ਅਮਰੀਕੀ ਚੋਣਾਂ ‘ਚ ਚੀਨ ਤੀਜਾ ਸਭ ਤੋਂ ਵੱਡਾ ਚੋਣ ਮੁੱਦਾ ਬਣ ਕੇ ਉਭਰਿਆ

429
Share

-ਚੋਣਾਂ ਖਾਤਰ ਟਰੰਪ ਤੇ ਬਿਡੇਨ ਚੀਨ ਖਿਲਾਫ ਹੋਏ ਸਖ਼ਤ!
ਵਾਸ਼ਿੰਗਟਨ, 15 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਚੀਨ ਇਕ ਵੱਡਾ ਚੋਣ ਮੁੱਦਾ ਬਣ ਕੇ ਉਭਰ ਰਿਹਾ ਹੈ। ਅਜਿਹੇ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੇਟ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਚੀਨ ਖਿਲਾਫ ਜ਼ੁਬਾਨੀ ਜੰਗ ‘ਚ ਇਕ ਦੂਜੇ ਨੂੰ ਪਿੱਛੇ ਛੱਡਣ ‘ਚ ਲੱਗੇ ਹੋਏ ਹਨ। ਦੋਵੇਂ ਹੀ ਇਹ ਦਰਸਾਉਣਾ ਚਾਹੁੰਦੇ ਹਨ ਕਿ ਉਹ ਚੀਨ ਸਬੰਧਿਤ ਮਾਮਲਿਆਂ ‘ਚ ਬਿਹਤਰ ