ਅਮਰੀਕੀ ਚੋਣਾਂ: ਜੋਅ ਬਾਇਡਨ ਜੌਰਜੀਆ ਤੋਂ ਬਾਅਦ ਹੁਣ ਪੈਨਸਿਲਵੇਨੀਆ ‘ਚ ਵੀ ਅੱਗੇ

110
Share

ਨਿਊਯਾਰਕ, 6 ਨਵੰਬਰ (ਪੰਜਾਬ ਮੇਲ)- ਜੌਰਜੀਆ ਮਗਰੋਂ ਇਕ ਹੋਰ ਅਹਿਮ ਸੂਬੇ ਪੈਨਸਿਲਵੇਨੀਆ ਵਿੱਚ ਵੀ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਅਮਰੀਕੀ ਰਾਸ਼ਟਰਪਤੀ ਦੀ ਦੌੜ ‘ਚ ਆਪਣੇ ਵਿਰੋਧੀ ਰਿਪਬਲਿਕਨ ਉਮੀਦਵਾਰ ਤੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਅੱਗੇ ਨਿਕਲ ਗਏ ਹਨ। ਅੱਜ ਸਵੇਰੇ 9 ਵਜੇ ਤੱਕ ਹੋਈ ਗਿਣਤੀ ‘ਚ ਬਾਇਡਨ ਨੂੰ ਟਰੰਪ ਦੇ ਮੁਕਾਬਲੇ 6737 ਵੋਟਾਂ ਦੀ ਲੀਡ ਹਾਸਲ ਸੀ। ਆਖਰੀ ਖ਼ਬਰਾਂ ਮਿਲਣ ਤੱਕ ਗਿਣਤੀ ਜਾਰੀ ਸੀ। ਬਾਇਡਨ ਜੇਕਰ ਪੈਨਸਿਲਵੇਨੀਆ ਵਿਚ ਜਿੱਤ ਜਾਂਦੇ ਹਨ, ਤਾਂ ਉਨ੍ਹਾਂ ਲਈ ਵ੍ਹਾਈਟ ਹਾਊਸ ਤੱਕ ਦਾ ਰਾਹ ਪੱਧਰਾ ਹੋ ਜਾਵੇਗਾ। ਟਰੰਪ ਨੇ ਜੇਕਰ ਦੌੜ ਵਿਚ ਬਣੇ ਰਹਿਣਾ, ਤਾਂ ਉਨ੍ਹਾਂ ਨੂੰ ਹਰ ਹਾਲ ਸੂਬੇ ਵਿਚ ਜਿੱਤ ਦਰਜ ਕਰਨੀ ਹੋਵੇਗੀ। ਪੈਨਸਿਲਵੇਨੀਆ ਜਿੱਤਣ ਵਾਲੇ ਉਮੀਦਵਾਰ ਦੀ ਝੋਲੀ 20 ਇਲੈਕਟੋਰਲ ਵੋਟਾਂ ਪੈਣਗੀਆਂ।


Share