PUNJABMAILUSA.COM

ਅਮਰੀਕੀ ਡਾਕਟਰਾਂ ਨੇ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਦੁਬਾਰਾ ਧੜਕਾਇਆ!

 Breaking News

ਅਮਰੀਕੀ ਡਾਕਟਰਾਂ ਨੇ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਦੁਬਾਰਾ ਧੜਕਾਇਆ!

ਅਮਰੀਕੀ ਡਾਕਟਰਾਂ ਨੇ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਦੁਬਾਰਾ ਧੜਕਾਇਆ!
December 04
10:08 2019

ਵਾਸ਼ਿੰਗਟਨ, 4 ਦਸੰਬਰ (ਪੰਜਾਬ ਮੇਲ)- ਅਮਰੀਕਾ ਦੀ ਡਿਊਕ ਯੂਨੀਵਰਸਿਟੀ ਦੇ ਡਾਕਟਰਾਂ ਨੇ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਦੁਬਾਰਾ ਧੜਕਾਉਣ ‘ਚ ਸਫਲਤਾ ਹਾਸਲ ਕੀਤੀ ਹੈ। ਇਹ ਤਕਨੀਕ ਸਭ ਤੋਂ ਪਹਿਲਾਂ 2015 ਵਿਚ ਯੂ.ਕੇ. ਦੇ ਰੋਇਲ ਪਾਪਵਰਥ ਹਸਪਤਾਲ ਵਿਚ ਤਿਆਰ ਕੀਤੀ ਗਈ ਸੀ। ਹੁਣ ਡਿਊਕ ਪਹਿਲਾ ਅਮਰੀਕੀ ਹਸਪਤਾਲ ਬਣ ਗਿਆ ਹੈ, ਜਿਸ ਨੇ sudden cardiac death (ਐੱਸ.ਸੀ.ਡੀ.) ਨਾਲ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਦੂਜੇ ਵਿਅਕਤੀ ਦੇ ਸਰੀਰ ‘ਚ ਸਫਲਤਾਪੂਰਵਕ ਟਰਾਂਸਪਲਾਂਟ ਕੀਤਾ।
ਅਸਲ ਵਿਚ ਐੱਸ.ਸੀ.ਡੀ. ਦੇ ਬਾਅਦ ਵਿਅਕਤੀ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਦੇ ਬਾਅਦ ਡਾਕਟਰਾਂ ਨੇ ਮ੍ਰਿਤਕ ਦੇ ਦਿਲ ਨੂੰ ਖੂਨ, ਆਕਸੀਜਨ ਅਤੇ ਇਲੈਕਟ੍ਰੋਲਾਈਟਲ ਦੇ ਕੇ ਦੁਬਾਰਾ ਧੜਕਾਇਆ। ਟਰਾਂਸਪਲਾਂਟ ਤੋਂ ਪਹਿਲਾਂ ਟੀਮ ਨੇ ਦਿਲ ਨੂੰ ਧੜਕਾਉਣ ਦਾ ਵੀਡੀਓ ਬਣਾਇਆ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।
ਡਿਊਕ ਯੂਨੀਵਰਸਿਟੀ ਦੀ ਸਰਜਰੀ ਕਰਨ ਵਾਲੀ ਟੀਮ ਦੇ ਮੈਂਬਰ ਡਾਕਟਰ ਜੈਕਬ ਸ਼੍ਰੋਡਰ ਨੇ ਮੁਤਾਬਕ ਬ੍ਰੇਨ ਡੈੱਡ ਵਿਅਕਤੀ ਦੇ ਦਿਲ ਦਾ ਟਰਾਂਸਪਲਾਂਟ ਕੀਤਾ ਗਿਆ, ਉਦੋਂ ਉਸ ਦੇ ਸਰੀਰ ਦੇ ਬਾਕੀ ਅੰਗ ਵੀ ਕੰਮ ਕਰ ਰਹੇ ਸਨ। ਅੰਗਾਂ ਦੇ ਦਾਨ ਵਿਚ ਸਮਾਂ ਸਭ ਤੋਂ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। ਜਿਵੇਂ ਹੀ ਵਿਅਕਤੀ ਦੀ ਮੌਤ ਹੁੰਦੀ ਹੈ, ਆਕਸੀਜਨ ਦੀ ਸਪਲਾਈ ਰੁੱਕ ਜਾਂਦੀ ਹੈ। ਇਸ ਨਾਲ ਟਿਸ਼ੂ ਤੇਜ਼ੀ ਨਾਲ ਖਤਮ ਹੋ ਕੇ ਦਿਲ ਦੀ ਧੜਕਨ ਨੂੰ ਘੱਟ ਕਰਨ ਲੱਗਦੇ ਹਨ। ਕੁਦਰਤੀ ਮੌਤ ਦੇ ਬਾਅਦ ਜਦੋਂ ਦਿਲ ਦੀ ਧੜਕਨ ਰੁੱਕ ਜਾਂਦੀ ਹੈ, ਉਦੋਂ ਵੀ ਦਿਲ ਤੱਕ ਥੋੜ੍ਹੀ ਮਾਤਰਾ ‘ਚ ਆਕਸੀਜਨ ਪਹੁੰਚ ਰਹੀ ਹੁੰਦੀ ਹੈ।
ਡਾਕਟਰ ਜੈਕਬ ਸ਼੍ਰੋਡਰ ਨੇ ਦੱਸਿਆ, ”ਦਿਲ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਜ਼ਿਆਦਾ ਠੰਡੇ ਵਾਤਾਵਰਨ ‘ਚ ਰੱਖਿਆ ਜਾਂਦਾ ਹੈ। ਇਹੀ ਇਕ ਅੰਗ ਹੈ, ਜੋ ਸਰੀਰ ਦੇ ਬਾਹਰ 4 ਤੋਂ 6 ਘੰਟੇ ਤੱਕ ਰਹਿ ਕੇ ਵੀ ਕੰਮ ਕਰ ਸਕਦਾ ਹੈ। ਇਸ ਲਈ ਦਿਲ ਨੂੰ ਮ੍ਰਿਤਕ ਦੇ ਸਰੀਰ ਵਿਚੋਂ ਕੱਢ ਕੇ ਤੁਰੰਤ ਮਸ਼ੀਨ ਨਾਲ ਜੁੜੀ ਨਲੀ ਨਾਲ ਜੋੜ ਦਿੱਤਾ ਗਿਆ। ਮਸ਼ੀਨ ਨਾਲ ਦਿਲ ਨੂੰ ਜਿਵੇਂ ਖੂਨ, ਆਕਸੀਜਨ ਅਤੇ ਇਲੈਕਟ੍ਰੋਲਾਈਟਲ ਸਪਲਾਈ ਹੋਈ, ਉਹ ਤੁਰੰਤ ਧੜਕਨ ਲੱਗਾ। ਇਸ ਤਕਨੀਕ ਨੂੰ ‘ਪਰਫਿਊਜ਼ਨ’ ਕਿਹਾ ਜਾਂਦਾ ਹੈ। ਪਹਿਲੀ ਵਾਰ ਇਸ ਦੀ ਵਰਤੋਂ 2015 ਵਿਚ ਯੂ.