ਅਮਰੀਕੀ ਰਾਸ਼ਟਰਪਤੀ ਚੋਣਾਂ: ਵੋਟਾਂ ਦੀ ਗਿਣਤੀ ‘ਚ ਦੇਰੀ ਨਾਲ ਹਾਲਾਤ ਬਣੇ ਗੰਭੀਰ!

77
Supporters of President Donald Trump rally outside the Maricopa County Recorder's Office Friday, Nov. 6, 2020, in Phoenix. (AP Photo/Ross D. Franklin)
Share

-ਟਰੰਪ ਦੇ ਸਮਰਥਕ ਬੰਦੂਕਾਂ ਲੈ ਕੇ ਵੋਟਿੰਗ ਕੇਂਦਰਾਂ ਦੇ ਬਾਹਰ ਪਹੁੰਚੇ
ਵਾਸ਼ਿੰਗਟਨ, 7 ਨਵੰਬਰ (ਪੰਜਾਬ ਮੇਲ)- ਸੰਯੁਕਤ ਰਾਜ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ‘ਚ ਦੇਰੀ ਨਾਲ ਹਾਲਾਤ ਗੰਭੀਰ ਬਣੇ ਹੋਏ ਹਨ। ਇਸ ਸਮੇਂ ਜੋਅ ਬਾਇਡਨ 4 ਸੂਬਿਆਂ ‘ਚ ਲੀਡ ਕਰ ਰਹੇ ਹਨ, ਜਿਸ ਨਾਲ ਉਹ ਵ੍ਹਾਈਟ ਹਾਊਸ ਪਹੁੰਚਣ ਦੇ ਨਜ਼ਦੀਕ ਹਨ।
ਬਾਇਡਨ ਦੇ ਸਮਰਥਕਾਂ ‘ਚ ਜਿੱਥੇ ਖ਼ੁਸ਼ੀ ਦੀ ਲਹਿਰ ਹੈ, ਉੱਥੇ ਹੀ ਇਸ ਵਿਚਕਾਰ ਪਿਛਲੇ ਦਿਨਾਂ ਤੋਂ ਟਰੰਪ ਦੇ ਸਮਰਥਕ ਬੰਦੂਕਾਂ ਲੈ ਕੇ ਵੋਟਿੰਗ ਕੇਂਦਰਾਂ ਦੇ ਬਾਹਰ ਵੇਖੇ ਗਏ ਹਨ।
ਸੰਯੁਕਤ ਰਾਜ ਅਮਰੀਕਾ ਦੇ ਸੂਬੇ ਐਰੀਜ਼ੋਨਾ ਦੇ ਫੀਨਿਕਸ ‘ਚ ਜਿੱਥੇ ਵੋਟਾਂ ਦੀ ਗਿਣਤੀ ਚੱਲ ਰਹੀ ਹੈ, ਉਸ ਦੇ ਬਾਹਰ ਵੱਡੀ ਗਿਣਤੀ ‘ਚ ਟਰੰਪ ਦੇ ਸਮਰਥਕ ਬੰਦੂਕਾਂ ਲੈ ਕੇ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ। ਵੱਖ-ਵੱਖ ਰਿਪੋਰਟਾਂ ਮੁਤਾਬਕ, ਪਿਛਲੀ ਦਿਨੀਂ ਲਗਭਗ 200 ਟਰੰਪ ਸਮਰਥਕਾਂ ਨੇ ਐਰੀਜ਼ੋਨਾ ਦੇ ਵੋਟਾਂ ਦੀ ਗਿਣਤੀ ਵਾਲੀ ਜਗ੍ਹਾ ਨੂੰ ਘੇਰ ਲਿਆ, ਇਨ੍ਹਾਂ ‘ਚ ਕੁਝ ਸਮਰਥਕ AR-15s ਹਥਿਆਰਾਂ ਨਾਲ ਲੈੱਸ ਸਨ। ਰਿਪੋਰਟਾਂ ਮੁਤਾਬਕ, ਉਨ੍ਹਾਂ ਨੇ ਬਿਨਾਂ ਕਿਸੇ ਸਬੂਤ ਦੇ ਦਾਅਵਾ ਕੀਤਾ ਕਿ ਮੈਰੀਕੋਪਾ ਕਾਊਂਟੀ ਵੋਟਾਂ ਦੀ ਗਿਣਤੀ ਨਹੀਂ ਕਰ ਰਹੀ ਸੀ, ਜਦੋਂਕਿ ਚੋਣ ਅਧਿਕਾਰੀਆਂ ਨੇ ਇਸ ਦਾਅਵੇ ਨੂੰ ਨਾਕਾਰ ਦਿੱਤਾ।
ਇਸ ਸੂਬੇ ਤੋਂ ਬਾਇਡਨ ਹੁਣ ਤੱਕ 29,000 ਵੋਟਾਂ ਨਾਲ ਮੋਹਰੇ ਚੱਲ ਰਹੇ ਹਨ, ਹਾਲਾਂਕਿ ਉਨ੍ਹਾਂ ਦਾ ਡੋਨਾਲਡ ਟਰੰਪ ਨਾਲੋਂ ਫਾਸਲਾ ਪਹਿਲਾਂ ਨਾਲੋਂ ਘੱਟ ਹੋਇਆ ਹੈ। ਇਸ ਤੋਂ ਪਹਿਲਾਂ ਬਾਇਡਨ 47,000 ਵੋਟਾਂ ਨਾਲ ਅੱਗੇ ਸਨ। ਮੌਜੂਦਾ ਸਮੇਂ ਬਾਇਡਨ 253 ਇਲੈਕਟ੍ਰੋਲ ਵੋਟਾਂ ਨਾਲ ਲੀਡ ਕਰ ਰਹੇ ਹਨ, ਜਦੋਂਕਿ ਟਰੰਪ 214 ਇਲੈਕਟ੍ਰੋਲ ਵੋਟਾਂ ਨਾਲ ਕਾਫ਼ੀ ਪਿੱਛੇ ਹਨ। ਵ੍ਹਾਈਟ ਹਾਊਸ ਪਹੁੰਚਣ ਲਈ 270 ਦਾ ਅੰਕੜਾ ਜ਼ਰੂਰੀ ਹੈ।


Share