ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਕਾਤਲਾਂ ਨੂੰ ਰਿਹਾਅ ਕਰਨ ਦੇ ਪਾਕਿ ਅਦਾਲਤ ਦੇ ਫੈਸਲੇ ’ਤੇ ਅਮਰੀਕਾ ਗੰਭੀਰ ਚਿੰਤਤ

84
Share

ਵਾਸ਼ਿੰਗਟਨ, 27 ਦਸੰਬਰ (ਪੰਜਾਬ ਮੇਲ)- ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਅਗਵਾ ਤੇ ਕਤਲ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਗਏ ਬਿ੍ਰਟਿਸ਼ ਮੂਲ ਦੇ ਅਲਕਾਇਦਾ ਨੇਤਾ ਅਹਿਮਦ ਉਮਰ ਸਈਦ ਸ਼ੇਖ ਅਤੇ ਉਸ ਦੇ 3 ਸਾਥੀਆਂ ਨੂੰ ਰਿਹਾਅ ਕਰਨ ਦੇ ਪਾਕਿਸਤਾਨੀ ਅਦਾਲਤ ਦੇ ਫੈਸਲੇ ’ਤੇ ਅਮਰੀਕਾ ਨੇ ਸ਼ੁੱਕਰਵਾਰ ਨੂੰ ਡੂੰਘੀ ਚਿੰਤਾ ਜਤਾਈ। ਸਿੰਧ ਉੱਚ ਅਦਾਲਤ ਦੀ ਦੋ ਮੈਂਬਰੀ ਇਕ ਬੈਂਚ ਨੇ ਹੈਰਾਨੀਜਨਕ ਕਦਮ ਤਹਿਤ ਵੀਰਵਾਰ ਨੂੰ ਸੁਰੱਖਿਆ ਏਜੰਸੀਆਂ ਨੂੰ ਸ਼ੇਖ ਤੇ ਹੋਰਾਂ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ।
ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਟਵੀਟ ’ਚ ਕਿਹਾ ਕਿ ਅਸੀਂ ਡੈਨੀਅਲ ਪਰਲ ਦੇ ਕਤਲ ਲਈ ਜ਼ਿੰਮੇਵਾਰ ਕਈ ਅੱਤਵਾਦੀਆਂ ਨੂੰ ਰਿਹਾਅ ਕਰਨ ਦੇ ਸਿੰਧ ਉੱਚ ਅਦਾਲਤ ਦੇ 24 ਦਸੰਬਰ ਦੇ ਹੁਕਮ ਦੀਆਂ ਖ਼ਬਰਾਂ ਤੋਂ ਚਿੰਤਤ ਹਾਂ। ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਦੋਸ਼ੀਆਂ ਨੂੰ ਇਸ ਸਮੇਂ ਰਿਹਾਅ ਨਹੀਂ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਅਮਰੀਕਾ ਇਸ ਮਾਮਲੇ ਵਿਚ ਕਿਸੇ ਵੀ ਘਟਨਾਕ੍ਰਮ ਦੀ ਨਿਗਰਾਨੀ ਕਰਦਾ ਰਹੇਗਾ ਤੇ ਸਾਹਸੀ ਪੱਤਰਕਾਰ ਦੇ ਰੂਪ ਵਿਚ ਪਰਲ ਦੀ ਵਿਰਾਸਤ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ ਸਮਰਥਨ ਜਾਰੀ ਰੱਖੇਗਾ। ਅਮਰੀਕਾ ਪਰਲ ਲਈ ਨਿਆਂ ਦੀ ਮੰਗ ਨੂੰ ਲੈ ਕੇ ਪਾਕਿਸਤਾਨ ’ਤੇ ਪਾਉਂਦਾ ਰਿਹਾ ਹੈ।
ਇਸ ਵਿਚਕਾਰ ਪਰਲ ਦੇ ਰਿਸ਼ਤੇਦਾਰਾਂ ਰੂਥ ਤੇ ਜੂਡੀ ਪਰਲ ਨੇ ਸਿੰਧ ਉੱਚ ਅਦਾਲਤ ਦੇ ਫੈਸਲੇ ਦੀ ਨਿੰਦਾ ਕੀਤੀ। ਸਮਾਚਾਰ ਪੱਤਰ ਐਕਸਪ੍ਰੈੱਸ ਟਿ੍ਰਬਿਊਨ ਮੁਤਾਬਕ ਉਨ੍ਹਾਂ ਨੇ ਭਰੋਸਾ ਜਤਾਇਆ ਹੈ ਕਿ ਪਾਕਿਸਤਾਨ ਦੇ ਉੱਚ ਅਦਾਲਤ ਨਾਲ ਉਨ੍ਹਾਂ ਦੇ ਪੁੱਤਰ ਨੂੰ ਨਿਆਂ ਮਿਲੇਗਾ ਤੇ ਪ੍ਰੈੱਸ ਦੀ ਸੁਤੰਤਰਤਾ ਦੀ ਸਰਵਉੱਚਤਾ ਬਹਾਲ ਹੋਵੇਗੀ। ਵਾਲ ਸਟ੍ਰੀਟ ਜਨਰਲ ਦੇ ਦੱਖਣੀ ਏਸ਼ੀਆ ਬਿਊਰੋ ਮੁਖੀ ਪਰਲ ਨੂੰ 2002 ’ਚ ਅਗਵਾ ਕਰ ਲਿਆ ਗਿਆ ਸੀ ਤੇ ਉਸ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਸੀ, ਜਦ ਉਹ ਪਾਕਿਸਤਾਨ ਵਿਚ ਖੁਫੀਆ ਏਜੰਸੀ ਆਈ.ਐੱਸ.ਆਈ. ਅਤੇ ਅੱਤਵਾਦੀ ਸੰਗਠਨ ਅਲਕਾਇਦਾ ਵਿਚਕਾਰ ਜੋੜ ’ਤੇ ਖਬਰਾਂ ਲਈ ਕੰਮ ਕਰ ਰਹੇ ਸਨ।

Share