ਕੇ. ਵਿਚ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਰੋਇਲ ਹਸਪਤਾਲ ਨੇ 75 ਤੋਂ ਵੱਧ ਅਜਿਹੇ ਦਿਲਾਂ ਨੂੰ ਟਰਾਂਸਪਲਾਂਟ ਕੀਤਾ, ਜੋ ਸਰੀਰ ਵਿਚ ਖੂਨ ਦਾ ਸੰਚਾਰ ਬੰਦ ਕਰ ਚੁੱਕੇ ਸਨ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਹਿਲੀ ਵਾਰ ਦਿਲ ਦਾ ਟਰਾਂਸਪਲਾਂਟ 1967 ‘ਚ ਦੱਖਣੀ ਅਫਰੀਕਾ ਵਿਚ ਕੀਤਾ ਗਿਆ ਸੀ। ਇਸ ਦੇ ਇਕ ਸਾਲ ਬਾਅਦ ਸਟੈਨਫੋਰਡ ਯੂਨੀਵਰਸਿਟੀ ਦੇ ਡਾਕਟਰਾਂ ਨੇ ਅਮਰੀਕਾ ਵਿਚ ਹਾਰਟ ਟਰਾਂਸਪਲਾਂਟ ਕਰਨ ਵਿਚ ਸਫਲਤਾ ਹਾਸਲ ਕੀਤੀ ਸੀ। ਉਦੋਂ ਤੋਂ ਲੈ ਕੇ 2018 ਤੱਕ ਅਮਰੀਕਾ ਵਿਚ 3400 ਤੋਂ ਵੱਧ ਹਾਰਟ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ। ਭਾਵੇਂਕਿ ਹੁਣ ਦਿਲ ਦਾ ਟਰਾਂਸਪਲਾਂਟ ਸਾਧਾਰਨ ਗੱਲ ਹੈ ਪਰ ਇਸ ਦਾ ਉਪਲਬਧ ਹੋਣਾ ਹਾਲੇ ਵੀ ਚੁਣੌਤੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

Read Full Article
    ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

Read Full Article
    ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

Read Full Article
    ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

Read Full Article
    ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

Read Full Article
    ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

Read Full Article
    ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

Read Full Article
    ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

Read Full Article
    ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

Read Full Article
    ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

Read Full Article
    ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

Read Full Article
    ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

Read Full Article
    ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

Read Full Article
    ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

Read Full Article
    ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

Read Full Article