ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਲੋਕਪਿ੍ਰਯਤਾ ’ਚ ਆਈ ਕਮੀ

173
Share

-ਬਰਾਕ ਓਬਾਮਾ ਦੇ ਭਰੋਸੇ ’ਤੇ ਚੱਲ ਰਹੇ ਨੇ ਜੋਅ ਬਾਇਡਨ
ਵਾਸ਼ਿੰਗਟਨ, 18 ਅਕਤੂਬਰ (ਪੰਜਾਬ ਮੇਲ)- ਅਮਰੀਕੀ ਮੀਡੀਆ ਦੇ ਕੁਝ ਹਲਕਿਆਂ ’ਚ ਇੱਕ ਲਾਜ਼ਮੀ ਜਿਹਾ ਸਵਾਲ ਉਠ ਰਿਹਾ ਹੈ। ਉਹ ਇਹ ਹੈ ਕਿ ਕੀ ਰਾਸ਼ਟਰਪਤੀ ਬਾਇਡਨ ਆਪਣੇ ਸਾਬਕਾ ਬੌਸ ਬਰਾਕ ਓਬਾਮਾ ਦੀ ਸਲਾਹ ’ਤੇ ਫੈਸਲੇ ਲੈ ਰਹੇ ਹਨ ਅਤੇ ਸਰਕਾਰ ਚਲਾ ਰਹੇ ਹਨ? ਬਾਇਡਨ ਨੇ 20 ਜਨਵਰੀ ਨੂੰ ਵਾਈਟ ਹਾਊਸ ਵਿਚ ਬਤੌਰ ਰਾਸ਼ਟਰਪਤੀ ਐਂਟਰੀ ਕੀਤੀ ਸੀ। ਬਾਈਡਨ ਦੀ ਅਪਰੂਵਲ ਰੇਟਿੰਗ 50 ਪ੍ਰਤੀਸ਼ਤ ਤੋਂ ਜ਼ਿਆਦਾ ਨਹੀਂ ਹੋਈ। ਉਨ੍ਹਾਂ ਦੇ ਜ਼ਿਆਦਾਤਰ ਫੈਸਲਿਆਂ ’ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਫੇਰ ਚਾਹੇ ਉਹ ਜ਼ਿਆਦਾ ਟੈਕਸ ਕਲੈਕਸ਼ਨ ਦਾ ਮਸਲਾ ਹੋਵੇ, ਕੋਵਿਡ ਕੰਟਰੋਲ ਹੋਵੇ ਜਾਂ ਫੇਰ ਅਫਗਾਨਿਸਤਾਨ ਦਾ ਮਾਮਲਾ।
ਅਗਲੇ ਮਹੀਨੇ ਯੂ.ਐੱਨ. ਦੀ ਕਲਾਈਮੇਟ ਸੰਮੇਲਨ ਹੋਣੀ ਹੈ। ਇਹ ਗਲਾਸਗੋ, ਸਕਾਟਲੈਂਡ ’ਚ ਹੋਵੇਗੀ। ਪੈਰਿਸ ਕਲਾਈਮੇਟ ਸਮਝੌਤਾ ਓਬਾਮਾ ਦੇ ਦੌਰ ’ਚ ਹੋਇਆ ਸੀ ਅਤੇ ਖ਼ਾਸ ਗੱਲ ਇਹ ਹੈ ਕਿ ਇਸ ਸੰਮੇਲਨ ਵਿਚ ਅਮਰੀਕਾ ਵਲੋਂ ਬਰਾਕ ਓਬਾਮਾ ਵੀ ਹਿੱਸਾ ਲੈਣਗੇ। ਇਸੇ ਸੰਮੇਲਨ ਵਿਚ 1 ਅਤੇ 2 ਨਵੰਬਰ ਨੂੰ ਜੋਅ ਬਾਇਡਨ ਅਤੇ ਉਨ੍ਹਾਂ ਦੀ ਟੀਮ ਵੀ ਹਿੱਸਾ ਲੈਣ ਵਾਲੀ ਹੈ। ਇਹ ਤੈਅ ਨਹੀਂ ਹੈ ਕਿ ਕੀ ਓਬਾਮਾ ਅਤੇ ਬਾਇਡਨ ਇਕੱਠੇ ਸੰਮੇਲਨ ’ਚ ਹਿੱਸਾ ਲੈਣਗੇ ਜਾਂ ਉਨ੍ਹਾਂ ਦੇ ਸਮਾਗਮ ਵੱਖ-ਵੱਖ ਹੋਣਗੇ।
