PUNJABMAILUSA.COM

ਅਮਰੀਕੀ ਨੂੰ ਈਰਾਨ ‘ਚ ਜਾਸੂਸੀ ਦੇ ਦੋਸ਼ ‘ਚ ਦਸ ਸਾਲ ਦੀ ਕੈਦ

ਅਮਰੀਕੀ ਨੂੰ ਈਰਾਨ ‘ਚ ਜਾਸੂਸੀ ਦੇ ਦੋਸ਼ ‘ਚ ਦਸ ਸਾਲ ਦੀ ਕੈਦ

ਅਮਰੀਕੀ ਨੂੰ ਈਰਾਨ ‘ਚ ਜਾਸੂਸੀ ਦੇ ਦੋਸ਼ ‘ਚ ਦਸ ਸਾਲ ਦੀ ਕੈਦ
July 17
20:58 2017

ਵਾਸ਼ਿੰਗਟਨ, 17 ਜੁਲਾਈ (ਪੰਜਾਬ ਮੇਲ)– ਅਧਿਕਾਰੀਆਂ ਮੁਤਾਬਕ ਈਰਾਨ ਵਿਚ ਇਕ ਅਮਰੀਕੀ ਨਾਗਰਿਕ ਨੂੰ ਜਾਸੂਸੀ ਦੇ ਦੋਸ਼ ਵਿਚ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਾਨੂੰਨੀ ਸੂਤਰਾਂ ਮੁਤਾਬਕ ਕਥਿਤ ਜਾਸੂਸ ਦੀ ਪਛਾਣ ਚੀਨੀ-ਅਮਰੀਕੀ ਨਾਗਰਿਕ ਸ਼ਿਊ ਵਾਂਗ ਦੇ ਰੂਪ ਵਿਚ ਕੀਤੀ ਗਈ ਹੈ। ਸ਼ਿਊ 37 ਸਾਲ ਦੇ ਹਨ ਅਤੇ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਵਿਚ ਸੋਧ ਕਰ ਰਹੇ ਸੀ। ਨਿਆਇਕ ਸੇਵਾ ਦੀ ਨਿਊਜ਼ ਏਜੰਸੀ ਮੁਤਾਬਕ ਵਾਂਗ ਨੂੰ ਪਿਛਲੇ ਸਾਲ ਅਗਸਤ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦ ਉਹ ਦੇਸ਼ ਛੱਡ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਈਰਾਨ ਤੋਂ ਮੰਗ ਕੀਤੀ ਹੈ ਕਿ ਜਿਹੜੇ ਲੋਕਾਂ ਨੂੰ ਝੂਠੇ ਦੋਸ਼ਾਂ ਵਿਚ ਫੜਿਆ ਗਿਆ ਹੈ ਉਨ੍ਹਾਂ ਰਿਹਾਅ ਕੀਤਾ ਜਾਵੇ। ਅਮਰੀਕੀ ਨਾਗਰਿਕ ਨੂੰ ਦਿੱਤੀ ਗਈ ਸਜ਼ਾ ਦਾ ਐਲਾਨ ਸਰਕਾਰੀ ਟੀਵੀ ‘ਤੇ ਕੀਤਾ ਗਿਆ। ਈਰਾਨੀ ਨਿਆਇਕ ਸੇਵਾ ਦੀ ਸਰਕਾਰੀ ਏਜੰਸੀ ਮੁਤਾਬਕ ਵਾਂਗ ਇਕ ਘੁਸਪੈਠ ਪ੍ਰੋਜੈਕਟ ਦਾ ਹਿੱਸਾ ਸੀ ਜੋ ਅਮਰੀਕਾ ਦੇ ਲਈ ਖੁਫ਼ੀਆ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰਾਲਾ ਪ੍ਰਿੰਸਟਨ ਯੂਨੀਵਰਸਿਟੀ, ਹਾਰਵਰਡ ਕੈਨੇਡੀ ਸਕੂਲ ਅਤੇ ਬ੍ਰਿਟਿਸ਼ ਇੰਸਟੀਚਿਊਟ ਆਫ਼ ਪਰਸ਼ੀਅਨ ਸਟਡੀਜ਼ ਦੇ ਲਈ ਵੀ ਜੁਟਾਈ ਜਾ ਰਹੀ ਸੀ। ਏਜੰਸੀ ਮੁਤਾਬਕ ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਵਾਂਗ ਨੇ ਕਰੀਬ ਸਾਢੇ ਚਾਰ ਹਜ਼ਾਰ ਪੰਨੇ ਦੇ ਦਸਤਾਵੇਜ਼ ਡਿਜੀਟਲੀ ਆਰਕਾਈਵ ਵੀ ਕਰ ਲਏ ਸੀ।
ਤਹਿਰਾਨ ਵਿਚ ਅਧਿਕਾਰੀਆਂ ਮੁਤਾਬਕ ਕਰੀਬ 70 ਲੋਕ ਜਾਸੂਸੀ ਦੇ ਦੋਸ਼ ਵਿਚ ਜੇਲ੍ਰਾਂ ਵਿਚ ਸਜ਼ਾ ਕੱਟ ਰਹੇ ਹਨ। ਉਨ੍ਹਾਂ ਵਿਚੋਂ ਕੁਝ ਹੀ ਲੋਕਾਂ ਦੀ ਪਛਾਣ ਜਨਤਕ ਕੀਤੀ ਗਈ ਹੈ। ਨਿਆਇਕ ਸੇਵਾ ਦੇ ਅÎਧਿਕਾਰੀ ਗੁਲਾਮ ਹੁਸੈਨ ਨੇ ਕਿਹਾ ਕਿ ਵਾਂਗ ਜਾਣਕਾਰੀਆਂ ਜੁਟਾ ਰਹੇ ਸੀ ਅਤੇ ਸਿੱਧੇ ਅਮਰੀਕਾ ਤੋਂ ਨਿਰਦੇਸ਼ ਲੈ ਰਹੇ ਸੀ। ਉਨ੍ਹਾਂ ਦਸ ਸਾਲ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਸਜ਼ਾ ਖ਼ਿਲਾਫ਼ ਅਪੀਲ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਈਰਾਨ ਦੀ ਅਦਾਲਤ ਦਾ ਹੈ। ਉਨ੍ਹਾਂ ਨੇ ਇਸ ਦੇ ਬਾਰੇ ਵਿਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਇਕ ਬਿਆਨ ਵਿਚ ਅਮਰੀਕੀ ਵਿਦੇਸ਼ ਮੰਤਰਾਲਾ ਨੇ ਕਿਸੇ ਖ਼ਾਸ ਵਿਅਕਤੀ ਦਾ ਨਾਂ ਨਹੀਂ ਲਿਆ ਲੇਕਿਨ ਈਰਾਨੀ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਗਲਤ ਵਜ੍ਹਾ ਕਾਰਨ ਫੜੇ ਗਏ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਤਾਕਿ ਉਹ ਅਪਣੇ ਪਰਿਵਾਰਾਂ ਵਿਚ ਪਰਤ ਸਕਣ।

