ਵਾਸ਼ਿੰਗਟਨ, 11 ਜੂਨ (ਪੰਜਾਬ ਮੇਲ)- ਅਮਰੀਕਾ ਦੀਆਂ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਜੋ ਬਿਡੇਨ ਨੇ 35 ਲੱਖ ਡਾਲਰ ਇਕੱਠੇ ਕੀਤੇ ਹਨ। ਫੰਡ ਇਕੱਠਾ ਕਰਨ ਦੀ ਇਸ ਮੁਹਿੰਮ ਵਿੱਚ ਭਾਰਤੀ ਮੂਲ ਦੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਉਨ•ਾਂ ਦਾ ਭਰਪੂਰ ਸਹਿਯੋਗ ਦਿੱਤਾ। ਮੰਗਲਵਾਰ ਨੂੰ ਬਿਡੇਨ ਦੀ ਫੰਡ ਇਕੱਠਾ ਕਰਨ ਦੀ ਮੁਹਿੰਮ ਦਾ ਦੂਜਾ ਵੱਡਾ ਪ੍ਰੋਗਰਾਮ ਸੀ। ਇਸ ਤੋਂ ਪਹਿਲਾਂ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਨ•ਾਂ ਨੇ 40 ਲੱਖ ਡਾਲਰ ਫੰਡ ਇਕੱਠਾ ਕੀਤਾ ਸੀ। ਆਨਲਾਈਨ ਚੰਦਾ ਇਕੱਠਾ ਕਰਨ ਦੇ ਇਸ ਪ੍ਰੋਗਰਾਮ ਵਿੱਚ ਕਮਲਾ ਹੈਰਿਸ ਦੀ ਮੌਜੂਦਗੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਬਿਡੇਨ ਨੇ ਪ੍ਰੋਗਰਾਮ ਵਿੱਚ ਮੌਜੂਦ 1400 ਸਮਰਥਕਾਂ ਨਾਲ ਹੈਰਿਸ ਦੀ ਜਾਣ-ਪਛਾਣ ਕਰਵਾਉਂਦੇ ਹੋਏ ਚੋਣਾਂ ਵਿੱਚ ਉਸ ਦੀ ਇਤਿਹਾਸਕ ਜਿੱਤ ਦਾ ਜ਼ਿਕਰ ਕੀਤਾ। ਕਮਲਾ ਹੈਰਿਸ ਨੇ ਵੀ ਬਿਡੇਨ ਦੀ ਖੂਫ਼ ਸ਼ਲਾਘਾ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਅਫਰੀਕੀ ਮੂਲ ਦੇ ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ‘ਤੇ ਦੇਸ਼ ਵਿੱਚ ਚੱਲ ਰਹੇ ਹਾਲਾਤ ਅਤੇ ਇਸ ‘ਤੇ ਰਾਸ਼ਟਰਪਤੀ ਦੇ ਰੁਖ਼ ‘ਤੇ ਵੀ ਵਿਚਾਰ ਰੱਖੇ।