PUNJABMAILUSA.COM

ਅਮਰੀਕੀ ਤੇ ਇਰਾਨ ਵਿਚਾਲੇ ਤਣਾਅ ਮਗਰੋਂ ਵਿਗੜਦੇ ਜਾ ਰਹੇ ਹਾਲਾਤ

 Breaking News

ਅਮਰੀਕੀ ਤੇ ਇਰਾਨ ਵਿਚਾਲੇ ਤਣਾਅ ਮਗਰੋਂ ਵਿਗੜਦੇ ਜਾ ਰਹੇ ਹਾਲਾਤ

ਅਮਰੀਕੀ ਤੇ ਇਰਾਨ ਵਿਚਾਲੇ ਤਣਾਅ ਮਗਰੋਂ ਵਿਗੜਦੇ ਜਾ ਰਹੇ ਹਾਲਾਤ
January 05
08:22 2020

ਵਾਸ਼ਿੰਗਟਨ, 5 ਜਨਵਰੀ (ਪੰਜਾਬ ਮੇਲ)- ਅਮਰੀਕੀ ਤੇ ਇਰਾਨ ਵਿਚਾਲੇ ਤਣਾਅ ਮਗਰੋਂ ਹਾਲਾਤ ਵਿਗੜਦੇ ਜਾ ਰਹੇ ਹਨ। ਇਸ ਦਾ ਨਾਲ ਹੀ ਚਰਚਾ ਜ਼ੋਰਾਂ ‘ਤੇ ਹੈ ਕਿ ਹੁਣ ਦੁਨੀਆ ਤੀਜੇ ਵਿਸ਼ਵ ਯੁੱਧ ਵੱਲ ਵਧ ਰਹੀ ਹੈ। ਅਮਰੀਕਾ ਵੱਲੋਂ ਇਰਾਨੀ ਜਰਨੈਲ ਦੇ ਕਤਲ ਮਗਰੋਂ ਦੋਵੇਂ ਦੇਸ਼ ਇੱਕ-ਦੂਜੇ ਨੂੰ ਧਮਕੀਆਂ ਦੇ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਮੁੜ ਵੱਡੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਹੈ ਕਿ ਜੇਕਰ ਇਰਾਨ ਨੇ ਹਮਲਾ ਕੀਤਾ ਤਾਂ ਇਸ ਤੋਂ ਵੀ ਜਵਾਬੀ ਹਮਲਾ ਕੀਤਾ ਜਾਏਗਾ। ਟਰੰਪ ਨੇ ਟਵੀਟ ਕਰਕੇ ਕਿਹਾ, ”ਇਰਾਨ ਨੇ ਸਾਡੇ ‘ਤੇ ਹਮਲਾ ਕੀਤਾ ਤੇ ਅਸੀਂ ਜਵਾਬੀ ਹਮਲਾ ਕੀਤਾ। ਜੇਕਰ ਉਹ ਫਿਰ ਤੋਂ ਹਮਲਾ ਕਰਦੇ ਹਨ, ਜੋ ਮੈਂ ਉਨ੍ਹਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਅਜਿਹਾ ਨਾ ਕਰਨ, ਤਾਂ ਅਸੀਂ ਉਨ੍ਹਾਂ ‘ਤੇ ਪਹਿਲਾਂ ਤੋਂ ਕਿਤੇ ਵੱਧ ਵੱਡੇ ਹਮਲੇ ਕਰਾਂਗੇ।’ ਟਰੰਪ ਨੇ ਕਿਹਾ ਹੈ ਕਿ ਜੇਕਰ ਇਰਾਨ ਨੇ ਕਿਸੇ ਵੀ ਅਮਰੀਕੀ ਨਾਗਰਿਕ ਤੇ ਜਾਇਦਾਦ ‘ਤੇ ਹਮਲਾ ਕੀਤਾ ਤਾਂ ਉਨ੍ਹਾਂ ਵੱਲੋਂ ਵੀ ਇਰਾਨ ਦੇ 52 ਵਿਸ਼ੇਸ਼ ਸਥਾਨਾਂ ‘ਤੇ ਹਮਲਾ ਕੀਤਾ ਜਾਵੇਗਾ।
ਉਧਰ, ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਅਮਰੀਕੀ ਹਵਾਈ ਹਮਲੇ ‘ਚ ਮੌਤ ‘ਤੇ ਅਮਰੀਕਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਹੋਵੇਗੀ। ਰੂਹਾਨੀ ਨੇ ਕਤਰ ਦੇ ਵਿਦੇਸ਼ ਮੰਤਰੀ ਸ਼ੇਖ਼ ਮੁਹੰਮਦ ਬਿਨ ਅਬਦੁਲਰਹਿਮਾਨ ਅਲ ਥਾਨੀ ਨਾਲ ਮੁਲਾਕਾਤ ਦੌਰਾਨ ਕਿਹਾ, ”ਅਮਰੀਕਾ ਨੇ ਨਵਾਂ ਤਰੀਕਾ ਅਪਣਾਇਆ ਹੈ, ਜਿਹੜਾ ਇਸ ਖੇਤਰ ਨੂੰ ਬਹੁਤ ਖ਼ਤਰਨਾਕ ਹਾਲਾਤ ‘ਚ ਪਾ ਸਕਦਾ ਹੈ।
