ਅਮਰੀਕੀ ਫੈਡਰਲ ਅਦਾਲਤ ‘ਚ ਅਟਾਰਨੀ ਨੇ ਦੱਸਿਆ: ਮੁੰਬਈ ਦਹਿਸ਼ਤਗਰਦ ਹਮਲੇ ਦੇ ਦੋਸ਼ੀ ਹੈਡਲੀ ਨੂੰ ਨਹੀਂ ਕੀਤਾ ਜਾ ਸਕਦਾ ਭਾਰਤ ਹਵਾਲੇ

192
Share

ਵਾਸ਼ਿੰਗਟਨ, 27 ਜੂਨ (ਪੰਜਾਬ ਮੇਲ)- ਅਮਰੀਕਾ ਦੇ ਇੱਕ ਅਟਾਰਨੀ ਨੇ ਇੱਥੇ ਇੱਕ ਫੈੱਡਰਲ ਅਦਾਲਤ ‘ਚ ਦੱਸਿਆ ਕਿ ਮੁੰਬਈ ਦਹਿਸ਼ਤਗਰਦੀ ਹਮਲੇ ਦੇ ਦੋਸ਼ੀ ਡੇਵਿਡ ਹੈਡਲੀ ਨੂੰ ਭਾਰਤ ਹਵਾਲੇ ਨਹੀਂ ਕੀਤਾ ਜਾ ਸਕਦਾ, ਜਦਕਿ ਪਾਕਿਸਤਾਨੀ ਮੂਲ ਦੇ ਕੈਨੇਡਿਆਈ ਕਾਰੋਬਾਰੀ ਸਹਿ-ਸਾਜਿਸ਼ਘਾੜੇ ਤਹੱਵੁਰ ਰਾਣਾ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਉਸ ਨੂੰ ਹਵਾਲਗੀ ਦਾ ਸਾਹਮਣਾ ਕਰਨਾ ਪਏਗਾ। ਡੇਵਿਡ ਕੋਲਮੈਨ ਹੈਡਲੀ ਦੇ ਬਚਪਨ ਦੇ ਦੋਸਤ ਰਾਣਾ (59) ਨੂੰ ਭਾਰਤ ਦੀ ਬੇਨਤੀ ‘ਤੇ ਸਾਲ 2008 ਦੇ ਮੁੰਬਈ ਦਹਿਸ਼ਤੀ ਹਮਲੇ ‘ਚ ਸ਼ਮੂਲੀਅਤ ਲਈ ਬੀਤੀ 10 ਜੂਨ ਨੂੰ ਲਾਸ ਏਂਜਲਸ ‘ਚ ਮੁੜ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਹਮਲਿਆਂ ‘ਚ 166 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ‘ਚ ਛੇ ਅਮਰੀਕੀ ਵੀ ਸ਼ਾਮਲ ਸਨ। ਉਸ ਨੂੰ ਭਾਰਤ ‘ਚ ਭਗੌੜਾ ਐਲਾਨਿਆ ਗਿਆ ਹੈ।


Share