PUNJABMAILUSA.COM

ਅਮਰੀਕੀ ਫੇਰੀ ਦੌਰਾਨ ਓਬਾਮਾ ਨੇ ਮੋਦੀ ਨੂੰ ਦਿੱਤੇ ਵੱਡੇ ਤੋਹਫੇ

ਅਮਰੀਕੀ ਫੇਰੀ ਦੌਰਾਨ ਓਬਾਮਾ ਨੇ ਮੋਦੀ ਨੂੰ ਦਿੱਤੇ ਵੱਡੇ ਤੋਹਫੇ

ਅਮਰੀਕੀ ਫੇਰੀ ਦੌਰਾਨ ਓਬਾਮਾ ਨੇ ਮੋਦੀ ਨੂੰ ਦਿੱਤੇ ਵੱਡੇ ਤੋਹਫੇ
June 13
09:11 2016

modi
ਨਵੀਂ ਦਿੱਲੀ, 13 ਜੂਨ (ਪੰਜਾਬ ਮੇਲ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕੀ ਫੇਰੀ ਦੌਰਾਨ ਸਮਝੌਤਿਆਂ ਦੇ ਵੱਡੇ ਤੋਹਫੇ ਮਿਲੇ ਹਨ। ਪ੍ਰਧਾਨ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਮੌਜੁਦਗੀ ਵਿਚ ਕਈ ਸਮਝੌਤਿਆਂ ਉੱਤੇ ਸਹਿਮਤੀ ਬਣੀ ਹੈ, ਜਿਨ੍ਹਾਂ ਵਿਚ ਮੁੱਖ ਤੌਰ ਉੱਤੇ ਅੱਤਵਾਦੀ ਗਤੀਵਿਧੀਆਂ ਦੀ ਜਾਣਕਾਰੀ ਦਾ ਅਦਾਨ ਪ੍ਰਦਾਨ ਅਤੇ ਉੱਘੀਆਂ ਭਾਰਤੀ ਹਸਤੀਆਂ ਨੂੰ ਅਮਰੀਕੀ ਹਵਾਈ ਅੱਡਿਆਂ ਉੱਤੇ ਛੋਟ ਦੇ ਸਮਝੌਤੇ ਸ਼ਾਮਲ ਹਨ। ਬੁਲਾਰੇ ਨੇ ਦੱਸਿਆ ਕਿ ਅੱਤਵਾਦ ਗਤੀਵਿਧੀਆਂ ਦੀ ਜਾਣਕਾਰੀ ਦੇ ਅਦਾਨ-ਪ੍ਰਦਾਨ ਲਈ ਬਹੁ-ਕੇਂਦਰੀ ਏਜੰਸੀ/ਭਾਰਤੀ ਖੂਫੀਆ ਬਿਊਰੋ ਅਤੇ ਅਮਰੀਕਾ ਦੇ ਅੱਤਵਾਦ ਨਿਗਰਾਨੀ ਕੇਂਦਰ ਵਿਚਾਲੇ ਸਮਝੌਤਾ ਹੋਇਆ ਹੈ। ਸਮਝੌਤੇ ਮੁਤਾਬਕ ਭਾਰਤ ਅਤੇ ਅਮਰੀਕਾ ਘਰੇਲੂ ਕਾਨੂੰਨਾਂ ਅਤੇ ਨਿਯਮਾਂ ਮੁਤਾਬਕ ਤੈਅ ਸੰਚਾਰ ਸਾਧਨਾਂ ਰਾਹੀਂ ਇਕ ਦੂਜੇ ਨੂੰ ਅੱਤਵਾਦੀ ਗਤੀਵਿਧੀਆਂ ਦੀ ਜਾਣਕਾਰੀ ਮੁਹੱਈਆ ਕਰਵਾਉਣਗੇ। ਇਹ ਪ੍ਰਬੰਧ ਅਮਰੀਕਾ ਅਤੇ ਭਾਰਤ ਵਿਚਾਲੇ ਅੱਤਵਾਦ ਨਾਲ ਨਜਿੱਠਣ ਲਈ ਸਹਿਯੋਗ ਨੂੰ ਵਧਾਏਗਾ। ਭਾਰਤ ਵੱਲੋਂ ਕੇਂਦਰੀ ਗ੍ਰਹਿ ਸਕੱਤਰ ਸ੍ਰੀ ਰਾਜੀਵ ਮੇਹਰਿਸ਼ੀ ਅਤੇ ਅਮਰੀਕਾ ਵੱਲੋਂ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਸ੍ਰੀ ਰਿਚਰਡ ਵਰਮਾ ਨੇ ਸਮਝੌਤੇ ਉੱਤੇ ਹਸਤਾਖਰ ਕੀਤੇ ਹਨ।