ਮਾਰਚ ਵਿਚ ਇਸ ਤਰ੍ਹਾਂ ਦੀ ਖ਼ਬਰਾਂ ਸਾਹਮਣੇ ਆਈਆਂ ਕਿ ਬਾਇਡਨ ਹੁਣ ਵੀ ਓਬਾਮਾ ਕੋਲੋਂ ਕਰੀਬ ਕਰੀਬ ਹਰ ਮਸਲੇ ’ਤੇ ਸਲਾਹ-ਮਸ਼ਵਰਾ ਕਰਦੇ ਹਨ। ਜਦ ਵਾਈਟ ਹਾਊਸ ਕੋਲੋਂ ਇਸ ਬਾਰੇ ਵਿਚ ਪੁੱਛਿਆ ਗਿਆ, ਤਾਂ ਜਵਾਬ ਮਿਲਿਆ ਹਾਂ, ਬਾਇਡਨ ਨਿਯਮਿਤ ਤੌਰ ’ਤੇ ਓਬਾਮਾ ਨਾਲ ਪ੍ਰੋਫੈਸ਼ਨਲ ਅਤੇ ਪਰਸਨਲ ਮੈਟਰਸ ’ਤੇ ਗੱਲ ਕਰਦੇ ਹਨ। ਹਾਲਾਂਕਿ ਵਾਈਟ ਹਾਊਸ ਨੇ ਇਹ ਨਹੀਂ ਦੱਸਿਆ ਕਿ ਦੋਵਾਂ ਵਿਚ ਕਿੰਨੀ ਵਾਰੀ ਗੱਲਬਾਤ ਹੋਈ ਜਾਂ ਹੁੰਦੀ ਹੈ।
ਵਰਜੀਨਿਆ ’ਚ ਗਵਰਨਰ ਦੀ ਚੋਣ ਹੋਣੀ ਹੈ। ਇੱਥੇ ਬਾਇਡਨ ਦੀ ਪਾਰਟੀ ਦੇ ਉਮੀਦਵਾਰ ਟੈਰੀ ਮੈਕਲਫੀ ਦੀ ਰੇਟਿੰਗ ਡਿੱਗ ਰਹੀ ਹੈ। ਹੁਣ ਡੈਮੇਜ ਕੰਟਰੋਲ ਲਈ ਓਬਾਮਾ 23 ਅਕਤੂਬਰ ਨੂੰ ਇੱਥੇ ਪਹੁੰਚ ਰਹੇ ਹਨ। ਫਸਟ ਲੇਡੀ ਜਿਲ ਬਾਇਡਨ ਵੀ ਆ ਰਹੀ ਹੈ।
ਬਾਇਡਨ ਨੇ ਪਿਛਲੇ ਦਿਨੀਂ ਅਮਰੀਕੀ ਇਕੋਨੌਮੀ ਨੂੰ ਤਾਕਤ ਦੇਣ ਲਈ 3.5 ਟਿ੍ਰਲੀਅਨ ਡਾਲਰ ਦਾ ਬਿਲ ਪੇਸ਼ ਕੀਤਾ ਸੀ। 27 ਸਤੰਬਰ ਨੂੰ ਓਬਾਮਾ ਨੇ ਇਸ ਬਿਲ ਦੇ ਪੱਖ ’ਚ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਅਮੀਰ ਲੋਕ ਥੋੜ੍ਹਾ ਹੋਰ ਟੈਕਸ ਦੇਣਗੇ, ਤਾਂ ਚਾਈਲਡ ਕੇਅਰ ਅਤੇ ਬਾਕੀ ਚੀਜ਼ਾਂ ’ਤੇ ਵੀ ਕੰਮ ਹੋ ਸਕੇਗਾ। ਸਾਨੂੰ ਨਵੀਂ ਬਿਲਡਿੰਗਾਂ, ਰੋਡ, ਬਿ੍ਰਜ, ਪੋਰਟਸ ਅਤੇ ਕਲਾਈਮੇਟ ਚੇਂਜ ’ਤੇ ਕੰਮ ਦੇ ਲਈ ਵੀ ਫੰਡਿੰਗ ਚਾਹੀਦੀ।
ਅਗਲੇ ਸਾਲ ਮੱਧਕਾਲੀ ਚੋਣਾਂ ਹੋਣੀਆਂ ਹਨ। ਫਾਕਸ ਨਿਊਜ਼ ਮੁਤਾਬਕ ਜਿਸ ਤੇਜ਼ੀ ਨਾਲ ਬਾਇਡਨ ਦੀ ਲੋਕਪਿ੍ਰਸਤਾ ਘੱਟ ਹੋ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਡੈਮੋਕਰੇਟਸ ਦਬਾਅ ਵਿਚ ਆਉਣ ਵਾਲੇ ਹਨ। ਲਿਹਾਜ਼ਾ, ਓਬਾਮਾ ਹੁਣ ਹਰ ਮੁੱਦੇ ’ਤੇ ਬਾਇਡਨ ਨੂੰ ਸਲਾਹ ਦੇ ਰਹੇ ਹਨ। ਪ੍ਰਚਾਰ ਦਾ ਮੁੱਖ ਚਿਹਰਾ ਕੌਣ ਹੋਵੇਗਾ? ਇਹ ਤੈਅ ਨਹੀਂ ਹੈ।

Share