ਅਮਰੀਕੀ ਰੱਖਿਆ ਮੰਤਰੀ ਅਗਲੇ ਹਫਤੇ ਆਉਣਗੇ ਭਾਰਤ

498
Share

ਵਾਸ਼ਿੰਗਟਨ, 11 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਅਗਲੇ ਹਫਤੇ ਜਾਪਾਨ ਅਤੇ ਦੱਖਣੀ ਕੋਰੀਆ ਨਾਲ ਭਾਰਤ ਦੀ ਯਾਤਰਾ ‘ਤੇ ਆਉਣਗੇ। ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਨੇ ਇਹ ਐਲਾਨ ਕੀਤਾ। ਬਾਈਡੇਨ ਪ੍ਰਸ਼ਾਸਨ ਦੇ ਸੀਨੀਅਰ ਮੈਂਬਰ ਦੇ ਤੌਰ ‘ਤੇ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ।

ਇਹ ਪਹਿਲਾਂ ਮੌਕਾ ਹੈ ਜਦ ਕਿਸੇ ਅਮਰੀਕੀ ਰੱਖਿਆ ਮੰਤਰੀ ਦੀ ਪਹਿਲੀ ਵਿਦੇਸ਼ ਯਾਤਰਾ ‘ਚ ਭਾਰਤ ਨੂੰ ਸ਼ਾਮਲ ਕੀਤਾ ਗਿਆ ਹੈ। ਪੈਂਟਾਗਨ ਨੇ ਕਿਹਾ ਕਿ ਆਸਟਿਨ ਅੰਤਰਰਾਸ਼ਟਰੀ ਰੱਖਿਆ ਸੰਬੰਧ ਦੇ ਮਹੱਤਵ ‘ਤੇ ਚਰਚਾ ਕਰਨ ਲਈ ਅਪਣੇ ਹਮਰੁਤਬਾ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਉਹ ਸੁਤੰਤਰ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਪ੍ਰਤੀ ਅਮਰੀਕਾ ਦੀ ਵਚਨਬੱਧਤਾ ਨੂੰ ਵੀ ਦੁਹਰਾਉਣਗੇ।

ਪੈਂਟਾਗਨ ਨੇ ਕਿਹਾ ਕਿ ਆਸਟਿਨ 13 ਮਾਰਚ ਨੂੰ ਆਪਣੀ ਪਹਿਲੀ ਵਿਦੇਸ਼ ਯਾਤਰਾ ਦੀ ਸ਼ੁਰੂਆਤ ਕਰਨਗੇ। ਉਹ ਹਵਾਈ ‘ਚ ਯੂ.ਐੱਸ. ਹਿੰਦ-ਪ੍ਰਸ਼ਾਂਤ ਦੇ ਮੁੱਖ ਦਫਤਰ ਦਾ ਦੌਰਾ ਕਰਨਗੇ। ਉਪ ਜਾਪਾਨ ‘ਚ ਅਮਰੀਕੀ ਫੌਜੀਆਂ ਅਤੇ ਸਰਕਾਰ ਦੇ ਚੋਟੀ ਦੇ ਨੇਤਾਵਾਂ ਨੂੰ ਮਿਲਣਗੇ ਅਤੇ ਕੋਰੀਆ ਅਤੇ ਭਾਰਤ ‘ਚ ਸਰਕਾਰ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ।


Share