ਅਮਰੀਕੀ ਫੈਡਰਲ ਕੋਰਟ ਵੱਲੋਂ ਟਰੰਪ ਦੇ ਚੋਣ ਅਭਿਆਨ ਦੇ ਪ੍ਰਮੁੱਖ ਰਹੇ ਮਨਫੋਰਟ ਦੇ ਕੇਸ ਦੀ ਸੁਣਵਾਈ 2 ਹਫਤਿਆਂ ਲਈ ਮੁਅੱਤਲ

ਵਾਸ਼ਿੰਗਟਨ, 26 ਮਈ (ਪੰਜਾਬ ਮੇਲ)- ਅਮਰੀਕਾ ਦੀ ਫੈਡਰਲ ਕੋਰਟ ਨੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਣ ਅਭਿਆਨ ਦੇ ਪ੍ਰਮੁੱਖ ਰਹੇ ਪਾਲ ਮਨਫੋਰਟ ਦੇ ਕੇਸ ਦੀ ਸੁਣਵਾਈ ਹੋਰ 2 ਹਫਤਿਆਂ ਲਈ ਮੁਅੱਤਲ ਕਰ ਦਿੱਤੀ ਹੈ। ਅਦਾਲਤ ‘ਚ ਮਨਫੋਰਟ ‘ਤੇ ਬੈਂਕ ਅਤੇ ਟੈਕਸ ‘ਚ ਧੋਖਾਧੜੀ ਕਰਨ ਦਾ ਮਾਮਾਲ ਚੱਲ ਰਿਹਾ ਹੈ।
ਮਨਫੋਰਟ ਦੇ ਕੇਸ ਦੀ ਸੁਣਵਾਈ ਕਰ ਰਹੇ ਜੱਜ ਟੀ. ਐੱਸ. ਐਲਿਸ ਨੇ ਕੇਸ ਦੀ ਅਗਲੀ ਸੁਣਵਾਈ 24 ਜੁਲਾਈ ਤੈਅ ਕਰ ਦਿੱਤੀ ਹੈ। ਪਹਿਲਾਂ ਉਨ੍ਹਾਂ ਨੇ ਸੁਣਵਾਈ ਦੀ ਤਰੀਕ 10 ਜੁਲਾਈ ਨਿਰਧਾਰਤ ਕੀਤੀ ਸੀ। ਐਲਿਸ ਨੇ ਕਿਹਾ, ‘ਵਿਅਕਤੀਗਤ ਕਾਰਨਾਂ ਕਾਰਨ ਕੇਸ ਦੀ ਸੁਣਵਾਈ 2 ਹਫਤਿਆਂ ਲਈ ਮੁਅੱਤਲ ਕਰ ਦਿੱਤੀ ਗਈ ਹੈ।’ ਇਸ ਸਾਲ ਮਾਰਚ ‘ਚ ਵਰਜੀਨੀਆ ਦੀ ਫੈਡਰਲ ਅਦਾਲਤ ਨੇ ਧੋਖਾਧੜੀ ਸਮੇਤ 18 ਮਾਮਲਿਆਂ ‘ਚ ਮਨਫੋਰਟ ਨੂੰ ਦੋਸ਼ੀ ਨਹੀਂ ਮੰਨਿਆ ਸੀ, ਪਰ ਵਿਰੋਧੀ ਧਿਰ ਨੇ ਦਲੀਲ ਦਿੱਤੀ ਕਿ ਅਗਲੀ ਸੁਣਵਾਈ ‘ਚ 20 ਤੋਂ 25 ਗਵਾਹਾਂ ਨੂੰ ਪੇਸ਼ ਕਰੇਗਾ।
ਜੇਕਰ ਮਨਫੋਰਟ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਕਰੀਬ 305 ਸਾਲ ਦੀ ਸਜ਼ਾ ਹੋ ਸਕਦੀ ਹੈ। ਉਥੇ ਇਕ ਹੋਰ ਮਾਮਲੇ ‘ਚ ਵਾਸ਼ਿੰਗਟਨ ‘ਚ ਉਨ੍ਹਾਂ ਦੇ ਕੇਸ ਦੀ ਸੁਣਵਾਈ 17 ਸਤੰਬਰ ਨੂੰ ਸ਼ੁਰੂ ਹੋਵੇਗੀ। ਇਸ ‘ਚ ਮਨਫੋਰਟ ‘ਤੇ ਰੂਸੀ-ਯੂਕ੍ਰੇਨ ਸਮਰਥਕ ਨੇਤਾਵਾਂ ਲਈ ਕੰਮ ਕਰ ਅਤੇ ਮਨੀ ਲਾਂਡ੍ਰਿੰਗ ਨਾਲ ਜੁੜੇ ਮਾਮਲਿਆਂ ਦੀ ਵਾਸ਼ਿੰਗਟਨ ਨੂੰ ਗਲਤ ਜਾਣਕਾਰੀ ਦੇਣ ਦਾ ਦੋਸ਼ ਹੈ। ਹਾਲਾਂਕਿ ਮਨਫੋਰਟ ਨੇ ਆਪਣੇ ਉਪਰ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।