ਅਮਰੀਕੀ ਪ੍ਰਸ਼ਾਸਨ ਖਰੀਦੇਗਾ ਫਾਈਜ਼ਰ ਦੇ ਕੋਰੋਨਾਂ ਵਾਇਰਸ ਟੀਕੇ ਦੀਆਂ ਹੋਰ 100 ਮਿਲੀਅਨ ਖੁਰਾਕਾਂ

78
Share

ਫਰਿਜ਼ਨੋ, 24 ਦਸੰਬਰ (ਮਾਛੀਕੇ/ ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਕੋਰੋਨਾਂ ਵਾਇਰਸ ਦੇ ਖਿਲਾਫ ਜੰਗ ਨੂੰ ਜਾਰੀ ਰੱਖਣ ਦੇ ਮੰਤਵ ਨਾਲ ਟਰੰਪ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਘੋਸ਼ਣਾ ਕਰਦਿਆਂ ਕਿਹਾ ਹੈ ਸਰਕਾਰ ਦੁਆਰਾ ਫਾਈਜ਼ਰ ਦੇ ਕੋਵਿਡ -19 ਟੀਕੇ ਦੀਆਂ  ਹੋਰ 100 ਮਿਲੀਅਨ ਖੁਰਾਕਾਂ ਨੂੰ ਖਰੀਦਿਆ ਜਾਵੇਗਾ ਤਾਂ ਕਿ ਟੀਕਾ ਲਗਵਾਉਣ ਵਾਲੇ ਅਮਰੀਕਾ ਵਾਸੀਆਂ ਨੂੰ ਜੂਨ ਤੱਕ ਇਸਦੀ ਖੁਰਾਕ ਦਿੱਤੀ ਜਾ ਸਕੇ। ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ (ਐਚ ਐਸ ਐਸ ) ਦੇ ਅਨੁਸਾਰ ਫਾਈਜ਼ਰ ਕੰਪਨੀ ਟੀਕੇ ਦੀਆਂ 100 ਮਿਲੀਅਨ ਖੁਰਾਕਾਂ ਦਾ ਨਿਰਮਾਣ ਕਰਕੇ ਸਰਕਾਰ ਦੁਆਰਾ ਨਿਰਧਾਰਤ ਸਥਾਨਾਂ ‘ਤੇ ਪਹੁੰਚਾਵੇਗੀ ਜਦਕਿ ਸੰਯੁਕਤ ਰਾਜ ਦੁਆਰਾ 100 ਮਿਲੀਅਨ ਖੁਰਾਕਾਂ ਪਹਿਲਾਂ ਹੀ ਖਰੀਦੀਆਂ ਜਾ ਚੁੱਕੀਆਂ ਹਨ।ਇਸਦੇ ਇਲਾਵਾ ਵਿਭਾਗ ਅਨੁਸਾਰ ਕੰਪਨੀ ਨਾਲ ਸਮਝੌਤੇ ਦੇ ਤਹਿਤ, ਫਾਈਜ਼ਰ ਜੂਨ ਦੇ ਅੰਤ ਤੱਕ ਘੱਟੋ ਘੱਟ 70 ਮਿਲੀਅਨ ਅਤੇ ਜੁਲਾਈ ਦੇ ਅੰਤ ਤੱਕ 30 ਮਿਲੀਅਨ ਖੁਰਾਕਾਂ ਦੇਸ ਨੂੰ ਪ੍ਰਦਾਨ ਕਰੇਗਾ ਜਿਸ ਨਾਲ ਫੈਡਰਲ ਸਰਕਾਰ ਦੁਆਰਾ ਖਰੀਦੀਆਂ ਗਈਆਂ ਫਾਈਜ਼ਰ ਟੀਕੇ ਦੀਆਂ ਖੁਰਾਕਾਂ ਦੀ ਕੁੱਲ ਸੰਖਿਆ 200 ਮਿਲੀਅਨ ਤੱਕ ਹੋ ਜਾਵੇਗੀ।ਐਚ ਐਸ ਐਸ ਦੇ ਸਕੱਤਰ ਐਲੇਕਸ ਅਜ਼ਰ ਨੇ ਬੁੱਧਵਾਰ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਟੀਕਿਆਂ ਦੀ ਇਸ ਖਰੀਦ ਨਾਲ ਅਮਰੀਕਾ ਵਾਸੀਆਂ ਨੂੰ ਜੂਨ 2021 ਤੱਕ ਟੀਕਾਕਰਨ ਸੰਬੰਧੀ ਲੋੜੀਂਦੀ ਸਪਲਾਈ ਹੋਣ ਲਈ ਭਰੋਸਾ ਮਿਲੇਗਾ, ਹਾਲਾਂਕਿ ਅਗਲੇ ਸਾਲ ਟੀਕਾਕਰਨ ਦੀ ਜਿੰਮੇਵਾਰੀ ਆਉਣ ਵਾਲੇ ਬਾਈਡੇਨ ਪ੍ਰਸ਼ਾਸਨ  ‘ਤੇ ਹੋਵੇਗੀ।

Share