About Author

Punjab Mail USA

Punjab Mail USA

Related Articles

ads

Latest Category Posts

    ਸੈਨੇਟ ਵੱਲੋਂ ਖਰਚਾ ਬਿੱਲ ਖਾਰਜ ਕਰਨ ਨਾਲ ਅਮਰੀਕੀ ਸਰਕਾਰ ਦਾ ਕੰਮ ਠੱਪ

ਸੈਨੇਟ ਵੱਲੋਂ ਖਰਚਾ ਬਿੱਲ ਖਾਰਜ ਕਰਨ ਨਾਲ ਅਮਰੀਕੀ ਸਰਕਾਰ ਦਾ ਕੰਮ ਠੱਪ

Read Full Article
    ਟਵਿੱਟਰ ਵੱਲੋਂ ਅਮਰੀਕੀ ਚੋਣਾਂ ਦੌਰਾਨ ਰੂਸ ਨਾਲ ਸੰਬੰਧਤ ਇਸ਼ਤਿਹਾਰਾਂ ਨੂੰ ਫਾਲੋ ਕਰ ਰਹੇ ਯੂਜ਼ਰਾਂ ਨੂੰ ਨੋਟਿਸ

ਟਵਿੱਟਰ ਵੱਲੋਂ ਅਮਰੀਕੀ ਚੋਣਾਂ ਦੌਰਾਨ ਰੂਸ ਨਾਲ ਸੰਬੰਧਤ ਇਸ਼ਤਿਹਾਰਾਂ ਨੂੰ ਫਾਲੋ ਕਰ ਰਹੇ ਯੂਜ਼ਰਾਂ ਨੂੰ ਨੋਟਿਸ

