ਅਮਰੀਕੀ ਰਾਸ਼ਟਰਪਤੀ ਚੋਣਾਂ: 3.5 ਮਿਲੀਅਨ ਲੋਕ ਮੇਲ ਰਾਹੀਂ ਕਰ ਚੁੱਕੇ ਨੇ ਵੋਟਿੰਗ!

76
Share

ਵਾਸ਼ਿੰਗਟਨ, 20 ਅਕਤੂਬਰ (ਪੰਜਾਬ ਮੇਲ)-ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ 3 ਨਵੰਬਰ ਨੂੰ ਹੋਣੀ ਹੈ ਪਰ ਇਸ ਤੋਂ ਪਹਿਲਾਂ ਹੀ ਤਕਰੀਬਨ 3.5 ਕਰੋੜ ਲੋਕ ਆਪਣੀ ਵੋਟ ਪਾ ਚੁੱਕੇ ਹਨ, ਜੋ ਅਮਰੀਕੀ ਇਤਿਹਾਸ ਵਿਚ ਇਕ ਰਿਕਾਰਡ ਹਨ। ਕੋਰੋਨਾ ਵਾਇਰਸ ਸੰਕਟ ਕਾਰਨ ਇਸ ਵਾਰ ਮੇਲ ਇਨ ਵੋਟਿੰਗ ਨੂੰ ਬੜ੍ਹਾਵਾ ਦਿੱਤਾ ਗਿਆ ਹੈ, ਜਿਸ ਤਹਿਤ ਵੱਖ-ਵੱਖ ਸੂਬਿਆਂ ਤੋਂ ਲੋਕ ਆਪਣੀ ਵੋਟ ਨੂੰ ਮੇਲ ਕਰ ਰਹੇ ਹਨ, ਜਿਨ੍ਹਾਂ ਦੀ ਗਿਣਤੀ 3 ਨਵੰਬਰ ਦੀਆਂ ਵੋਟਾਂ ਨਾਲ ਕੀਤੀ ਜਾਵੇਗੀ।
ਅਮਰੀਕੀ ਚੋਣ ਪ੍ਰਣਾਲੀ ਵਿਚ ਇਸ ਨੂੰ ਈ.ਬੀ.ਸੀ.ਐੱਸ. ਕਿਹਾ ਗਿਆ ਹੈ, ਜੋ ਇਸ ਵਾਰ ਚੋਣ ਨਤੀਜਿਆਂ ਵਿਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਈ.ਬੀ.ਸੀ.ਐੱਸ. ਤੋਂ ਭਾਵ ਹੈ ਕਿ ਵੋਟਾਂ ਦੀ ਤਾਰੀਖ਼ ਤੋਂ ਪਹਿਲਾਂ ਹੀ ਚੋਣਾਂ ਕਰਵਾਉਣਾ। ਇਸ ਤਹਿਤ ਲੋਕ ਬੈਲੇਟ ਰਾਹੀਂ ਵੋਟਿੰਗ ਕਰ ਸਕਦੇ ਹਨ।
ਵੋਟਿੰਗ ਦੇ ਦਿਨ ਤੋਂ ਤਕਰੀਬਨ 30 ਦਿਨ ਪਹਿਲਾਂ ਲੋਕ ਆਪਣੀ ਵੋਟ ਪੋਸਟ ਕੀਤੀ ਜਾ ਸਕਦੀ ਹੈ। ਹਰ ਸੂਬੇ ਵਿਚ ਸਥਾਨਕ ਚੋਣ ਵਿਭਾਗ ਤਾਰੀਖ਼ ਤੈਅ ਕਰਦਾ ਹੈ। ਕੋਰੋਨਾ ਕਾਰਨ ਇਸ ਵਾਰ ਵੱਡੀ ਗਿਣਤੀ ਵਿਚ ਲੋਕਾਂ ਨੇ ਮੇਲ ਰਾਹੀਂ ਵੋਟਾਂ ਪਾ ਕੇ ਰਿਕਾਰਡ ਤੋੜ ਦਿੱਤਾ ਹੈ। ਪਿਛਲੇ ਸਾਲ 30 ਲੱਖ ਲੋਕਾਂ ਨੇ ਪਹਿਲਾਂ ਵੋਟਾਂ ਪਾਈਆਂ ਸਨ ਪਰ ਇਸ ਵਾਰ ਤਾਂ 3.5 ਮਿਲੀਅਨ ਭਾਵ 3.5 ਕਰੋੜ ਲੋਕ ਆਪਣੀ ਵੋਟ ਪਾ ਚੁੱਕੇ ਹਨ।


Share