ਅਮਰੀਕੀ ਫੌਜ ਕਰੇਗੀ ਹੈਂਪਟਨ ਦੇ ਟਰੇਨਿੰਗ ਸਥਾਨਾਂ ਤੋਂ ਦੂਜੇ ਵਿਸ਼ਵ ਯੁੱਧ ਦੇ ਮਲਬੇ ਨੂੰ ਸਾਫ

263
Share

ਫਰਿਜ਼ਨੋ (ਕੈਲੀਫੋਰਨੀਆ) 1 ਅਗਸਤ, (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਇੱਕ ਸਮੁੰਦਰੀ ਖੇਤਰ  ਹੈਂਪਟਨ ਦੂਜੇ ਵਿਸ਼ਵ ਯੁੱਧ ਦੌਰਾਨ ਸੈਨਿਕਾਂ ਲਈ ਸਿਖਲਾਈ ਦੇ ਮੈਦਾਨ ਵਜੋਂ ਵਰਤਿਆ ਜਾਂਦਾ ਸੀ ਅਤੇ ਇਸ ਆਈਲੈਂਡ ਦਾ ਪੂਰਬੀ ਸਿਰਾ ਅਜੇ ਵੀ ਵਿਸ਼ਵ ਯੁੱਧ ਵੇਲੇ ਦੇ ਖਤਰਨਾਕ ਹਥਿਆਰਾਂ ਆਦਿ ਦੇ ਮਲਬੇ ਨਾਲ ਭਰਿਆ ਹੋਇਆ ਹੈ। ਇਸ ਲਈ ਹੁਣ ਅਮਰੀਕੀ ਫ਼ੌਜ ਵੈਸਟ ਹੈਂਪਟਨ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ, ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕੀ ਹਵਾਈ ਜਹਾਜ਼ਾਂ, ਸੇਲਰਾਂ ਅਤੇ ਸਿਪਾਹੀਆਂ ਕੋਲੋਂ ਬੰਬਾਰੀ ਅਭਿਆਸਾਂ ਦੌਰਾਨ ਬਚੇ ਹੋਏ ਹਥਿਆਰਾਂ ਅਤੇ ਹੋਰ ਖਤਰਨਾਕ ਮਲਬੇ ਨੂੰ ਸਾਫ ਕਰਨ ਲਈ ਕਾਰਵਾਈ ਕਰੇਗੀ।ਵੈਸਟ ਹੈਂਪਟਨ ਵਿੱਚ, ਆਰਮੀ ਕੋਰ ਆਫ ਇੰਜੀਨੀਅਰਜ਼ ਲਗਭਗ 4,300 ਏਕੜ ਨਿੱਜੀ ਅਤੇ ਸਰਕਾਰੀ ਜ਼ਮੀਨ ਵਿੱਚ ਮਲਬੇ ਦੀ ਖੋਜ ਕਰ ਰਹੀ ਹੈ ਜੋ ਜ਼ਿਆਦਾਤਰ ਹਵਾਈ ਜਹਾਜ਼ਾਂ ਦੁਆਰਾ ਛੱਡਿਆ ਗਿਆ ਸੀ, ਜਿਨ੍ਹਾਂ ਨੇ 1943 ਅਤੇ 1944 ਦੇ ਵਿਚਕਾਰ ਇੱਕ ਸਥਾਨਕ ਹਵਾਈ ਅੱਡੇ ਨੂੰ ਸਿਖਲਾਈ ਦੇ ਮੈਦਾਨ ਵਜੋਂ ਵਰਤਿਆ ਸੀ। ਆਰਮੀ ਅਨੁਸਾਰ ਉਸ ਵੇਲੇ ਫੌਜੀ ਟਰੇਨੀਆਂ ਨੇ .50 ਕੈਲੀਬਰ ਮਸ਼ੀਨ ਗਨ, ਅਭਿਆਸੀ ਬੰਬ ਅਤੇ ਰਾਕੇਟ ਦੇ ਨਾਲ ਨਾਲ 500 ਪੌਂਡ ਤੱਕ ਦੇ ਉੱਚ ਵਿਸਫੋਟਕਾਂ ਦੀ ਵਰਤੋਂ ਕੀਤੀ ਸੀ। ਹਾਲਾਂਕਿ ਰਿਕਾਰਡ ਦਰਸਾਉਂਦੇ ਹਨ ਕਿ ਫੌਜ ਨੇ 1946 ਵਿੱਚ ਖੇਤਰ ਦੀ ਕਲੀਅਰੈਂਸ ਕਰਵਾਈ ਸੀ, ਪਰ ਇਹ ਉਸ ਸਮੇਂ ਦੇ ਮਾਪਦੰਡਾਂ ਅਨੁਸਾਰ ਕੀਤੀ ਗਈ ਸੀ।

Share