ਅਮਰੀਕੀ ਵਿਅਕਤੀ ਛੋਟੀ ਕਿਸ਼ਤੀ ਦੇ ਸਹਾਰੇ ਅਲਾਸਕਾ ਸ਼ਹਿਰ ਤੋਂ ਰੂਸ ਪਹੁੰਚਿਆ

ਵਾਸ਼ਿੰਗਟਨ, 4 ਅਗਸਤ (ਪੰਜਾਬ ਮੇਲ)- ਇਕ ਅਮਰੀਕੀ ਵਿਅਕਤੀ ਛੋਟੀ ਕਿਸ਼ਤੀ ਦੇ ਸਹਾਰੇ ਅਮਰੀਕਾ ਦੇ ਅਲਾਸਕਾ ਸ਼ਹਿਰ ਤੋਂ ਰੂਸ ਪਹੁੰਚ ਗਿਆ। ਅਣਜਾਣੇ ‘ਚ ਉਸ ਨੇ 1800 ਤੋਂ ਜ਼ਿਆਦਾ ਕਿ. ਮੀ. ਤੱਕ ਦੀ ਦੂਰੀ ਤੈਅ ਕਰ ਲਈ ਅਤੇ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ। ਰਸ਼ੀਅਨ ਮੀਡੀਆ ਨੇ ਆਖਿਆ ਕਿ ਬਾਰਡਰ ਗਾਰਡ (ਸਰਹੱਦ ‘ਤੇ ਲੱਗੇ ਸੁਰੱਖਿਆ ਕਰਮੀ) ਨੇ ਚੁਕੋਤਸਾ ਰਾਜ ‘ਚ ਸਮੁੰਦਰੀ ਤੱਟ ਕੋਲ ਵਸੇ ਲਾਵਰੇਂਟੀਆ ਨਾਂ ਦੇ ਪਿੰਡ ‘ਚ ਉਸ ਕਿਸ਼ਤੀ ਨੂੰ ਰੋਕਿਆ। ਰੂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰੀ ਮਾਰੀਆ ਜਕਾਰੋਵਾ ਨੇ ਆਖਿਆ ਕਿ ਅਮਰੀਕੀ ਵਿਅਕਤੀ ਦਾ ਨਾਂ ਜਾਨ ਮਾਰਟਿਨ ਵਿਲੀਅਮ ਹੈ ਅਤੇ ਉਸ ਦੀ ਉਮਰ 46 ਸਾਲ ਦੀ ਹੈ ਅਤੇ ਉਹ ਅਲਾਸਕਾ ਦੇ ਅੰਕੋਰੇਜ ਦਾ ਰਹਿਣ ਵਾਲਾ ਹੈ।
ਜਕਾਰੋਵਾ ਮੁਤਾਬਕ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਹ ਅਲਾਸਕਾ ‘ਚ ਯੂਕੋਨ ਨਦੀ ‘ਚ ਆਪਣੀ ਛੋਟੀ ਕਿਸ਼ਤੀ ਚਲਾ ਰਿਹਾ ਸੀ। 2 ਹਫਤੇ ਪਹਿਲਾਂ ਉਸ ਨੇ ਸਮੁੰਦਰ ‘ਚ ਕਿਸ਼ਤੀ ਚਲਾਉਣ ਦਾ ਫੈਸਲਾ ਕੀਤਾ। ਇੱਥੇ ਖਰਾਬ ਮੌਸਮ ਅਤੇ ਤਕਨੀਕ ਦੀ ਕਮੀ ਕਾਰਨ ਉਹ ਰਾਹ ਭੱਟਕ ਗਿਆ ਅਤੇ ਕਿਸ਼ਤੀ ਚਲਾਉਂਦਾ-ਚਲਾਉਂਦਾ ਉਹ ਰੂਸ ‘ਚ ਐਂਟਰ ਕਰ ਗਿਆ। ਰੂਸ ਨੇ ਵਲਾਦੀਵੋਸਟਕ ਸ਼ਹਿਰ ‘ਚ ਅਮਰੀਕੀ ਅੰਬੈਂਸੀ ਨੂੰ ਇਸ ਬਾਰੇ ‘ਚ ਜਾਣਕਾਰੀ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਅਮਰੀਕੀ ਵਿਅਕਤੀ ਦੀ ਸਿਹਤ ਠੀਕ ਹੈ ਅਤੇ ਉਹ ਜਲਦ ਹੀ ਘਰ ਭੇਜ ਦਿੱਤਾ ਜਾਵੇਗਾ।