PUNJABMAILUSA.COM

ਅਮਰੀਕੀ ਮੀਡੀਆ ਨਾਲੋਂ ਭਾਰਤ ਦਾ ਮੇਨਸਟ੍ਰੀਮ ਮੀਡੀਆ ਜ਼ਿਆਦਾ ਨਿਰਪੱਖ

ਅਮਰੀਕੀ ਮੀਡੀਆ ਨਾਲੋਂ ਭਾਰਤ ਦਾ ਮੇਨਸਟ੍ਰੀਮ ਮੀਡੀਆ ਜ਼ਿਆਦਾ ਨਿਰਪੱਖ

ਅਮਰੀਕੀ ਮੀਡੀਆ ਨਾਲੋਂ ਭਾਰਤ ਦਾ ਮੇਨਸਟ੍ਰੀਮ ਮੀਡੀਆ ਜ਼ਿਆਦਾ ਨਿਰਪੱਖ
January 13
07:46 2018

ਵਾਸ਼ਿੰਗਟਨ, 13 ਜਨਵਰੀ (ਪੰਜਾਬ ਮੇਲ)- ਸੋਸ਼ਲ ਮੀਡੀਆ ਦੇ ਜ਼ਮਾਨੇ ‘ਚ ਜਦੋਂ ਤੇਜ਼ੀ ਨਾਲ ‘ਫੇਕ ਨਿਊਜ਼’ ਅਤੇ ‘ਫੇਕ ਮੀਡੀਆ’ ਜਿਹੇ ਅੱਖਰ ਮਸ਼ਹੂਰ ਹੋ ਰਹੇ ਹਨ। ਉਥੇ ਹੀ ਭਾਰਤ ਦੀ ਇਕ ਵੱਡੀ ਗਿਣਤੀ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਮੇਨਸਟ੍ਰੀਮ ਮੀਡੀਆ ਜ਼ਿਆਦਾ ਨਿਰਪੱਖ ਹੈ। ਪਿਊ ਰਿਸਰਚ ਦੇ ਸਰਵੇਖਣ ਮੁਤਾਬਕ, ਭਾਰਤੀ ਮੀਡੀਆ ਨਿਰਪੱਖਤਾ ਦੇ ਮਾਮਲੇ ‘ਚ ਅਮਰੀਕਾ ਤੋਂ ਵੀ ਅੱਗੇ ਹੈ।
ਅਮਰੀਕਾ ‘ਚ ਜਿੱਥੇ 62 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਨਿਊਜ਼ ਆਰਗੀਨਾਇਜੇਸ਼ਨ ਸਹੀ ਢੰਗ ਨਾਲ ਰਿਪੋਰਟਿੰਗ ਕਰ ਰਹੇ ਹਨ, ਤਾਂ ਉਥੇ ਹੀ ਪਿਊ ਸਰਵੇਖਣ ਮੁਤਾਬਕ ਸ਼ਾਮਲ 80 ਫੀਸਦੀ ਭਾਰਤੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਨਿਊਜ਼ ਸੰਗਠਨ ਵੱਲੋਂ ਵਿਖਾਈ ਜਾ ਰਹੀਆਂ ਖਬਰਾਂ ਠੀਕ ਹੁੰਦੀਆਂ ਹਨ। ਇੰਨਾ ਹੀ ਨਹੀਂ ਸਿਰਫ 7 ਫੀਸਦੀ ਭਾਰਤੀਆਂ ਨੂੰ ਹੀ ਲੱਗਦਾ ਹੈ ਕਿ ਉਨ੍ਹਾਂ ਦਾ ਮੀਡੀਆ ਖਬਰਾਂ ਨੂੰ ਅਸਲ ਰੂਪ ਨਾਲ ਪੇਸ਼ ਨਹੀਂ ਕਰਦਾ, ਜਦਕਿ ਅਮਰੀਕਾ ‘ਚ ਇਹ ਅੰਕੜਾ 43 ਫੀਸਦੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਅਗਲੇ ਹਫਤੇ ਗਲਤ ਰਿਪੋਰਟਿੰਗ ਕਰਨ ਵਾਲੇ ਸੰਸਥਾਨਾਂ ਨੂੰ ‘ਫੇਕ ਮੀਡੀਆ ਅਵਾਰਡਜ਼’ ਦੇਣਗੇ। ਟਰੰਪ ਨੇ ਕਈ ਅਮਰੀਕੀ ਅਖਬਾਰਾਂ ਅਤੇ ਨਿਊਜ਼ ਸਾਈਟਾਂ ਨੂੰ ਫੇਕ ਮੀਡੀਆ ਕਰਾਰ ਦਿੱਤਾ ਸੀ। ਪਿਊ ਸਰਵੇਖਣ ਮੁਤਾਬਕ 72 ਫੀਸਦੀ ਭਾਰਤੀ ਮੰਨਦੇ ਹਨ ਕਿ ਉਨ੍ਹਾਂ ਦੀ ਮੀਡੀਆ ਸਰਕਾਰ ਦੇ ਬਾਰੇ ‘ਚ ਨਿਰਪੱਖ ਰਿਪੋਰਟਿੰਗ ਕਰ ਰਹੀ ਹੈ। ਸਿਰਫ 10 ਫੀਸਦੀ ਲੋਕ ਅਜਿਹਾ ਨਹੀਂ ਮੰਨਦੇ, ਜਦਕਿ ਅਮਰੀਕਾ ‘ਚ ਇਹ ਅੰਕੜਾ 41 ਫੀਸਦੀ ਹੈ।
ਤਾਜ਼ਾ ਨਿਊਜ਼ ਸਰਵੇਖਣ ਮੁਤਾਬਕ ਭਾਰਤ ਹੀ ਅਜਿਹਾ ਦੇਸ਼ ਹੈ ਜਿੱਥੇ 61 ਫੀਸਦੀ ਲੋਕ ਲੋਕਲ ਨਿਊਜ਼ ਨੂੰ ਫੋਲੋਅ ਕਰਦੇ ਹਨ, ਜਦਕਿ ਅਮਰੀਕਾ ‘ਚ ਸਿਰਫ 40 ਫੀਸਦੀ ਅਤੇ ਦੁਨੀਆ ਭਰ ‘ਚ 37 ਫੀਸਦੀ ਲੋਕ ਸਥਾਨਕ ਖਬਰਾਂ ਨੂੰ ਮਹਤੱਵ ਦਿੰਦੇ ਹਨ। ਸਰਵੇਖਣ ‘ਚ ਸ਼ਾਮਲ ਸਾਰੇ ਦੇਸ਼ਾਂ ‘ਚੋਂ ਸਿਰਫ ਭਾਰਤ ਅਤੇ ਇੰਡੋਨੇਸ਼ੀਆ ਅਜਿਹੇ ਹਨ ਜਿੱਥੇ ਰਾਸ਼ਟਰੀ ਖਬਰਾਂ ਤੋਂ ਜ਼ਿਆਦਾ ਸਥਾਨਕ ਖਬਰਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ।
ਦੂਜੇ ਪਾਸੇ ਦੁਨੀਆ ਭਰ ‘ਚ 57 ਫੀਸਦੀ ਲੋਕ ਅੰਤਰ-ਰਾਸ਼ਟਰੀ ਖਬਰਾਂ ‘ਤੇ ਕਰੀਬੀ ਨਜ਼ਰ ਰੱਖਦੇ ਹਨ ਅਤੇ 16 ਫੀਸਦੀ ਲੋਕ ਬੇਹੱਦ ਕਰੀਬੀ ਨਾਲ ਫੋਲੋਅ ਕਰਦੇ ਹਨ। ਭਾਰਤ ‘ਚ ਇਹ ਅੰਕੜਾ 53 ਫੀਸਦੀ ਅਤੇ 20 ਫੀਸਦੀ ਹੈ। ਸਰਵੇਖਣ ‘ਚ ਸ਼ਾਮਲ ਸਿਰਫ 16 ਫੀਸਦੀ ਭਾਰਤੀਆਂ ਨੇ ਮੰਨਿਆ ਕਿ ਉਹ ਅਮਰੀਕਾ ਦੀਆਂ ਖਬਰਾਂ ਨੂੰ ਧਿਆਨ ਨਾਲ ਪੱੜਦੇ ਹਨ। ਭਾਰਤ ‘ਚ 15 ਫੀਸਦੀ ਲੋਕਾਂ ਨੇ ਇਹ ਵੀ ਮੰਨਿਆ ਹੈ ਕਿ ਦੈਨਿਕ ਖਬਰਾਂ ਲਈ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

