ਅਮਰੀਕੀ ਪ੍ਰਸ਼ਾਸਨ ਵੱਲੋਂ ਆਰਥਿਕ ਅਨੁਮਾਨ ਦੇ ਅੰਕੜੇ ਜਾਰੀ ਕਰਨ ‘ਤੇ ਰੋਕ

464
Share

ਵਾਸ਼ਿੰਗਟਨ, 31 ਮਈ (ਪੰਜਾਬ ਮੇਲ)- ਅਮਰੀਕਾ ‘ਚ ਵ੍ਹਾਈਟ ਹਾਊਸ ਨੇ ਇਸ ਸਾਲ ਆਉਣ ਵਾਲੇ ਆਰਥਿਕ ਅਨੁਮਾਨ ਅੰਕੜੇ ਜਾਰੀ ਕਰਨ ‘ਤੇ ਰੋਕ ਲਗਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਜਿਹੇ ਸਮੇਂ ਜਦੋਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਸਿਰਫ ਤਿੰਨ ਮਹੀਨੇ ਬਾਕੀ ਹਨ, ਇਹ ਕਦਮ ਪ੍ਰਸ਼ਾਸਨ ਦੀ ਕੋਰੋਨਾਵਾਇਰਸ ਪ੍ਰਤੀ ਚਿੰਤਾ ਨੂੰ ਦਰਸਾਉਂਦਾ ਹੈ। ਵੀਰਵਾਰ ਨੂੰ ਇਸ ਫੈਸਲੇ ਦੀ ਪੁਸ਼ਟੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕੀਤੀ। ਇਹ ਫੈਸਲਾ ਮਹਾਂਮਾਰੀ ਦੇ ਗੰਭੀਰ ਆਰਥਿਕ ਨਤੀਜਿਆਂ ਵੱਲ ਇਸ਼ਾਰਾ ਕਰਦਾ ਹੈ। ਵਣਜ ਵਿਭਾਗ ਨੇ ਵੀਰਵਾਰ ਨੂੰ ਦੱਸਿਆ ਕਿ ਅਮਰੀਕੀ ਆਰਥਿਕਤਾ ਪਹਿਲੀ ਤਿਮਾਹੀ ਵਿਚ ਘੱਟ ਕੇ ਪੰਜ ਪ੍ਰਤੀਸ਼ਤ ਰਹਿ ਗਈ ਹੈ, ਜੋ ਅਨੁਮਾਨ ਤੋਂ ਕਿਤੇ ਜ਼ਿਆਦਾ ਹੈ। ਪਿਛਲੇ ਹਫ਼ਤੇ ਘੱਟੋ-ਘੱਟ 2 ਕਰੋੜ 10 ਲੱਖ ਅਮਰੀਕੀਆਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਅਤੇ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ 4 ਕਰੋੜ 10 ਲੱਖ ਅਮਰੀਕੀ ਲੋਕਾਂ ਨੇ ਬੇਰੁਜ਼ਗਾਰੀ ਦੇ ਭੱਤੇ ਲਈ ਅਰਜ਼ੀ ਦਿੱਤੀ ਹੈ। ਉਧਰ ਰਾਸ਼ਟਰਪਤੀ ਟਰੰਪ ਲੋਕਾਂ ਨੂੰ ਤਸੱਲੀ ਦੇ ਰਹੇ ਹਨ ਕਿ ਇਸ ਸਾਲ ਦੇ ਅਖੀਰ ਤੱਕ ਸਭ ਕੁੱਝ ਠੀਕ ਹੋ ਜਾਵੇਗਾ।


Share