ਅਮਰੀਕੀ ਚੋਣਾਂ : ਬਾਇਡਨ ਨੇ ਜਾਰਜੀਆ ਤੋਂ ਜਿੱਤ ਕੀਤੀ ਹਾਸਲ

56
Share

ਵਾਸ਼ਿੰਗਟਨ, 20 ਨਵੰਬਰ (ਪੰਜਾਬ ਮੇਲ)- ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਇਡਨ ਨੇ ਰਿਪਬਲੀਕਨ ਪਾਰਟੀ ਦੇ ਗੜ੍ਹ ਜਾਰਜੀਆ ਤੋਂ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਬਾਇਡਨ1992 ਤੋਂ ਬਾਅਦ ਇਸ ਖਾਸ ਰਾਜ ਨੂੰ ਜਿੱਤਣ ਵਾਲੇ ਪਹਿਲੇ ਡੈਮੋਕ੍ਰੇਟ ਬਣ ਗਏ ਹਨ। ਨਵੰਬਰ ਨੂੰ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਦਾ ਐਲਾਨ ਕੀਤਾ ਸੀ। ਹਾਲਾਂਕਿਟਰੰਪ ਨੇ ਅਜੇ ਤਕ ਹਾਰ ਸਵੀਕਾਰ ਨਹੀਂ ਕੀਤੀ ਹੈ ਤੇ ਵੋਟਿੰਗ ਵਿੱਚ ਧਾਂਦਲੀ ਦਾ ਦੋਸ਼ ਲਾਉਂਦਿਆਂ ਅਦਾਲਤ ਚ ਚੁਣੌਤੀ ਦਿੱਤੀ ਹੈ।
ਦਰਅਸਲਰਾਸ਼ਟਰਪਤੀ ਡੋਨਾਲਡ ਟਰੰਪ ਦੇ ਖੇਮੇ ਵੱਲੋਂ ਇਤਰਾਜ਼ ਜਤਾਉਣ ਮਗਰੋਂ ਜਾਰਜੀਆ ਵਿਚ ਦੁਬਾਰਾ ਵੋਟਾਂ ਦੀ ਗਿਣਤੀ ਕੀਤੀ ਗਈ। ਅਧਿਕਾਰੀ ਮਸ਼ੀਨਾਂ ਦੀ ਬਜਾਏ ਹੱਥਾਂ ਨਾਲ ਤਕਰੀਬਨ 50 ਲੱਖ ਵੋਟਾਂ ਦੀ ਗਿਣਤੀ ਕਰ ਰਹੇ ਸੀਜਿਸ ਵਿੱਚ ਕਈ ਦਿਨ ਲੱਗ ਗਏ। ਇਸ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਬਾਇਡੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ 12,284 ਵੋਟਾਂ ਨਾਲ ਜਿੱਤ ਹਾਸਲ ਕੀਤੀ। ਬਾਇਡਨ ਮੁੜ ਹੋਈ ਵੋਟਾਂ ਦੀ ਗਿਣਤੀ ਚ ਲਗਪਗ 14,000 ਵੋਟਾਂ ਨਾਲ ਅੱਗੇ ਸੀ।
ਜਾਰਜੀਆ ਦੇ ਸੈਕਟਰੀ ਸਟੇਟ ਬ੍ਰਾਂਡ ਰਾਫੇਨਸਪਾਰਗਰ ਨੇ ਵੀਰਵਾਰ ਨੂੰ ਕਿਹਾ, “ਜਾਰਜੀਆ ਦੇ ਪਹਿਲੇ ਰਾਜ ਵਿਆਪੀ ਇਤਿਹਾਸਕ ਆਡਿਟ ਨੇ ਪੁਸ਼ਟੀ ਕੀਤੀ ਹੈ ਕਿ ਰਾਜ ਦੀ ਨਵੀਂ ਸੁਰੱਖਿਅਤ ਵੋਟਿੰਗ ਪ੍ਰਣਾਲੀ ਨੇ ਸਹੀ ਗਿਣਤੀਆਂ ਦੇ ਨਤੀਜੇ ਦਿੱਤੇ ਹਨ।” ਇਸ ਤੋਂ ਪਹਿਲਾਂ 1992 ਵਿਚ ਬਿਲ ਕਲਿੰਟਨ ਜਾਰਜੀਆ ਤੋਂ ਜਿੱਤੇ ਸੀ। ਅਧਿਕਾਰੀਆਂ ਨੇ ਕਿਹਾ ਕਿ ਆਡਿਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਵੰਬਰ ਦੀਆਂ ਚੋਣਾਂ ਵਿੱਚ ਕੋਈ ਧੋਖਾਧੜੀ ਜਾਂ ਬੇਨਿਯਮੀਆਂ ਨਹੀਂ ਹੋਈ।


Share