ਅਮਰੀਕੀ ਚੋਣਾਂ-ਟਰੰਪ ‘ਤੇ ਭਾਰੀ ਪੈ ਰਹੇ ਬਿਡੇਨ : ਸਰਵੇ

422
Share

ਵਾਸ਼ਿੰਗਟਨ, 31 ਅਕਤੂਬਰ (ਪੰਜਾਬ ਮੇਲ) – ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣਾਂ ਦੀ ਸਰਗਰਮੀਆਂ ਹੁਣ ਜ਼ੋਰਾਂ ‘ਤੇ ਹਨ। ਇਸ ਦੌਰਾਨ ਨਵੇਂ ਕੌਮੀ ਸਰਵੇ ਵਿਚ ਬਿਡੇਨ ਨੂੰ ਵੋਟਰਾਂ ਦੀ ਪਸੰਦ ਦੇ ਆਧਾਰ ‘ਤੇ ਅੱਗੇ ਦੱਸਿਆ ਗਿਆ ਹੈ। ਸਰਵੇ ਵਿਚ ਡੈਮੋਕਰੇਟਿਕ ਉਮੀਦਵਾਰ ਜੋਅ ਬਿਡੇਨ ਅਪਣੇ ਵਿਰੋਧੀ ਰਿਪਬਲਿਕਨ ਉਮੀਦਵਾਰ ਟਰੰਪ ਤੋਂ 12 ਪੁਆਇੰਟ ਨਾਲ ਅੱਗੇ ਦੱਸੇ ਗਏ ਹਨ।