Read Full Article
    ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

Read Full Article
    ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

Read Full Article
    ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

Read Full Article
    NYPD gets first female turbaned Sikh auxiliary Police officer

NYPD gets first female turbaned Sikh auxiliary Police officer

Read Full Article
    ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

Read Full Article
    ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

Read Full Article
    ਉਤਰ ਕੋਰੀਆ ਨੇ ਸਮਝੌਤੇ ਤੋਂ ਮਨ੍ਹਾਂ ਕੀਤਾ ਤਾਂ ਕਰ ਦੇਵਾਂਗੇ ਤਬਾਹ : ਟਰੰਪ

ਉਤਰ ਕੋਰੀਆ ਨੇ ਸਮਝੌਤੇ ਤੋਂ ਮਨ੍ਹਾਂ ਕੀਤਾ ਤਾਂ ਕਰ ਦੇਵਾਂਗੇ ਤਬਾਹ : ਟਰੰਪ

Read Full Article
    ਸ਼ੇਰਿਨ ਮੈਥਿਊ ਹੱਤਿਆ ਮਾਮਲਾ : ਪਿਤਾ ਖ਼ਿਲਾਫ਼ ਨਹੀਂ ਮਿਲੇ ਢੁਕਵੇਂ ਸਬੂਤ

ਸ਼ੇਰਿਨ ਮੈਥਿਊ ਹੱਤਿਆ ਮਾਮਲਾ : ਪਿਤਾ ਖ਼ਿਲਾਫ਼ ਨਹੀਂ ਮਿਲੇ ਢੁਕਵੇਂ ਸਬੂਤ

Read Full Article
    ਫੇਅਰਫੀਲਡ ‘ਚ ਬੱਚਿਆਂ ‘ਤੇ ਜ਼ੁਲਮ ਢਾਹੁਣ ਵਾਲੇ ਮਾਪੇ ਗ੍ਰਿਫ਼ਤਾਰ

ਫੇਅਰਫੀਲਡ ‘ਚ ਬੱਚਿਆਂ ‘ਤੇ ਜ਼ੁਲਮ ਢਾਹੁਣ ਵਾਲੇ ਮਾਪੇ ਗ੍ਰਿਫ਼ਤਾਰ

Read Full Article
    ਟੈਕਸਾਸ ਦੇ ਸੈਂਟਾ ਫੀ ਹਾਈ ਸਕੂਲ ‘ਚ ਹੋਈ ਗੋਲੀਬਾਰੀ, 8 ਮੌਤਾਂ, ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ

ਟੈਕਸਾਸ ਦੇ ਸੈਂਟਾ ਫੀ ਹਾਈ ਸਕੂਲ ‘ਚ ਹੋਈ ਗੋਲੀਬਾਰੀ, 8 ਮੌਤਾਂ, ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ

Read Full Article
    ਟਰੰਪ ਨੇ ਮੰਨਿਆ; ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਦਿੱਤੇ ਸਨ 1.30 ਲੱਖ ਡਾਲਰ

ਟਰੰਪ ਨੇ ਮੰਨਿਆ; ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਦਿੱਤੇ ਸਨ 1.30 ਲੱਖ ਡਾਲਰ

Read Full Article
    ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ; ਅਸੀਂ ਹਾਫਿਜ਼ ‘ਤੇ ਇਨਾਮ ਰੱਖਿਆ ਉਹ ਪਾਕਿਸਤਾਨ ‘ਚ ਘੁੰਮ ਰਿਹਾ ਸ਼ਰੇਆਮ

ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ; ਅਸੀਂ ਹਾਫਿਜ਼ ‘ਤੇ ਇਨਾਮ ਰੱਖਿਆ ਉਹ ਪਾਕਿਸਤਾਨ ‘ਚ ਘੁੰਮ ਰਿਹਾ ਸ਼ਰੇਆਮ

Read Full Article
    ਨਿਊਜਰਸੀ ‘ਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਦੌਰਾਨ 2 ਦੀ ਮੌਤ

ਨਿਊਜਰਸੀ ‘ਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਦੌਰਾਨ 2 ਦੀ ਮੌਤ

Read Full Article
    ਓਹਾਇਓ ਦੇ ਸ਼ਹਿਰ ਸਿਨਸਿਨਾਤੀ ’ਚ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ

ਓਹਾਇਓ ਦੇ ਸ਼ਹਿਰ ਸਿਨਸਿਨਾਤੀ ’ਚ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ

Read Full Article