ਅਮਰੀਕੀ ਰਾਸ਼ਟਰਪਤੀ ਚੋਣਾਂ : ਜੋ ਬਿਡੇਨ ਨੇ ਅਧਿਕਾਰਕ ਤੌਰ ‘ਤੇ ਡੈਮੋਕਰੇਟਿਕ ਪਾਰਟੀ ਦੀ ਨਾਮਜ਼ਦਗੀ ਕੀਤੀ ਸਵੀਕਾਰ

298
ਰਾਸ਼ਟਰਪਤੀ ਜੋਅ ਬਾਇਡਨ।
Share

ਵਾਸ਼ਿੰਗਟਨ, 21 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੈਮੋਕਰੇਟਿਕ ਪਾਰਟੀ ਦੀ ਨਾਮਜ਼ਦਗੀ ਜੋ ਬਿਡੇਨ ਨੇ ਅਧਿਕਾਰਕ ਤੌਰ ‘ਤੇ ਸਵੀਕਾਰ ਕਰ ਲਈ ਹੈ। ਉਨ•ਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਵਿੱਚ ਲੰਬੇ ਸਮੇਂ ਤੋਂ ਫ਼ੈਲੇ ਹਨੇਰੇ ਨੂੰ ਦੂਰ ਕਰਨ ਲਈ ਉਨ•ਾਂ ਦਾ ਸਾਥ ਦੇਣ। ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਬਾਰੇ ਜਾਣਕਾਰੀ ਇੱਕ ਵੀਡੀਓ ਰਾਹੀਂ ਜਾਰੀ ਕੀਤੀ ਗਈ, ਜਿਸ ਵਿੱਚ ਉਨ•ਾਂ ਦੇ ਜੀਵਨ, ਉਨ•ਾਂ ਦੇ ਕਰੀਅਰ, ਇੱਕ ਪਿਤਾ, ਇੱਕ ਪਤੀ ਅਤੇ ਇੱਕ ਸਿਆਸਤਦਾਨ ਦੇ ਤੌਰ ‘ਤੇ ਉਨ•ਾਂ ਦੀ ਸ਼ਖਸੀਅਤ ਨੂੰ ਰੇਖਾਂਕਿਤ ਕੀਤਾ ਗਿਆ।

ਬਿਡੇਨ ਦੀ ਨਾਮਜ਼ਦਗੀ ਸਵੀਕਾਰ ਕਰਨ ਤੋਂ ਪਹਿਲਾਂ ਉਨ•ਾਂ ਦੀ ਬੇਟੀ ਐਸ਼ਲੇ ਬਿਡੇਨ ਅਤੇ ਬੇਟੇ ਹੰਟਰ ਬਿਡੇਨ ਨੇ ਕਿਹਾ ਕਿ ਉਨ•ਾਂ ਦੇ ਪਿਤਾ ਇੱਕ ਈਮਾਨਦਾਰ, ਸਾਰਿਆਂ ਦਾ ਧਿਆਨ ਰੱਖਣ ਅਤੇ ਸਿਧਾਂਤਾਂ ‘ਤੇ ਚੱਲਣ ਵਾਲੇ ਰਾਸ਼ਟਰਪਤੀ ਬਣਨਗੇ।  ਉਹ ਜਨਤਾ ਦੀ ਆਵਾਜ਼ ਸੁਣਨਗੇ ਅਤੇ ਲੋੜ ਪੈਣ ‘ਤੇ ਆਮ ਲੋਕਾਂ ਨਾਲ ਹਮੇਸ਼ਾ ਖੜ•ੇ ਰਹਿਣਗੇ। ਉਹ ਦੇਸ਼ ਦੇ ਲੋਕਾਂ ਨੂੰ ਕਦੇ ਨਿਰਾਸ਼ ਨਹੀਂ ਕਰਨਗੇ। ਉਹ ਇੱਕ ਚੰਗੇ ਪਿਤਾ ਹਨ ਅਤੇ ਇੱਕ ਵਧੀਆ ਰਾਸ਼ਟਰਪਤੀ ਬਣਨਗੇ।
ਡੇਲਾਵੇਅਰ ਵਿੱਚ ਨਾਮਜ਼ਦਗੀ ਸਵੀਕਾਰ ਕਰਦੇ ਹੋਏ ਬਿਡੇਨ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਅਮਰੀਕਾ ਵਿੱਚ ਫ਼ੈਲੇ ਹਨੇਰੇ ‘ਚੋਂ ਬਾਹਰ ਨਿਕਲ ਸਕਦੇ ਹਾਂ ਅਤੇ ਅਸੀਂ ਨਿਕਲਾਂਗੇ। ਬਿਡੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੌਜੂਦਾ ਰਾਸ਼ਟਰਪਤੀ ਨੇ ਬਹੁਤ ਲੰਬੇ ਸਮੇਂ ਤੱਕ ਅਮਰੀਕੀ ਲੋਕਾਂ ਨੂੰ ਹਨੇਰੇ ਵਿੱਚ ਰੱਖਿਆ ਹੈ। ਉਨ•ਾਂ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਬਣੇ ਤਾਂ ਦੇਸ਼ ਅਤੇ ਸਾਰੀ ਜਨਤਾ ਦੀ ਭਲਾਈ ਲਈ ਕੰਮ ਕਰਨਗੇ।  ਦੇਸ਼ ‘ਚ ਫ਼ੈਲੇ ਹਨੇਰੇ ਨੂੰ ਦੂਰ ਕਰਕੇ ਰੌਸ਼ਨੀ ਦੀ ਕਿਰਨ ਲੈ ਕੇ ਆਉਣਗੇ।


Share