ਉਨ੍ਹਾਂ ਕਿਹਾ, ”ਇਰਾਨ ਇਲਾਕੇ ‘ਚ ਕਿਸੇ ਤਰ੍ਹਾਂ ਦਾ ਤਣਾਅ ਨਹੀਂ ਚਾਹੁੰਦਾ ਹੈ ਪਰ ਇਸ ਖੇਤਰ ‘ਚ ਤਣਾਅ ਵਧਣ ਅਤੇ ਅਸਥਿਰਤਾ ਦਾ ਕਾਰਨ ਅਮਰੀਕਾ ਦਾ ਇਹ ਗ਼ਲਤ ਕੰਮ ਹੈ।” ਇਸ ਤੋਂ ਪਹਿਲਾਂ ਇਰਾਨ ਦੇ ਵਿਦੇਸ਼ ਮੰਤਰੀ ਜਾਵੇਦ ਜਾਫ਼ਰੀ ਨੇ ਅਲ ਥਾਨੀ ਨਾਲ ਮੁਲਾਕਾਤ ਦੌਰਾਨ ਕਿਹਾ ਸੀ ਕਿ ਇਰਾਨ ਖੇਤਰ ‘ਚ ਕਿਸੇ ਤਰ੍ਹਾਂ ਦਾ ਤਣਾਅ ਨਹੀਂ ਚਾਹੁੰਦਾ ਹੈ ਪਰ ਵਿਦੇਸ਼ੀ ਅਤੇ ਹੋਰ ਵਾਧੂ ਖੇਤਰੀ ਬਲਾਂ ਦੀ ਹਾਜ਼ਰੀ ਤੇ ਦਖ਼ਲ ਅੰਦਾਜ਼ੀ ਨਾਲ ਇਸ ਸੰਵੇਦਨਸ਼ੀਲ ਖੇਤਰ ‘ਚ ਅਸਥਿਰਤਾ ਤੇ ਅਸੁਰੱਖਿਆ ਪੈਦਾ ਹੋ ਗਈ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

Read Full Article
    ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

Read Full Article
    ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

Read Full Article
    ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

Read Full Article
    ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

Read Full Article
    ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

Read Full Article
    ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

Read Full Article
    ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

Read Full Article
    ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

Read Full Article
    ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

Read Full Article
    ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

Read Full Article
    ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

Read Full Article
    ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

Read Full Article
    ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

Read Full Article
    ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

Read Full Article