ਅਮਰੀਕੀ ਚੋਣਾਂ : ਤੀਜੀ ਬਹਿਸ ਦੌਰਾਨ ਟਰੰਪ ਨੇ ਕੋਰੋਨਾ ਦਾ ਟੀਕਾ ਤਿਆਰ ਹੋਣ ਦਾ ਦਾਅਵਾ, ਬਾਈਡੇਨ ਨੇ ਕਿਹਾ ਟਰੰਪ ਕੋਲ ਕੋਈ ਯੋਜਨਾ ਨਹੀਂ

93
Share

ਵਾਸ਼ਿੰਗਟਨ, 24 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਜੋਅ ਬਾਈਡੇਨ ਵਿਚਕਾਰ ਰਾਸ਼ਟਰਪਤੀ ਅਹੁਦੇ ਦੇ ਚੋਣ ਲਈ ਸ਼ੁੱਕਰਵਾਰ ਨੂੰ ਆਖਰੀ ਅਧਿਕਾਰਤ ਬਹਿਸ ਹੋਈ।

ਅਮਰੀਕਾ ਵਿਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਆਨਲਾਈਨ ਬਹਿਸ ਕਰਨ ਤੋਂ ਟਰੰਪ ਦੇ ਇਨਕਾਰ ਕਰਨ ਦੇ ਬਾਅਦ 15 ਅਕਤੂਬਰ ਨੂੰ ਹੋਣ ਵਾਲੀ ਦੂਜੀ ਬਹਿਸ ਨੂੰ ਰੱਦ ਕਰ ਦਿੱਤਾ ਸੀ। ਟਰੰਪ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਕਾਰਨ ਬਾਈਡੇਨ ਆਹਮੋ-ਸਾਹਮਣੇ ਬਹਿਸ ਕਰਨ ਲਈ ਚਿੰਤਤ ਸਨ। ਇਸ ਤੋਂ ਪਹਿਲਾਂ, ਦੋਹਾਂ ਨੇਤਾਵਾਂ ਵਿਚਕਾਰ ਪਿਛਲੇ ਮਹੀਨੇ ਹੋਏ ਪਹਿਲੀ ਬਹਿਸ ਕਾਫੀ ਗਰਮਾਗਰਮੀ ਰਹੀ ਸੀ, ਜਿਸ ਵਿਚ ਕੋਰੋਨਾ, ਨਸਲੀ ਭੇਦਭਾਵ, ਅਰਥਵਿਵਸਥਾ ਅਤੇ ਜਲਵਾਯੂ ਪਰਿਵਰਤਨ ਵਰਗੇ ਮੁੱਦੇ ਉਠਾਏ ਗਏ ਸਨ।

ਤੀਜੀ ਬਹਿਸ ਦੌਰਾਨ ਟਰੰਪ ਨੇ ਕੋਰੋਨਾ ਦਾ ਟੀਕਾ ਤਿਆਰ ਹੋਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਕੁਝ ਹਫਤੇ ਵਿਚ ਇਸ ਦੀ ਘੋਸ਼ਣਾ ਕੀਤੀ ਜਾਵੇਗੀ। ਰਾਸ਼ਟਰਪਤੀ ਨੇ ਕਿਹਾ, ਸਾਡੇ ਕੋਲ ਟੀਕਾ ਹੈ, ਜੋ ਆਉਣ ਵਾਲਾ ਹੈ…ਤਿਆਰ ਹੈ। ਇਸ ਦੀ ਹਫਤੇ ਵਿਚ ਘੋਸ਼ਣਾ ਕੀਤੀ ਜਾਵੇਗੀ। ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵਿਸ਼ਵ ਮਹਾਮਾਰੀ ਨਾਲ ਨਜਿੱਠਣ ਦੀ ਦਿਸ਼ਾ ਵਿਚ ਚੰਗਾ ਕੰਮ ਕੀਤਾ ਹੈ ਅਤੇ ਦੇਸ਼ ਨੂੰ ਉਸ ਦੇ ਨਾਲ ਰਹਿਣ ਦੀ ਆਦਤ ਪਾਉਣੀ ਪਵੇਗਾ। ਇਸ ‘ਤੇ ਬਾਈਡੇਨ ਨੇ ਕਿਹਾ ਕਿ ਟਰੰਪ ਕੋਲ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਟਰੰਪ ਹਮੇਸ਼ਾ ਕਹਿੰਦੇ ਹਨ ਕਿ ਲੋਕ ਇਸ ਦੇ ਨਾਲ ਜਿਊਣਾ ਸਿੱਖ ਰਹੇ ਹਨ। ਬਾਈਡੇਨ ਨੇ ਕਿਹਾ ਕਿ ਮੈਂ ਇਸ ਨਾਲ ਨਜਿੱਠਾਂਗਾ। ਮੈਂ ਇਹ ਸੁਨਿਸ਼ਚਿਤ ਕਰਾਂਗਾ ਕਿ ਸਾਡੇ ਕੋਲ ਇਸ ਦੀ ਕੋਈ ਯੋਜਨਾ ਹੋਵੇ।

ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਭਾਰਤ ਬਾਰੇ ਟਿੱਪਣੀਆਂ ਮਗਰੋਂ ਟਵਿੱਟਰ ’ਤੇ ਲੋਕਾਂ ਨੇ ਵੱਖੋ-ਵੱਖਰੀ ਰਾਇ ਦਿੱਤੀ ਹੈ। ਇੱਕ ਪਾਸੇ ਲੋਕਾਂ ਨੇ ਦੇਸ਼ ਵਿੱਚ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਮੰਨੀ ਤਾਂ ਦੂਜੇ ਪਾਸੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਟਰਪਤੀ ਨਾਲ ‘ਗੂੜ੍ਹੀ ਮਿੱਤਰਤਾ’ ਅਤੇ ਪਿਛਲੇ ਵਰ੍ਹੇ ਦੇ ‘ਹਾਓਡੀ, ਮੋਦੀ!’ ਸਮਾਗਮ ’ਤੇ ਚੁਟਕੀ ਲਈ। ਦੇਸ਼ ਵਿੱਚ ਆਨਲਾਈਨ ਛਿੜੀ ਇਸ ਬਹਿਸ ਦੌਰਾਨ ਲੋਕਾਂ ਨੇ ਆਪਣੀਆਂ ਚਿੰਤਾਵਾਂ ਪ੍ਰਗਟਾਉਂਦਿਆਂ ਦੂਸ਼ਿਤ ਹੋਏ ਸ਼ਹਿਰਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਹਵਾ ਪ੍ਰਦੂਸ਼ਣ ਦੇ ਟਾਕਰੇ ਲਈ ਸਖ਼ਤ ਕਦਮ ਚੁੱਕਣ ਦਾ ਸੱਦਾ ਦਿੱਤਾ।


Share