PUNJABMAILUSA.COM

ਅਮਰੀਕੀ ਦੀ ਧਰਤੀ ’ਤੇ ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਪਹਿਲਾ ਟੀ-20 ਮੁਕਾਬਲਾ ਅੱਜ

ਅਮਰੀਕੀ ਦੀ ਧਰਤੀ ’ਤੇ ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਪਹਿਲਾ ਟੀ-20 ਮੁਕਾਬਲਾ ਅੱਜ

ਅਮਰੀਕੀ ਦੀ ਧਰਤੀ ’ਤੇ ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਪਹਿਲਾ ਟੀ-20 ਮੁਕਾਬਲਾ ਅੱਜ
August 26
21:33 2016

amrica
ਫੋਰਟ ਲੌਡਰਡੇਲ, 26 ਅਗਸਤ (ਪੰਜਾਬ ਮੇਲ)- ਭਾਰਤ ਤੇ ਵੈਸਟ ਇੰਡੀਜ਼ ਭਲਕੇ ਅਮਰੀਕੀ ਸਰਜ਼ਮੀਂ ’ਤੇ ਪਲੇਠੇ ਟੀ-20 ਮੁਕਾਬਲੇ ਵਿੱਚ ਆਹਮੋ ਸਾਹਮਣੇ ਹੋਣਗੇ ਤਾਂ ਕੌਮਾਂਤਰੀ ਕ੍ਰਿਕਟ ਕੌਂਸਲ ਦਾ ਇਰਾਦਾ ਭੱਦਰਪੁਰਸ਼ਾਂ ਦੀ ਖੇਡ ਕਹੇ ਜਾਂਦੇ ਇਸ ਮੁਕਾਬਲੇ ਨੂੰ ਨਵੇਂ ਬਾਜ਼ਾਰ ਤਕ ਪਹੁੰਚਾਉਣ ਦਾ ਰਹੇਗਾ। ਦੋ ਮੈਚਾਂ ਦੀ ਇਹ ਲੜੀ ਅਮਰੀਕਾ ’ਚ ਆਉਣ ਵਾਲੇ ਸਮੇਂ ’ਚ ਸਾਲਾਨਾ ਲੜੀ ਦਾ ਰੂਪ ਲੈ ਸਕਦੀ ਹੈ ਤਾਂ ਕਿ ਕ੍ਰਿਕਟ ਨੂੰ ਨਵਾਂ ਬਾਜ਼ਾਰ ਤੇ ਦਰਸ਼ਕ ਮਿਲ ਸਕਣ। ਉਂਜ ਭਾਰਤੀ ਟੀਮ ਭਲਕੇ ਜਦੋਂ ਵੈਸਟ ਇੰਡੀਜ਼ ਖ਼ਿਲਾਫ਼ ਮੈਦਾਨ ’ਚ ਉਤਰੇਗੀ ਤਾਂ ਉਸ ਦਾ ਇਰਾਦਾ ਟੀ-20 ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਮਿਲੀ ਹਾਰ ਦਾ ਬਦਲਾ ਲੈਣ ਦਾ ਹੋਵੇਗਾ।
ਦੋਵਾਂ ਟੀਮਾਂ ਵਿਚਾਲੇ ਅਗਲੇ ਦੋ ਦਿਨ ਦੋ ਟੀ-20 ਮੁਕਾਬਲੇ ਖੇਡੇ ਜਾਣੇ ਹਨ। ਭਾਰਤੀ ਟੀਮ ਅਮਰੀਕਾ ਵਿੱਚ ਪਹਿਲੀ ਵਾਰ ਕੋਈ ਕ੍ਰਿਕਟ ਲੜੀ ਖੇਡੇਗੀ। ਕੈਰੇਬਿਆਈ ਧਰਤੀ ’ਤੇ ਚਾਰ ਟੈਸਟ ਮੈਚਾਂ ਦੀ ਲੜੀ 2-0 ਨਾਲ ਆਪਣੇ ਨਾਂ ਕਰਨ ਮਗਰੋਂ ਭਾਰਤੀ ਟੀਮ ਅਮਰੀਕਾ ਪੁੱਜੀ ਹੈ। ਟੀ-20 ਟੀਮ ਦੀ ਕਮਾਨ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਹੱਥ ਰਹੇਗੀ। ਭਲਕੇ ਹੋਣ ਵਾਲਾ ਮੈਚ ਬ੍ਰੋਵਾਰਡ ਰੀਜਨਲ ਪਾਰਕ ਵਿੱਚ ਖੇਡਿਆ ਜਾਣਾ ਹੈ, ਜੋ ਅਮਰੀਕਾ ਦਾ ਇਕਹਿਰਾ ਆਈਸੀਸੀ ਦੀ ਮਾਨਤਾ ਹਾਸਲ ਸਟੇਡੀਅਮ ਹੈ। ਇਸ ਮੈਦਾਨ ’ਤੇ ਪਿਛਲੇ ਮਹੀਨੇ ਕੈਰੇਬਿਆਈ ਪ੍ਰੀਮੀਅਰ ਲੀਗ ਦੇ ਛੇ ਮੈਚ ਖੇਡੇ ਗਏ ਸਨ।
ਭਲਕੇ ਭਾਰਤ ਦੀ 14 ਮੈਂਬਰੀ ਟੀਮ ਵਿੱਚ 11 ਰੈਗੂਲਰ ਖਿਡਾਰੀਆਂ ਦੀ ਵਾਪਸੀ ਹੋਵੇਗੀ ਜਿਨ੍ਹਾਂ ਨੂੰ ਮਈ ਵਿੱਚ ਜ਼ਿੰਬਾਬਵੇ ਦੌਰੇ ਕਰਕੇ ਆਰਾਮ ਦਿੱਤਾ ਗਿਆ ਸੀ। ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਧੋਨੀ ਨੇ ਇਸ ਸਾਲ ਸਿਰਫ਼ ਸੱਤ ਮੈਚ ਹੋਰ ਖੇਡਣੇ ਹਨ। ਇਨ੍ਹਾਂ ਵਿੱਚੋਂ ਦੋ ਟੀ-20 ਮੁਕਾਬਲੇ ਵੈਸਟ ਇੰਡੀਜ਼ ਖ਼ਿਲਾਫ਼ ਤੇ ਪੰਜ ਇਕ ਰੋਜ਼ਾ ਮੁਕਾਬਲੇ ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਵਿੱਚ ਹੋਣਗੇ। ਧੋਨੀ ਨੇ ਮਈ ਵਿੱਚ ਜ਼ਿੰਬਾਬਵੇ ਦੌਰੇ ਮੌਕੇ ਟੀਮ ਦੀ ਕਮਾਨ ਸੰਭਾਲੀ ਸੀ ਤੇ ਟੀ-20 ਤੇ ਇਕ ਰੋਜ਼ਾ ਲੜੀਆਂ ’ਚ ਜਿੱਤ ਦਰਜ ਕੀਤੀ ਸੀ।
ਭਾਰਤੀ ਟੀਮ ਨੇ ਭਾਵੇਂ ਵੈਸਟ ਇੰਡੀਜ਼ ਤੋਂ ਟੈਸਟ ਲੜੀ 2-0 ਨਾਲ ਜਿੱਤੀ ਹੈ, ਪਰ ਟੈਸਟ ਟੀਮ ਦੇ ਖਿਡਾਰੀ ਅਭਿਆਸ ਤੋਂ ਬਿਨਾਂ ਇਥੇ ਪੁੱਜੇ ਹਨ। ਮੀਂਹ ਪ੍ਰਭਾਵਿਤ ਚੌਥੇ ਟੈਸਟ ਦੇ ਆਖਰੀ ਚਾਰ ਦਿਨ ਕੋਈ ਖੇਡ ਨਹੀਂ ਹੋ ਸਕੀ।
ਕੋਚ ਅਨਿਲ ਕੁੰਬਲੇ ਨੂੰ ਭਲਕੇ ਆਪਣੀ ਟੀਮ ਤੋਂ ਚੰਗੇ ਪ੍ਰਦਰਸ਼ਨ ਦੀ ਆਸ ਰਹੇਗੀ। ਧੋਨੀ ਨਾਲ ਕੋਚ ਵਜੋਂ ਕੁੰਬਲੇ ਦੀ ਇਹ ਪਲੇਠੀ ਲੜੀ ਹੈ। ਕੁੰਬਲੇ ਨੇ ਕਿਹਾ,‘ਮੈਂ ਪਹਿਲੀ ਵਾਰ ਐਮਐਸ ਨਾਲ ਕੰਮ ਕਰਾਂਗਾ। ਅਸੀਂ ਇਕੱਠਿਆਂ ਕਾਫ਼ੀ ਕ੍ਰਿਕਟ ਖੇਡੀ ਹੈ। ਮੈਨੂੰ ਧੋਨੀ ਤੇ ਨਵੇਂ ਖਿਡਾਰੀਆਂ ਨਾਲ ਕੰਮ ਕਰਨ ਦੀ ਉਡੀਕ ਹੈ। ਮੈਂ ਆਈਪੀਐਲ ਵਿੱਚ ਜਸਪ੍ਰੀਤ ਬਮਰਾਹ ਨਾਲ ਕੰਮ ਕਰ ਚੁੱਕਾ ਹਾਂ ਤੇ ਭਾਰਤੀ ਡਰੈਸਿੰਗ ਰੂਮ ਦਾ ਹਿੱਸਾ ਬਣਨ ਦੀ ਖੁਸ਼ੀ ਹੈ।’ ਉਧਰ ਵੈਸਟ ਇੰਡੀਜ਼ ਦਾ ਸਾਰਾ ਧਿਆਨ ਕਾਰਲੋਸ ਬ੍ਰੈਥਵੇਟ ’ਤੇ ਰਹੇਗਾ ਜਿਸ ਨੂੰ ਡੈਰੇਨ ਸੈਮੀ ਦੀ ਥਾਂ ਕਪਤਾਨ ਥਾਪਿਆ ਗਿਆ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

Read Full Article
    ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

Read Full Article
    ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

Read Full Article
    ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

Read Full Article
    ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

Read Full Article
    ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

Read Full Article
    ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

Read Full Article
    ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Read Full Article
    ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

Read Full Article
    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article
    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

Read Full Article
    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

Read Full Article