PUNJABMAILUSA.COM

ਅਮਰੀਕੀ ਚੋਣਾਂ ‘ਚ ਭਾਰਤੀ ਆਗੂਆਂ ਨੇ ਵੀ ਰਚਿਆ ਇਤਿਹਾਸ

ਅਮਰੀਕੀ ਚੋਣਾਂ ‘ਚ ਭਾਰਤੀ ਆਗੂਆਂ ਨੇ ਵੀ ਰਚਿਆ ਇਤਿਹਾਸ

ਅਮਰੀਕੀ ਚੋਣਾਂ ‘ਚ ਭਾਰਤੀ ਆਗੂਆਂ ਨੇ ਵੀ ਰਚਿਆ ਇਤਿਹਾਸ
November 16
10:11 2016

american-itihasਵਾਸ਼ਿੰਗਟਨ, 16 ਨਵੰਬਰ (ਪੰਜਾਬ ਮੇਲ)- ਅਮਰੀਕਾ ਦੀਆਂ ਆਮ ਚੋਣਾਂ ਦੇ ਨਤੀਜੇ ਇਸ ਵਾਰ ਭਾਰਤੀ ਪ੍ਰਵਾਸੀਆਂ ਦੇ ਲਈ ਖਾਸ ਰਹੀਆਂ। 4 ਭਾਰਤੀ ਆਗੂ ਪਾਰਲੀਮੈਂਟ (ਕਾਂਗਰਸ) ਲਈ ਚੁਣੇ ਗਏ ਹਨ। ਇਸ ਤੋਂ ਪਹਿਲਾਂ ਕਦੇ ਵੀ ਇੱਕ ਤੋਂ ਵੱਧ ਭਾਰਤੀਆਂ ਨੂੰ ਪਾਰਲੀਮੈਂਟ ਚੋਣਾਂ ਵਿਚ ਸਫਲਤਾ ਨਹੀਂ ਮਿਲੀ। ਸਿਰਫ ਇੱਕ ਫੀਸਦੀ ਆਬਾਦੀ ਵਾਲੇ ਭਾਰਤੀਆਂ ਦੀ ਇਹ ਸਫਲਤਾ ਅਮਰੀਕੀ ਸਿਆਸਤ ਵਿਚ ਉਨ੍ਹਾਂ ਦੀ ਵਧਦੀ ਧਾਂਕ ਦਾ ਪ੍ਰਤੀਕ ਹੈ।
ਕਾਂਗਰਸ ਚੋਣਾਂ ‘ਚ ਜਿੱਤ ਹਾਸਲ ਕਰਨ ਵਾਲੇ ਭਾਰਤੀਆਂ ਵਿਚ ਦੋ ਔਰਤਾਂ ਹਨ। ਕੈਲੀਫੋਰਨੀਆ ਤੋਂ ਜਿੱਤਣ ਵਾਲੀ ਕਮਲਾ ਹੈਰਿਸ ਸੀਨੈਟ ਲਈ ਚੁਣੀ ਗਈ ਪਹਿਲੀ ਭਾਰਤੀ ਹੈ। ਪ੍ਰੋਮਿਲਾ ਜੈਪਾਲ ਕਾਂਗਰਸਮੈਨ ਚੁਣੀ ਜਾਣ ਵਾਲੀ ਭਾਈਚਾਰੇ ਦੀ ਪਹਿਲੀ ਮਹਿਲਾ ਹੈ। ਇਨ੍ਹਾਂ ਦੇ ਇਲਾਵਾ ਰਾਜਾ ਕ੍ਰਿਸ਼ਨਾਮੂਰਤੀ ਅਤੇ ਰੋਹਿਤ ਖੰਨਾ ਨੇ ਵੀ ਕਾਂਗਰਸਮੈਨ ਦੀ ਲੜਾਈ ਜਿੱਤ ਲਈ ਹੈ। ਨਿਊਜਰਸੀ ਅਤੇ ਮਿਸ਼ੀਗਨ ਤੋਂ ਕਾਂਗਰਸਮੈਨ ਦੇ ਲਈ ਚੁਣੇ ਜਾਣ ਦੀਆਂ ਪੀਟਰ ਜੈਕਬ ਅਤੇ ਅਨਿਲ ਕੁਮਾਰ ਦੀਆਂ ਉਮੀਦਾਂ ਪੂਰੀਆਂ ਨਹੀਂ ਹੋ ਸਕੀਆਂ। ਸਰਵੇਖਣਾਂ ਵਿਚ ਇਨ੍ਹਾਂ ਦੀ ਜਿੱਤ ਦੀ ਮਜ਼ਬੂਤ ਸੰਭਾਵਨਾ ਪ੍ਰਗਟਾਈ ਗਈ ਸੀ। ਦਿਲਚਸਪ ਗੱਲ ਇਹ ਹੈ ਕਿ ਚੋਣ ਜਿੱਤਣ ਵਾਲੇ ਸਾਰੇ ਭਾਰਤੀ ਡੈਮੋਕ੍ਰੇਟਿਕ ਪਾਰਟੀ ਨਾਲ ਸੰਬੰਧ ਰੱਖਦੇ ਹਨ। ਜੈਕਬ ਤੇ ਕੁਮਾਰ ਵੀ ਡੈਮੋਕ੍ਰੇਟ ਉਮੀਦਵਾਰ ਸਨ।