ਅਮਰੀਕਾ ਦੀ ਨਿਊਜ਼ ਵੈਬਸਾਈਟ ਦ ਹਿਲ ਨੇ ਸੀਐਨਐਨ ਦੁਆਰਾ ਕੀਤੇ ਗਏ ਨਵੇਂ ਕੌਮੀ ਸਰਵੇ ਵਿਚ ਜਾਣਕਾਰੀ ਦਿੱਤੀ ਹੈ ਕਿ ਜੋਅ ਬਿਡੇਨ ਨੂੰ 54 ਫੀਸਦੀ ਵੋਅਰਾਂ ਨੇ ਪਸੰਦ ਕੀਤਾ ਹੈ, ਜਦ ਕਿ ਟਰੰਪ ਨੂੰ ਪਸੰਦ ਕਰਨ ਵਾਲੇ 42 ਫੀਸਦੀ ਰਹੇ। ਹੁਣ ਤੱਕ ਦੇ ਕੌਮੀ ਸਰਵੇ ਵਿਚ ਦੋਵਾਂ ਦੇ ਵਿਚ ਇਹ ਸਭ ਤੋਂ ਵੱਡਾ ਅੰਤਰ ਹੈ।  ਸਰਵੇ  ਵਿਰ ਇਸ ਗੱਲ ਦੀ ਸੰਭਾਵਨਾ ਜਤਾਈ ਗਈ ਹੈ ਕਿ ਵੋਟਾਂ ਵਾਲੇ ਦਿਨ ਤੱਕ ਜੋਅ ਬਿਡੇਨ ਪਿਛਲੀ ਚੋਣਾਂ ਵਿਚ ਡੈਮੋਕਰੇÎਟਕ ਉਮੀਦਵਾਰ ਰਹੀ ਹਿਲੇਰੀ ਕਲਿੰਟਨ ਤੋਂ ਜ਼ਿਆਦਾ ਸਮਰਥਨ ਜੁਟਾ ਲੈਣਗੇ। ਸਰਵੇ ਵਿਚ ਸੀਨੀਅਰ ਸਿਟੀਜ਼ਨ ਦਾ ਸਮਰਥਨ ਵੀ ਬਿਡੇਨ ਦੇ ਨਾਲ ਜ਼ਿਆਦਾ ਦੇਖਣ ਨੂੰ ਮਿਲਿਆ ਹੈ।
ਚੋਣ ਪ੍ਰਚਾਰ ਵਿਚ ਬਿਡੇਨ ਦੁਆਰਾ ਵਿਭਿੰਨ ਮੁੱਦਿਆਂ ‘ਤੇ ਦਿੱਤੇ ਜਾ ਰਹੇ  ਵਿਚਾਰਾਂ ਨਾਲ 55 ਫੀਸਦੀ ਵੋਟਰਾਂ ਨੇ ਸਹਿਮਤੀ ਜਤਾਈ ਹੈ ਜਦ ਕਿ 42 ਫੀਸਦੀ ਵੋਟਰ ਉਨ੍ਹਾਂ ਦੇ ਵਿਚਾਰਾਂ ਨਾਲ ਅਸਹਿਮਤ ਹਨ ਜਦ ਕਿ ਟਰੰਪ ਦੇ ਮਾਮਲੇ ਵਿਚ ਇਹ ਗਿਣਤੀ ਇਕਦਮ ਉਲਟ ਹੈ।
ਅਮਰੀਕਾ ਦੇ ਚੋਣ ਇਤਿਹਾਸ ਵਿਚ ਇਸ ਵਾਰ ਦੀ ਰਾਸ਼ਟਰਪਤੀ ਚੋਣ ਸਭ ਤੋਂ ਜ਼ਿਆਦਾ ਮਹਿੰਗੀ ਹੋਣ ਜਾ ਰਹੀ ਹੈ। ਇਸ ਚੋਣ ਵਿਚ 14 ਬਿਲੀਅਨ ਡਾਲਰ ਯਾਨੀ ਕਿ ਲਗਭਗ 1 ਲੱਖ ਕਰੋੜ ਰੁਪਏ ਖ਼ਰਚ ਹੋਣ ਜਾ ਰਹੇ ਹਨ। Îਇੱਕ ਰਿਸਰਚ ਗਰੁੱਪ ਸੈਂਟਰ ਆਫ਼ ਰਿਸਪੌਂਸਿਵ ਪੌਲੀÎਟਿਕਸ ਦੇ ਅਨੁਸਾਰ ਪਿਛਲੀ ਚੋਣਾਂ ਦੀ ਤੁਲਨਾ ਵਿਚ ਇਹ ਬਹੁਤ ਜ਼ਿਆਦਾ ਹੈ। 2016 ਵਿਚ 11 ਬਿਲੀਅਨ ਡਾਲਰ ਖ਼ਰਚ ਹੋਏ ਸੀ। ਅਮਰੀਕਾ ਵਿਚ ਇੱਕ ਸਥਾਨਕ ਅੱਤਵਾਦੀ ਸੰਗਠਨ ਦੇ ਕੁਝ ਮੈਂਬਰ ਮਿਸ਼ੀਗਨ ਦੇ ਮੇਅਰ ਨੂੰ ਅਗਵਾ ਕਰਨ ਦੀ ਯੋਜਨਾ ਬਣਾ ਰਹੇ ਸੀ। ਇਸ ਗਰੁੱਪ ਦੇ ਇੱਕ ਮੈਂਬਰ  ਨੇ ਰਾਸ਼ਟਰਪਤੀ ਟਰੰਪ , ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਬਿਲ ਕਲਿੰਟਨ ਨੂੰ ਆਨਲਾਈਨ ਧਮਕੀ ਦਿੱਤੀ ਸੀ। ਐਫਬੀਆਈ ਨੇ ਧਮਕੀ ਦੇਣ ਵਾਲੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਸਬੰਧ ਵਿਚ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਗ੍ਰਿਫਤਾਰੀ ਅੱਤਵਾਦੀ ਡੇਲਾਵੇਅਰ ਦਾ ਰਹਿਣ ਵਾਲਾ ਬੇਰੀ ਕਰੋਫਟ ਹੈ।
ਜੋਅ ਬਿਡੇਨ ਨੇ ਅਪਣੇ ਗ੍ਰਹਿ ਰਾਜ ਡੇਲਾਵੇਅਰ ਵਿਚ ਮਤਦਾਨ ਕੀਤਾ। ਬਿਡੇਨ ਅਪਣੀ ਪਤਨੀ ਜਿਲ ਦੇ ਨਾਲ ਸੀ। Îਇੱਥੇ ਪਤੀ ਪਤਨੀ ਨੇ ਸਟੇਟ ਆਫ਼ਿਸ ਵਿਚ ਬਣੇ ਪੋਲਿੰਗ ਬੂਥ ‘ਤੇ ਵੋਟ ਪਾਈ। ਫਲੋਰਿਡਾ ਦੇ ਗਵਰਨਰ ਇਸ ਹਫ਼ਤੇ ਅਪਣਾ ਮਤਦਾਨ ਨਹੀਂ ਕਰ ਸਕੇ। ਕਿਸੇ ਨੇ ਉਨ੍ਹਾਂ ਦੇ ਆਨਲਾਈਲ ਪਤੇ ਵਿਚ ਗੈਰ ਕਾਨੂੰਨੀ ਤੌਰ ‘ਤੇ ਬਦਲਾਅ ਕਰ ਦਿੱਤਾ ਸੀ। ਇੱਕ ਸ਼ੱਕੀ ਨੂੰ ਇਸ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।


Share