੱਤਵਾਦੀਆਂ ਅੱਕੇ ਹੱਕਾਨੀ ਦੇ ਨੈੱਟਵਰਕ ਖਿਲਾਫ ਜੰਗ ਲੜ ਰਹੇ ਹਨ। ਰੱਖਿਆ ਵਿਭਾਗ ਦਾ ਕਹਿਣਾ ਹੈ ਕਿ ਸ਼ਟ-ਡਾਊਨ ਦਾ ਅਸਰ ਅਫਗਾਨਿਸਤਾਨ ‘ਚ ਚੱਲ ਰਹੇ ਯੂ. ਐੱਸ. ਮਿਲਟਰੀ ਅਪਰੇਸ਼ਨ ‘ਤੇ ਨਹੀਂ ਪਵੇਗਾ। ਹਲੇਂ ਅਫਗਾਨਿਸਤਾਨ ‘ਚ 1.3 ਮਿਲੀਅਨ ਫੌਜੀ ਐਕਟਿਵ ਡਿਊਟੀ ‘ਤੇ ਹਨ। ਇਨ੍ਹਾਂ ‘ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।
3. ਨਿਆਂ ਵਿਭਾਗ ‘ਚੋਂ ਵੀ ਘੱਟ ਹੋਣ ਸਟਾਫ ਮੈਂਬਰ
ਆਰਥਿਕ ਸੰਕਟ ਤੋਂ ਬਾਅਦ ਟਰੰਪ ਪ੍ਰਸ਼ਾਸਨ ਨਿਆਂ ਵਿਭਾਗ ‘ਚੋਂ ਸਟਾਫ ਘੱਟ ਕਰ ਸਕਦਾ ਹੈ। ਮੌਜੂਦਾ ਸਮੇਂ ‘ਚ ਅਮਰੀਕੀ ਨਿਆਂ ਵਿਭਾਗ ‘ਚ 1 ਲੱਖ 15 ਮੈਂਬਰ ਹਨ। ਫਿਲਹਾਲ 95 ਹਜ਼ਾਰ ਮੈਂਬਰਾਂ ਨਾਲ ਹੀ ਕੰਮ ਚਲਾਇਆ ਜਾਵੇਗਾ। ਕਈ ਜੱਜਾਂ ਅਤੇ ਵਕੀਲਾਂ ਨੂੰ ਵੀ ਛੁੱਟੀਆਂ ‘ਤੇ ਭੇਜਿਆ ਜਾ ਰਿਹਾ ਹੈ।
4. ਖੁਲ੍ਹੇ ਰਹਿਣਗੇ ਨੈਸ਼ਨਲ ਪਾਰਕ, ਲਾਇਬ੍ਰੇਰੀ ਅਤੇ ਮਿਊਜ਼ੀਅਮ
ਸ਼ਟ-ਡਾਊਨ ਤੋਂ ਬਾਅਦ ਵੀ ਨੈਸ਼ਨਲ ਪਾਰਕ, ਲਾਇਬ੍ਰੇਰੀ, ਲਿੰਕਨ ਮੈਮੋਰੀਅਲ ਅਤੇ ਸਮਿਥਸਨੀਅਨ ਮਿਊਜ਼ੀਅਮ ਖੁਲ੍ਹੇ ਰਹਿਣਗੇ। 2013 ‘ਚ ਹੋਏ ਸ਼ਟ-ਡਾਊਨ ‘ਚ ਅਮਰੀਕੀ ਸਰਕਾਰ ਨੇ ਇਨ੍ਹਾਂ ਨੂੰ ਅਸਥਾਈ ਤੌਰ ‘ਤੇ ਬੰਦ ਰੱਖਿਆ ਸੀ। ਅਜਿਹੇ ‘ਚ ਸਰਕਾਰ ਨੂੰ ਕਾਫੀ ਨੁਕਸਾਨ ਹੋਇਆ ਸੀ। ਜ਼ਿਕਰਯੋਗ ਹੈ ਕਿ ਨੈਸ਼ਨਲ ਪਾਰਕ ‘ਚ ਰੋਜ਼ਾਨਾ ਕਰੀਬ 75 ਹਜ਼ਾਰ ਲੋਕ ਆਉਂਦੇ ਹਨ।
5. ਆਰਥਿਕ ਸੁਵਿਧਾਵਾਂ ‘ਤੇ ਪਵੇਗਾ ਅਸਰ
ਜੇਕਰ ਸੀਨੇਟ ‘ਚ ਇਹ ਬਿੱਲ ਪਾਸ ਨਾ ਹੋਇਆ ਤਾਂ ਮਾਰਕਿਟ ਪਾਲਿਸਿੰਗ ਸਕਿਊਰਿਟੀਜ਼ ਅਤੇ ਐਕਸਚੇਂਜ ਕਮੀਸ਼ਨ ਦੇ ਸਟਾਫ ਦੇ ਇਕ ਹਿੱਸੇ ਨੂੰ ਵੀ ਬਿਨ੍ਹਾਂ ਤਨਖਾਹ ਦਿੱਤੇ ਛੁੱਟੀਆਂ ‘ਤੇ ਭੇਜ ਦਿੱਤਾ ਜਾਵੇਗਾ। ਕਮੋਡਿਟੀ ਫੀਚਰਜ਼ ਟ੍ਰੇਡਿੰਗ ਕਮੀਸ਼ਨ ਨੇ ਆਰਥਿਰ ਸੰਕਟ ‘ਤੇ ਤੁਰੰਤ ਪ੍ਰਭਾਵ ਨਾਲ 95 ਫੀਸਦੀ ਸਟਾਫ ਨੂੰ ਛੁੱਟੀ ‘ਤੇ ਭੇਜ ਦਿੱਤਾ ਹੈ।
6. ਹੈਲਥਕੇਅਰ ਐਂਡ ਸੋਸ਼ਲ ਸਕਿਊਰਿਟੀ ਪੈਮੇਂਟ
ਸਾਲ 2013 ‘ਚ ਆਏ ਆਰਥਿਕ ਸੰਕਟ ਦੇ ਦੌਰਾਨ ਮੈਡੀਕੇਅਰ ਹੈਲਥ ਇੰਸ਼ੋਰੇਂਸ ਪ੍ਰੋਗਰਾਮ ‘ਤੇ ਕੁਝ ਖਾਸ ਅਸਰ ਨਹੀਂ ਪਿਆ ਸੀ। ਹਾਲਾਂਕਿ ਯੂ. ਐੱਸ. ਸੈਂਟਰ ਵਲੋਂ ਚਲਾਏ ਜਾ ਰਹੇ ਡਜ਼ੀਜ ਕੰਟਰੋਲ ਐਂਡ ਪ੍ਰੋਵਿੰਸ਼ਨ (ਸੀ. ਡੀ. ਸੀ.) ਪ੍ਰੋਗਰਾਮ ਜ਼ਰੂਰ ਪ੍ਰਭਾਵਿਤ ਹੋਇਆ ਸੀ। ਟਰੰਪ ਪ੍ਰਸ਼ਾਸਨ ਮੁਤਾਬਕ ਇਸ ਵਾਰ ਵੀ ਕੋਸ਼ਿਸ਼ ਰਹੇਗੀ ਕਿ ਇਹ ਸੈਕਟਰ ਪ੍ਰਭਾਵਿਤ ਨਾ ਹੋਵੇ। ਫਿਰ ਵੀ ਸਟਾਫ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਹੈ।
7. ਰੋਜ਼ਾਨਾ ਦੀਆਂ ਚੀਜ਼ਾਂ ਵੀ ਹੋਣਗੀਆਂ ਪ੍ਰਭਾਵਿਤ
ਅਮਰੀਕੀ ਸਟ-ਡਾਊਨ ਦਾ ਅਸਰ ਵਿਅਕਤੀ ਦੀਆਂ ਉਨ੍ਹਾਂ ਚੀਜ਼ਾਂ ਅਤੇ ਸੁਵਿਧਾਵਾਂ ‘ਤੇ ਵੀ ਪਵੇਗਾ, ਜਿਸ ਦਾ ਇਸਤੇਮਾਲ ਉਹ ਰੋਜ਼ਾਨਾ ਦੀ ਜ਼ਿੰਦਗੀ ‘ਚ ਕਰਦਾ ਹੈ। ਇਸ ‘ਚ ਪੈਟਰੋਲ, ਗ੍ਰੋਸਰੀ ਵੀ ਸ਼ਾਮਲ ਹਨ।