ਰਿਵਾਇਤੀ ਤੌਰ ‘ਤੇ ਭਾਰਤੀ ਡੈਮੋਕ੍ਰੇਟਿਕ ਪਾਰਟੀ ਦੇ ਸਮਰਥਕ ਮੰਨੇ ਜਾਂਦੇ ਹਨ। ਇਸ ਵਾਰ ਰਾਸ਼ਟਰਪਤੀ ਚੋਣਾਂ ਵਿਚ ਇਸ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ‘ਚ ਟਰੰਪ ਨੂੰ ਵੋਟ ਪਾਈ ਹੈ। ਕੈਲੀਫੋਰਨੀਆ ਦੀ ਦੋ ਵਾਰ ਅਟਾਰਨੀ ਜਨਰਲ ਰਹਿ ਚੁੱਕੀ ਕਮਲਾ ਹੈਰਿਸ ਇਸ ਵਾਰ ਸੀਨੈਟ ਲਈ ਚੁਣੀ ਜਾਣ ਵਾਲੀ 6ਵੀਂ ਗੈਰ ਗੋਰੀ ਹੈ। ਬੀਤੇ ਦੋ ਦਹਾਕਿਆਂ ਤੋਂ ਵੱਧ ਸਮੇਂ ਵਿਚ ਉਚ ਸਦਨ ਪਹੁੰਚਣ ਵਾਲੀ ਇਹ ਪਹਿਲੀ ਗੈਰ ਗੋਰੀ ਮਹਿਲਾ ਹੈ। ਉਹ ਭਾਰਤੀ ਮਾਂ ਅਤੇ ਜੈਮਕਾਈ ਪਿਤਾ ਦੀ ਸੰਤਾਨ ਹੈ। ਉਨ੍ਹਾਂ ਦੀ ਮੁਹਿੰਮ ਨੂੰ ਓਬਾਮਾ ਦਾ ਸਮਰਥਨ ਹਾਸਲ ਸੀ। ਪਹਿਲਾਂ ਵੀ ਦੋ ਬਾਰ ਚੋਣਾਂ ਜਿੱਤ ਕੇ ਕਾਂਗਰਸਮੈਨ ਦੀ ਚੋਣਾਂ ਜਿੱਤਣ ਵਾਲੀ ਐਮੀ ਬੇਰਾ ਇਸ ਬਾਰ ਫਿਰ ਤੋਂ ਕੈਲੀਫੋਰਨੀਆ ਦੇ ਡਿਸਟਿਕ 7 ਤੋਂ ਚੋਣਾਂ ਜਿੱਤ ਗਏ ਹਨ।
ਇਥੇ ਜ਼ਿਕਰਯੋਗ ਹੈ ਕਿ ਇਸ ਵੇਲੇ ਅਮਰੀਕਾ ਦੀ ਰਾਜਨੀਤੀ ਵਿਚ ਹੁਣ ਚੁਣੇ ਹੋਏ ਭਾਰਤੀਆਂ ਦੀ ਗਿਣਤੀ ਕਾਫੀ ਵੱਧ ਗਈ ਹੈ। ਇਸ ਵੇਲੇ ਇਥੇ ਚਾਰ ਕਾਂਗਰਸਮੈਨ, ਇਕ ਸੈਨੇਟ ਮੈਂਬਰ ਅਤੇ ਦੋ ਸਟੇਟਾਂ ਦੇ ਗਵਰਨਰ ਭਾਰਤੀ ਹਨ। ਇਸ ਤੋਂ ਪਹਿਲਾਂ ਵੀ ਇਕ ਪੰਜਾਬੀ ਦਲੀਪ ਸਿੰਘ ਸੌਂਧ ਇਥੇ ਕਾਂਗਰਸਮੈਨ ਰਹਿ ਚੁੱਕੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਗ੍ਰਿਫ਼ਤਾਰ

ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਗ੍ਰਿਫ਼ਤਾਰ

Read Full Article
    ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ

ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ

Read Full Article
    ਕੈਲੀਫੋਰਨੀਆ ਸਟੇਟ ਸਕੱਤਰ ਐਲਕਸ ਪਡੀਲਾ ਨੇ ਟਰੰਪ ਦੀਆਂ ਇੰਮੀਗ੍ਰਾਂਟ ਵਿਰੋਧੀ ਟਿੱਪਣੀਆਂ ਦੀ ਕੀਤੀ ਆਲੋਚਨਾ

ਕੈਲੀਫੋਰਨੀਆ ਸਟੇਟ ਸਕੱਤਰ ਐਲਕਸ ਪਡੀਲਾ ਨੇ ਟਰੰਪ ਦੀਆਂ ਇੰਮੀਗ੍ਰਾਂਟ ਵਿਰੋਧੀ ਟਿੱਪਣੀਆਂ ਦੀ ਕੀਤੀ ਆਲੋਚਨਾ

Read Full Article
    13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

Read Full Article
    ਅਮਰੀਕਾ ਵਿਚਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

ਅਮਰੀਕਾ ਵਿਚਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

Read Full Article
    ਨੀਟੂ ਸਿੰਘ ਕਾਹਲੋਂ ਵੱਲੋਂ ਸੈਨਹੋਜ਼ੇ ਗੁਰਦੁਆਰਾ ਕਮੇਟੀ ਤੋਂ ਅਸਤੀਫਾ

ਨੀਟੂ ਸਿੰਘ ਕਾਹਲੋਂ ਵੱਲੋਂ ਸੈਨਹੋਜ਼ੇ ਗੁਰਦੁਆਰਾ ਕਮੇਟੀ ਤੋਂ ਅਸਤੀਫਾ

Read Full Article
    ਰੁਸਤਮ-ਏ-ਹਿੰਦ ਸੁਖਚੈਨ ਸਿੰਘ ਚੀਮਾ ਤੇ ਨਾਜਰ ਸਿੰਘ ਪਹਿਲਵਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਰੁਸਤਮ-ਏ-ਹਿੰਦ ਸੁਖਚੈਨ ਸਿੰਘ ਚੀਮਾ ਤੇ ਨਾਜਰ ਸਿੰਘ ਪਹਿਲਵਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

Read Full Article
    ਫਰਿਜ਼ਨੋ ਇਲਾਕੇ ਦੇ ਸਮੂਹ ਪੰਜਾਬੀਆਂ ਨੇ ਲੋਹੜੀ ਤੇ ਮਾਘੀ ਬੜੀ ਧੂਮਧਾਮ ਨਾਲ ਮਨਾਈ

ਫਰਿਜ਼ਨੋ ਇਲਾਕੇ ਦੇ ਸਮੂਹ ਪੰਜਾਬੀਆਂ ਨੇ ਲੋਹੜੀ ਤੇ ਮਾਘੀ ਬੜੀ ਧੂਮਧਾਮ ਨਾਲ ਮਨਾਈ

Read Full Article
    ਫਰਿਜ਼ਨੋ ਵਿਖੇ ਲੋਹੜੀ ਧੂਮਧਾਮ ਨਾਲ ਮਨਾਈ ਗਈ

ਫਰਿਜ਼ਨੋ ਵਿਖੇ ਲੋਹੜੀ ਧੂਮਧਾਮ ਨਾਲ ਮਨਾਈ ਗਈ

Read Full Article
    ਕੈਲੀਫੋਰਨੀਆ ‘ਚ ਆਪਣੇ 13 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲਾ ਜੋੜਾ ਗ੍ਰਿਫ਼ਤਾਰ

ਕੈਲੀਫੋਰਨੀਆ ‘ਚ ਆਪਣੇ 13 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲਾ ਜੋੜਾ ਗ੍ਰਿਫ਼ਤਾਰ

Read Full Article
    ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਲੋਕਾਂ ’ਤੇ ਸੰਕਟ ਦੇ ਬੱਦਲ

ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਲੋਕਾਂ ’ਤੇ ਸੰਕਟ ਦੇ ਬੱਦਲ

Read Full Article
    2020 ਤੱਕ ਭਾਰਤੀ ਮੂਲ ਦਾ ਵਿਅਕਤੀ ਹੋਵੇਗਾ ਅਮਰੀਕੀ ਰਾਸ਼ਟਰਪਤੀ!

2020 ਤੱਕ ਭਾਰਤੀ ਮੂਲ ਦਾ ਵਿਅਕਤੀ ਹੋਵੇਗਾ ਅਮਰੀਕੀ ਰਾਸ਼ਟਰਪਤੀ!

Read Full Article
    ਅਮਰੀਕੀ ਰਾਜਦੂਤ ਜੌਨ ਫਿਲੀ ਵੱਲੋਂ ਅਸਤੀਫ਼ਾ

ਅਮਰੀਕੀ ਰਾਜਦੂਤ ਜੌਨ ਫਿਲੀ ਵੱਲੋਂ ਅਸਤੀਫ਼ਾ

Read Full Article
    ਕੈਲੀਫੋਰਨੀਆ ‘ਚ ਮਿੱਟੀ ਧਸਣ ਦੀ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 19 ਹੋਈ

ਕੈਲੀਫੋਰਨੀਆ ‘ਚ ਮਿੱਟੀ ਧਸਣ ਦੀ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 19 ਹੋਈ

Read Full Article
    ਪੰਜਾਬੀ ਵੱਲੋਂ ਬਰੈਂਪਟਨ ‘ਚ ਪਤਨੀ ਤੇ ਸੱਸ ਦਾ ਕਤਲ

ਪੰਜਾਬੀ ਵੱਲੋਂ ਬਰੈਂਪਟਨ ‘ਚ ਪਤਨੀ ਤੇ ਸੱਸ ਦਾ ਕਤਲ

Read Full Article