ਅਮਰੀਕੀ ਰਾਸ਼ਟਰਪਤੀ ਚੋਣਾਂ : ਕੋਰੋਨਾ ਮਹਾਮਾਰੀ ਦੇ ਚੱਲਦੇ ਰਿਜ਼ਲਟ ਆਉਣ ’ਚ ਹੋ ਸਕਦੀ ਹੈ ਦੇਰੀ !

252
Share

ਵਾਸ਼ਿੰਗਟਨ, 31 ਅਕਤੂਬਰ (ਪੰਜਾਬ ਮੇਲ) – ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਹੁਣ ਕੁਝ ਹੀ ਦਿਨ ਬਚੇ ਹਨ ਪਰ ਸਪੱਸ਼ਟ ਹੈ ਕਿ ਮਹਾਮਾਰੀ ਦੇ ਚੱਲਦੇ ਰਿਜ਼ਲਟ ਆਉਣ ’ਚ ਦੇਰੀ ਹੋ ਸਕਦੀ ਹੈ। ਰਿਜ਼ਲਟ ’ਚ ਦੇਰੀ ਦਾ ਕਾਰਣ ਫੇਸਬੁੱਕ ਦੇ ਮੁਖੀ ਮਾਰਕ ਜ਼ੁਕਰਬਰਗ ਨੇ ਅਮਰੀਕਾ ’ਚ ਨਾਗਰਿਕ ਅਸ਼ਾਂਤੀ ਦਾ ਖਦਸ਼ਾ ਜਤਾਇਆ ਹੈ। ਜ਼ੁਕਰਬਰਗ ਨੇ ਇਸ ਗੱਲ ਦਾ ਸ਼ੱਕ ਜਤਾਇਆ ਹੈ ਕਿ ਜੇਕਰ ਰਾਸ਼ਟਰਪਤੀ ਚੋਣਾਂ ’ਚ ਵੋਟਾਂ ਦੀ ਗਿਣਤੀ ’ਚ ਦੇਰੀ ਜਾਂ ਕਿਸੇ ਤਰ੍ਹਾਂ ਦੀ ਗੜਬੜੀ ਹੁੰਦੀ ਹੈ ਤਾਂ ਅਮਰੀਕਾ ’ਚ ਨਾਗਰਿਕ ਅਸ਼ਾਂਤੀ ਪੈਦਾ ਹੋ ਸਕਦੀ ਹੈ। ਜ਼ੁਕਰਬਰਗ ਨੇ ਇਨ੍ਹਾਂ ਖਦਸ਼ਿਆਂ ਦੇ ਮੱਦੇਨਜ਼ਰ ਹੋਰ ਸੋਸ਼ਲ ਮੀਡੀਆ ਸਾਈਟਸ ਅਤੇ ਖਾਸ ਕਰਕੇ ਫੇਸਬੁੱਕ ਦੀ ਆਪਣੀ ਟੀਮ ਨੂੰ ਵੀ ਸਾਵਧਾਨ ਕੀਤਾ ਹੈ। ਜ਼ੁਕਰਬਰਗ ਨੇ ਇਸ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਸੋਸ਼ਲ ਮੀਡੀਆ ਲਈ ਅਗਨੀ-ਪ੍ਰੀਖਿਆ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਫੇਸਬੁੱਕ ਲਈ ਇਹ ਪ੍ਰੀਖਿਆ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦੇ ਠੋਸ ਪ੍ਰਬੰਧ ਕੀਤੇ ਜਾਣ ਤਾਂ ਜੋ ਫੇਸਬੁੱਕ ’ਤੇ ਗਲਤ ਸੂਚਨਾਵਾਂ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਫੇਸਬੁੱਕ ਮੁਖੀ ਨੇ ਕਿਹਾ ਕਿ ਵੋਟਰਾਂ ’ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਬਣਾਉਣ ਤੋਂ ਰੋਕਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਦੱਸ ਦੇਈਏ ਕਿ ਚਾਰ ਸਾਲ ਪਹਿਲਾਂ ਹੋਏ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਫੇਸਬੁੱਕ ’ਤੇ ਵੋਟਰਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲੱਗਿਆ ਸੀ।


Share