Read Full Article
    ਪਾਕਿ ਵੱਲੋਂ ਰੇਡੀਓ ਸਟੇਸ਼ਨ ਬੰਦ ਕਰਨ ਦਾ ਹੁਕਮ; ਅਮਰੀਕਾ ਵੱਲੋਂ ਫੈਸਲੇ ‘ਤੇ ਚਿੰਤਾ ਦਾ ਪ੍ਰਗਟਾਵਾ

ਪਾਕਿ ਵੱਲੋਂ ਰੇਡੀਓ ਸਟੇਸ਼ਨ ਬੰਦ ਕਰਨ ਦਾ ਹੁਕਮ; ਅਮਰੀਕਾ ਵੱਲੋਂ ਫੈਸਲੇ ‘ਤੇ ਚਿੰਤਾ ਦਾ ਪ੍ਰਗਟਾਵਾ

Read Full Article
    ਟਰੰਪ ਦੇ ਰਾਸ਼ਟਰਪਤੀ ਬਣਨ ਦੀ ਪਹਿਲੀ ਵਰ੍ਹੇਗੰਢ ‘ਤੇ ਆਰਥਿਕ ਸੰਕਟ ਹੋਇਆ ਖੜ੍ਹਾ; ਸ਼ਟਡਾਊਨ ਦੀ ਨੌਬਤ

ਟਰੰਪ ਦੇ ਰਾਸ਼ਟਰਪਤੀ ਬਣਨ ਦੀ ਪਹਿਲੀ ਵਰ੍ਹੇਗੰਢ ‘ਤੇ ਆਰਥਿਕ ਸੰਕਟ ਹੋਇਆ ਖੜ੍ਹਾ; ਸ਼ਟਡਾਊਨ ਦੀ ਨੌਬਤ

Read Full Article
    ਅਮਰੀਕੀ ‘ਸ਼ਟ-ਡਾਊਨ’ ਸੰਕਟ ਕਾਰਨ ਲੱਖਾਂ ਕਰਮਚਾਰੀਆਂ ਨੂੰ ਬਿਨ੍ਹਾਂ ਤਨਖਾਹ ਦੇ ਬੈਠਣਾ ਪੈ ਸਕਦਾ ਹੈ ਘਰ

ਅਮਰੀਕੀ ‘ਸ਼ਟ-ਡਾਊਨ’ ਸੰਕਟ ਕਾਰਨ ਲੱਖਾਂ ਕਰਮਚਾਰੀਆਂ ਨੂੰ ਬਿਨ੍ਹਾਂ ਤਨਖਾਹ ਦੇ ਬੈਠਣਾ ਪੈ ਸਕਦਾ ਹੈ ਘਰ

Read Full Article
    ਅਮਰੀਕੀ ‘ਸ਼ਟ-ਡਾਊਨ’ ਸੰਕਟ  ਦੇ ਬਾਵਜੂਦ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਰਹਿਣਗੀਆਂ ਜਾਰੀ

ਅਮਰੀਕੀ ‘ਸ਼ਟ-ਡਾਊਨ’ ਸੰਕਟ ਦੇ ਬਾਵਜੂਦ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਰਹਿਣਗੀਆਂ ਜਾਰੀ

Read Full Article
    ਨੀਰਜਾ ਭਨੋਟ ਦੇ ਕਾਤਲਾਂ ‘ਤੇ ਐਫਬੀਆਈ ਨੇ 31.91 ਕਰੋੜ ਰੁਪਏ ਦਾ ਰੱਖਿਆ ਇਨਾਮ

ਨੀਰਜਾ ਭਨੋਟ ਦੇ ਕਾਤਲਾਂ ‘ਤੇ ਐਫਬੀਆਈ ਨੇ 31.91 ਕਰੋੜ ਰੁਪਏ ਦਾ ਰੱਖਿਆ ਇਨਾਮ

Read Full Article
    ਅਮਰੀਕੀ ਆਈ.ਟੀ. ਕਾਰੋਬਾਰੀ ਜਥੇਬੰਦੀਆਂ ਵੱਲੋਂ ਓਬਾਮਾ ਕਾਲ ਦੇ ਨਿਯਮਾਂ ਨੂੰ ਬਹਾਲ ਰੱਖਣ ਦੀ ਟਰੰਪ ਪ੍ਰਸ਼ਾਸਨ ਨੂੰ ਬੇਨਤੀ