About Author

Punjab Mail USA

Punjab Mail USA

Related Articles

ads

Latest Category Posts

    ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

Read Full Article
    ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

Read Full Article
    ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

Read Full Article
    ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

Read Full Article
    ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

Read Full Article
    ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

Read Full Article
    ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

Read Full Article
    ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

Read Full Article
    ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

Read Full Article
    ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

Read Full Article
    ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

Read Full Article
    2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

Read Full Article
    ਇਮੀਗ੍ਰੇਸ਼ਨ ਸੁਧਾਰ ਬਿੱਲ ਲਈ ਅਮਰੀਕੀ ਸੈਨੇਟਰ ਵੱਲੋਂ ਸੋਧ ਪੇਸ਼

ਇਮੀਗ੍ਰੇਸ਼ਨ ਸੁਧਾਰ ਬਿੱਲ ਲਈ ਅਮਰੀਕੀ ਸੈਨੇਟਰ ਵੱਲੋਂ ਸੋਧ ਪੇਸ਼

Read Full Article
    ਫਲੋਰਿਡਾ ਦੇ ਸਕੂਲ ‘ਚ ਸਾਬਕਾ ਵਿਦਿਆਰਥੀ ਵੱਲੋਂ ਫਾਇਰਿੰਗ, 17 ਦੀ ਮੌਤ 14 ਲੋਕ ਗੰਭੀਰ ਜ਼ਖਮੀ

ਫਲੋਰਿਡਾ ਦੇ ਸਕੂਲ ‘ਚ ਸਾਬਕਾ ਵਿਦਿਆਰਥੀ ਵੱਲੋਂ ਫਾਇਰਿੰਗ, 17 ਦੀ ਮੌਤ 14 ਲੋਕ ਗੰਭੀਰ ਜ਼ਖਮੀ

Read Full Article