PUNJABMAILUSA.COM

ਅਮਰੀਕੀ ਮਹਿਲਾ ਭਾਰਤੀ ਚਾਹ ਦਾ ਦੇਸੀ ਸਵਾਦ ਵੇਚ ਕੇ ਬਣੀ ਕਰੋੜਪਤੀ

 Breaking News

ਅਮਰੀਕੀ ਮਹਿਲਾ ਭਾਰਤੀ ਚਾਹ ਦਾ ਦੇਸੀ ਸਵਾਦ ਵੇਚ ਕੇ ਬਣੀ ਕਰੋੜਪਤੀ

ਅਮਰੀਕੀ ਮਹਿਲਾ ਭਾਰਤੀ ਚਾਹ ਦਾ ਦੇਸੀ ਸਵਾਦ ਵੇਚ ਕੇ ਬਣੀ ਕਰੋੜਪਤੀ
December 15
14:45 2019

ਵਾਸ਼ਿੰਗਟਨ, 15 ਦਸੰਬਰ (ਪੰਜਾਬ ਮੇਲ)- ਚਾਹ ਵੇਚ ਕੇ ਲੱਖਪਤੀ ਬਣਨ ਵਾਲਿਆਂ ਦੇ ਬਾਰੇ ਵਿਚ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਹੈਰਾਨ ਕਰ ਦੇਣ ਵਾਲੀ ਗੱਲ ਤਾਂ ਉਦੋਂ ਹੋਵੇਗੀ ਜਦੋਂ ਕੋਈ ਵਿਦੇਸ਼ੀ ਇਹ ਦੇਸੀ ਚਾਹ ਵੇਚ ਕੇ ਕਰੋੜਪਤੀ ਬਣ ਜਾਵੇ। ਅਮਰੀਕਾ ਵਿਚ ਰਹਿਣ ਵਾਲੀ ਇਕ ਮਹਿਲਾ ਭਾਰਤੀ ਚਾਹ ਦਾ ਦੇਸੀ ਸਵਾਦ ਵੇਚ ਕੇ ਅੱਜ ਕਰੋੜਾਂ ਕਮਾ ਰਹੀ ਹੈ। ਅੱਜ ਇੰਟਰਨੈਸ਼ਨਲ ਟੀ ਡੇਅ ਦੇ ਮੌਕੇ ‘ਤੇ ਤੁਹਾਨੂੰ ਇਸ ਮਹਿਲਾ ਦੇ ਬਿਜ਼ਨੈੱਸ ਟਰਿਕ ਦੇ ਬਾਰੇ ਵਿਚ ਦੱਸ ਰਹੇ ਹਾਂ। ਆਮ ਤੌਰ ‘ਤੇ ਚਾਹ ਨੂੰ ਭਾਰਤ ਦਾ ਨੈਸ਼ਨਲ ਡਰਿੰਕ ਕਿਹਾ ਜਾਂਦਾ ਹੈ। ਭਾਰਤ ਵਿਚ ਅਜਿਹੇ ਬਹੁਤ ਘੱਟ ਲੋਕ ਹਨ ਜੋ ਘਰ ਜਾਂ ਦਫਤਰ ਵਿਚ ਚਾਹ ਪੀਣਾ ਪਸੰਦ ਨਹੀਂ ਕਰਦੇ ਪਰ ਕੋਲੋਰਾਡੋ ਦੀ ਐਡੀ ਬਰੂਕ ਨੇ ਅਮਰੀਕੀਆਂ ਦੀ ਜ਼ੁਬਾਨ ‘ਤੇ ਚਾਹ ਦਾ ਅਜਿਹਾ ਸਵਾਦ ਚੜ੍ਹਾਇਆ ਹੈ ਕਿ ਹਰ ਕੋਈ ਉਹਨਾਂ ਦਾ ਫੈਨ ਹੋ ਗਿਆ ਹੈ।
ਸਾਲ 2002 ਮਤਲਬ ਅੱਜ ਤੋਂ ਕਰੀਬ 17 ਸਾਲ ਪਹਿਲਾਂ ਐਡੀ ਭਾਰਤ ਆਈ ਸੀ। ਉਦੋਂ ਉਹਨਾਂ ਨੂੰ ਇੱਥੇ ਦੀ ਚਾਹ ਦਾ ਸਵਾਦ ਕਾਫੀ ਪਸੰਦ ਆਇਆ ਸੀ। 4 ਸਾਲ ਬਾਅਦ ਮਤਲਬ 2006 ਵਿਚ ਐਡੀ ਵਾਪਸ ਅਮਰੀਕਾ ਪਰਤ ਗਈ। ਅਮਰੀਕਾ ਪਰਤਣ ਦੇ ਬਾਅਦ ਉਹ ਭਾਰਤੀ ਚਾਹ ਦਾ ਸਵਾਦ ਲੈਣ ਲਈ ਤਰਸ ਗਈ। ਉਸੇ ਵੇਲੇ ਐਡੀ ਨੂੰ ਆਈਡੀਆ ਆਇਆ ਕਿ ਕਿਉਂ ਨਾ ਭਾਰਤੀ ਚਾਹ ਦਾ ਸਵਾਦ ਅਮਰੀਕਾ ਦੇ ਲੋਕਾਂ ਨੂੰ ਦਿੱਤਾ ਜਾਵੇ। ਇਸ ਲਈ ਐਡੀ ਨੇ ਬਹੁਤ ਛੋਟੇ ਪੱਧਰ ‘ਤੇ ਚਾਹ ਦਾ ਬਿਜ਼ਨੈੱਸ ਸ਼ੁਰੂ ਕਰਨ ਦਾ ਮਨ ਬਣਾਇਆ।ਇਕ ਸਾਲ ਬਾਅਦ ਮਤਲਬ 2007 ਵਿਚ ਐਡੀ ਨੇ ਚਾਹ ਦਾ ਬਿਜ਼ਨੈੱਸ ਸ਼ੁਰੂ ਕੀਤਾ। ਉਸ ਨੇ ਇਸ ਨਵੀਂ ਚਾਹ ਨੂੰ ‘ਭਕਤੀ ਚਾਹ’ ਦਾ ਨਾਮ ਦਿੱਤਾ।
ਸ਼ੁਰੂ ਵਿਚ ਐਡੀ ਕੋਲ ਚਾਹ ਦੀ ਛੋਟੀ ਦੁਕਾਨ ਸੀ। ਉਹ ਦੂਜੇ ਕੈਫੇ ਅਤੇ ਰਿਟੇਲਰਸ ਜ਼ਰੀਏ ਲੋਕਾਂ ਤੱਕ ਇਹ ਚਾਹ ਪਹੁੰਚਾਉਂਦੀ ਸੀ। ਹੌਲੀ-ਹੌਲੀ ਇਸ ਬਿਜ਼ਨੈੱਸ ਵਿਚ ਉਸ ਦੇ ਕਦਮ ਮਜ਼ਬੂਤ ਹੋ ਗਏ। ਉਹਨਾਂ ਦੇ ਹੱਥ ਦੀ ਬਣੀ ਅਦਰਕ ਵਾਲੀ ਚਾਹ ਪੀਣ ਦੀ ਤਲਬ ਲੋਕਾਂ ਨੂੰ ਅਜਿਹੀ ਲੱਗੀ ਕਿ ਦੇਖਦੇ ਹੀ ਦੇਖਦੇ ਉਸ ਦੀ ਛੋਟੀ ਜਿਹੀ ਦੁਕਾਨ ਵੱਡੇ ਬਿਜ਼ਨੈੱਸ ਵਿਚ ਤਬਦੀਲ ਹੋ ਗਈ। ਇਕ ਸਾਲ ਦੇ ਅੰਦਰ ਭਕਤੀ ਚਾਹ ਨੇ ਆਪਣਾ ਪਹਿਲੀ ਵੈਬਸਾਈਟ ਵੀ ਲਾਂਚ ਕਰ ਦਿੱਤੀ। ਹੁਣ ਐਡੀ ਦੀ ਘਰ-ਘਰ ਘੁੰਮ ਕੇ ਚਾਹ ਵੇਚਣ ਵਾਲੀ ਕੰਪਨੀ ਦੀ ਗ੍ਰੋਥ ਇਕ ਬਿਜ਼ਨੈੱਸ ਦੇ ਰੂਪ ਵਿਚ ਤਰੱਕੀ ਕਰ ਚੁੱਕੀ ਹੈ। ਇੰਨੇ ਘੱਟ ਸਮੇਂ ਵਿਚ ਐਡੀ 200 ਕਰੋੜ ਰੁਪਏ ਤੋਂ ਵੀ ਵੱਧ ਦੀ ਮਾਲਕਣ ਬਣ ਗਈ। ਉਸ ਦੀ ਕੰਪਨੀ ਵਿਚ ਸੈਂਕੜੇ ਲੋਕ ਕੰਮ ਕਰ ਰਹੇ ਹਨ।