ਅਮਰੀਕੀ ਆਈ.ਟੀ. ਕਾਰੋਬਾਰੀ ਜਥੇਬੰਦੀਆਂ ਵੱਲੋਂ ਓਬਾਮਾ ਕਾਲ ਦੇ ਨਿਯਮਾਂ ਨੂੰ ਬਹਾਲ ਰੱਖਣ ਦੀ ਟਰੰਪ ਪ੍ਰਸ਼ਾਸਨ ਨੂੰ ਬੇਨਤੀ

Read Full Article
    ਅਮਰੀਕਾ ਵੱਲੋਂ ਹਾਫ਼ਿਜ਼ ਸਈਦ ਦੇ ਮੁੱਦੇ ’ਤੇ ਪਾਕਿ ਨੂੰ ਮੁੜ ਚਿਤਾਵਨੀ

ਅਮਰੀਕਾ ਵੱਲੋਂ ਹਾਫ਼ਿਜ਼ ਸਈਦ ਦੇ ਮੁੱਦੇ ’ਤੇ ਪਾਕਿ ਨੂੰ ਮੁੜ ਚਿਤਾਵਨੀ

Read Full Article
    ਅਮਰੀਕਾ ਦੇ ਤਕਨੀਕੀ ਸੇਵਾਵਾਂ ਨਾਲ ਜੁੜੇ ਲੋਕਾਂ ‘ਚ ਵੱਡੀ ਗਿਣਤੀ ਭਾਰਤੀਆਂ ਦੀ

ਅਮਰੀਕਾ ਦੇ ਤਕਨੀਕੀ ਸੇਵਾਵਾਂ ਨਾਲ ਜੁੜੇ ਲੋਕਾਂ ‘ਚ ਵੱਡੀ ਗਿਣਤੀ ਭਾਰਤੀਆਂ ਦੀ

Read Full Article
    ਟਰੰਪ ਨੇ ‘ਫੇਕ ਨਿਊਜ਼’ ਐਵਾਰਡ ਦੇ ਨਾਲ ਮੀਡੀਆ ‘ਤੇ ਹਮਲਾ ਕੀਤਾ ਤੇਜ਼

ਟਰੰਪ ਨੇ ‘ਫੇਕ ਨਿਊਜ਼’ ਐਵਾਰਡ ਦੇ ਨਾਲ ਮੀਡੀਆ ‘ਤੇ ਹਮਲਾ ਕੀਤਾ ਤੇਜ਼

Read Full Article
    ਅਮਰੀਕੀ ਚੋਣਾਂ ‘ਚ ਰੂਸੀ ਦਖਲ ਸਬੰਧੀ ਪੁੱਛਗਿਛ ਲਈ ਟਰੰਪ ਦੇ ਸਾਬਕਾ ਸਲਾਹਕਾਰ ਬੈਨਨ ਰਾਜ਼ੀ

ਅਮਰੀਕੀ ਚੋਣਾਂ ‘ਚ ਰੂਸੀ ਦਖਲ ਸਬੰਧੀ ਪੁੱਛਗਿਛ ਲਈ ਟਰੰਪ ਦੇ ਸਾਬਕਾ ਸਲਾਹਕਾਰ ਬੈਨਨ ਰਾਜ਼ੀ

Read Full Article
    ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ

ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ

Read Full Article
    ਖੁਦ ਨੂੰ ਬੇਕਸੂਰ ਦਸ ਰਹੇ 13 ਬੱਚਿਆਂ ਨੂੰ ਤਸੀਹੇ ਦੇਣ ਵਾਲੇ ਮਾਪੇ

ਖੁਦ ਨੂੰ ਬੇਕਸੂਰ ਦਸ ਰਹੇ 13 ਬੱਚਿਆਂ ਨੂੰ ਤਸੀਹੇ ਦੇਣ ਵਾਲੇ ਮਾਪੇ

Read Full Article
    ਮੁਹਾਜਿਰਾਂ ਦੇ ਸਮੂਹ ਨੇ ਅਮਰੀਕਾ ‘ਚ ਕੀਤੀ ਫ੍ਰੀ ਕਰਾਚੀ ਮੁਹਿੰਮ ਦੀ ਸ਼ੁਰੂਆਤ

ਮੁਹਾਜਿਰਾਂ ਦੇ ਸਮੂਹ ਨੇ ਅਮਰੀਕਾ ‘ਚ ਕੀਤੀ ਫ੍ਰੀ ਕਰਾਚੀ ਮੁਹਿੰਮ ਦੀ ਸ਼ੁਰੂਆਤ

Read Full Article