ਇਸੇ ਦੌਰਾਨ ਊਰਜਾ ਸੁਰੱਖਿਆ, ਸਵੱਛ ਊਰਜਾ ਅਤੇ ਵਾਤਾਵਰਨ ਤਬਦੀਲੀ ਉੱਤੇ ਸਹਿਯੋਗ ਨੂੰ ਵਧਾਉਣ ਲਈ ਭਾਰਤ ਸਰਕਾਰ ਅਤੇ ਅਮਰੀਕਾ ਸਰਕਾਰ ਵਿਚਾਲੇ ਸਹਿਮਤੀ ਪੱਤਰ ਉਤੇ ਹਸਤਾਖਰ ਹੋਏ ਹਨ।ਇਸ ਸਹਿਮਤੀ ਦਾ ਉਦੇਸ਼ ਸਥਿਰ ਵਾਧਾ ਦਰ ਨੂੰ ਉਤਸ਼ਾਹਿਤ ਕਰਨ ਲਈ ਅੱਗੇ ਵੀ ਸਾਂਝੀਆਂ ਪਹਿਲਾਂ ਅਤੇ ਦੁਵੱਲੇ ਸਬੰਧਾਂ ਨੂੰ ਵਧਾ ਕੇ ਭਾਰਤ ਅਤੇ ਅਮਰੀਕਾ ਵਿਚਾਲੇ ਊਰਜਾ ਸੁਰੱਖਿਆ, ਸਵੱਛ ਊਰਜਾ ਅਤੇ ਵਾਤਾਵਰਨ ਤਬਦੀਲੀ ਉੱਤੇ ਸਹਿਯੋਗ ਨੂੰ ਵਧਾਉਣਾ ਹੈ। ਇਸ ਉੱਤੇ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਦੇ ਸਕੱਤਰ ਸ੍ਰੀ ਪੀ ਕੇ ਪੁਜਾਰੀ ਅਤੇ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਸ੍ਰੀ ਰਿਚਰਡ ਵਰਮਾ ਨੇ ਹਸਤਾਖਰ ਕੀਤੇ ਹਨ।
ਇਸੇ ਦੌਰਾਨ ਜੰਗਲੀ ਜੀਵਨ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਜੰਗਲੀ ਜੀਵਨ ਦੀ ਤਸਕਰੀ ਨਾਲ ਨਜਿੱਠਣ ਸਹਿਯੋਗ ਵਧਾਉਣ ਲਈ ਭਾਰਤ ਸਰਕਾਰ ਅਤੇ ਅਮਰੀਕਾ ਸਰਕਾਰ ਵਿਚਾਲੇ ਸਹਿਮਤੀ ਪੱਤਰ ਉੱਤੇ ਹਸਤਾਖਰ ਹੋਏ ਹਨ। ਇਹ ਸਮਝੌਤਾ ਜੰਗਲੀ ਜੀਵਨ ਦੀ ਤਸਕਰੀ ਨਾਲ ਨਜਿੱਠਣ ਤੇ ਪ੍ਰਬੰਧਾਂ ਅਤੇ ਜੰਗਲੀ ਜੀਵਨ ਸੰਭਾਲ ਲਈ ਭਾਰਤ ਅਤੇ ਅਮਰੀਕਾ ਵਿਚਾਲੇ ਜੰਗਲੀ ਜੀਵਨ ਫੋਰੈਂਸਿਕਸ ਅਤੇ ਜੈਨੇਟਿਕਸ ਸੰਭਾਲ, ਕੁਦਰਤੀ ਵਿਸ਼ਵ ਵਿਰਾਸਤ ਸੰਭਾਲ ਅਤੇ ਕੁਦਰਤ ਦੀ ਵਿਆਖਿਆ ਅਤੇ ਸੰਭਾਲ ਬਾਰੇ ਜਾਗਰੂਕਤਾ ਵਰਗੇ ਖੇਤਰਾਂ ਵਿਚ ਸਹਿਯੋਗ ਦੀ ਮੰਗ ਕਰਦਾ ਹੈ। ਸਮਝੌਤੇ ਉੱਤੇ ਭਾਰਤ ਦੇ ਅਮਰੀਕਾ ਵਿਚ ਰਾਜਦੂਤ ਸ੍ਰੀ ਅਰੁਣ ਕੇ ਸਿੰਘ ਅਤੇ ਆਰਥਿਕ ਵਾਧਾ, ਊਰਜਾ ਅਤੇ ਵਾਤਾਵਰਨ ਮਾਮਲਿਆਂ ਦੀ ਸੂਬਾਈ ਅਧੀਨ ਸਕੱਤਰ ਸ੍ਰੀਮਤੀ ਕੈਥੇਰੀਨ ਏ ਨੋਵੇਲੀ ਨੇ ਹਸਤਾਖਰ ਕੀਤੇ ਹਨ। ਇਸੇ ਦੌਰਾਨ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਕੌਂਸਲਰ, ਪਾਸਪੋਰਟ ਅਤੇ ਵੀਜ਼ਾ ਡਿਵੀਜਨ ਅਤੇ ਅਮਰੀਕਾ ਦੇ ਕਸਟਮਸ ਅਤੇ ਬਾਰਡਰ ਸੁਰੱਖਿਆ, ਗ੍ਰਹਿ ਵਿਭਾਗ ਵਿਚਾਲੇ ਕੌਮਾਂਤਰੀ ਏਕਸਪੇਡਿਟਿਡ ਟਰੈਵਲ ਮੁਹਿੰਮ (ਗਲੋਬਲ ਐਂਟਰੀ ਪ੍ਰੋਗਰਾਮ) ਦੇ ਵਿਕਾਸ ਲਈ ਸਹਿਮਤੀ ਪੱਤਰ ਉੱਤੇ ਹਸਤਾਖਰ ਹੋਏ ਹਨ। ਗਲੋਬਲ ਐਂਟਰੀ ਅਮਰੀਕੀ ਕਸਟਮਸ ਅਤੇ ਬਾਰਡਰ ਸੁਰੱਖਿਆ ਪ੍ਰੋਗਰਾਮ ਹੈ ਜੋ ਕਿ ਅਮਰੀਕਾ ਪਹੁੰਚਣ ਉੱਤੇ ਘੱਟ ਜ਼ੋਖਿਮ ਵਾਲੇ ਮੁਸਾਫਿਰਾਂ ਦੀ ਤੇਜ਼ ਰਫਤਾਰ ਕਲੀਅਰੈਂਸ ਪ੍ਰਕਿਰਿਆ ਦੀ ਆਗਿਆ ਦਿੰਦਾ ਹੈ। ਦੋਵਾਂ ਦੇਸ਼ਾਂ ਵੱਲੋਂ ਸਾਂਝੀ ਜਾਂਚ ਅਤੇ ਕਲੀਅਰੈਂਸ ਤੋਂ ਬਾਅਦ ਮਨਜ਼ੂਰਸ਼ੁਦਾ ਭਾਰਤ ਮੁਸਾਫਿਰ ਨੂੰ ਅਮਰੀਕਾ ਵਿਚ ਦਾਖਲੇ ਲਈ ਇਹ ਸਹੂਲਤ ਚੋਣਵੇਂ ਹਵਾਈ ਅੱਡਿਆਂ ਉੱਤੇ ਆਟੋਮੈਟਿਕ ਪੁਆਇੰਟਾਂ ਉੱਤੇ ਦਿੱਤੀ ਜਾਵੇਗੀ। ਭਾਰਤ ਦੇ ਅਮਰੀਕਾ ਵਿਚ ਰਾਜਦੂਤ ਸ੍ਰੀ ਅਰੁਣ ਕੇ ਸਿੰਘ ਅਤੇ ਅਮਰੀਕੀ ਕਸਟਮਸ ਅਤੇ ਬਾਰਡਰ ਸੁਰੱਖਿਆ, ਗ੍ਰਹਿ ਸੁਰੱਖਿਆ ਵਿਭਾਗ ਦੇ ਉਪ ਕਮਿਸ਼ਨਰ ਸ੍ਰੀ ਕੇਵਿਨ ਕੇ ਮੈਕਅਲੀਨਨ ਨੇ ਵਾਸ਼ਿੰਗਟਨ ਡੀ ਸੀ ਵਿਚ ਸਮਝੌਤੇ ਉੱਤੇ ਹਸਤਾਖਰ ਕੀਤੇ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article