ਐਡੀ ਨੇ ਅਮਰੀਕਾ ਵਿਚ ਚਾਹ ਦੇ ਕਈ ਵੱਖ-ਵੱਖ ਫਲੇਵਰ ਵੀ ਲਾਂਚ ਕੀਤੇ ਹਨ।ਦਫਤਰ ਤੋਂ ਲੈ ਕੇ ਘਰਾਂ ਵਿਚ ਇਸ ਚਾਰ ਦੀ ਬਹੁਤ ਮੰਗ ਹੈ। ਐਡੀ ਕਹਿੰਦੀ ਹੈ,”ਮੈਂ ਅਮਰੀਕਾ ਦੀ ਹਾਂ ਪਰ ਭਾਰਤ ਨਾਲ ਮੇਰਾ ਇਕ ਖਾਸ ਰਿਸ਼ਤਾ ਬਣ ਗਿਆ ਹੈ। ਮੈਂ ਜਦੋਂ ਵੀ ਭਾਰਤ ਜਾਂਦੀ ਹਾਂ, ਮੈਨੂੰ ਹਰ ਵਾਰ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ।” ਉਹ 2014 ਵਿਚ ਬਰੂਕ ਐਡੀ ਐਂਟਰਪ੍ਰੇਨਿਓਰ ਪਤੱਰਿਕਾ ਦੇ ਐਂਟਰਪ੍ਰੇਨਓਰ ਆਫ ਦੀ ਯੀਅਰ ਐਵਾਰਡ ਵਿਚ ਟਾਪ 5 ਫਾਈਨੀਲਿਸਟ ਵਿਚ ਵੀ ਸੀ।

About Author

Punjab Mail USA

Punjab Mail USA

Related Articles

ads

Latest Category Posts

    ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

Read Full Article
    ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

Read Full Article
    ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

Read Full Article
    ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

Read Full Article
    ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

Read Full Article
    ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

Read Full Article
    ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

Read Full Article
    ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

Read Full Article
    ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

Read Full Article
    ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

Read Full Article
    ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

Read Full Article
    ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

Read Full Article
    ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

Read Full Article
    ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

Read Full Article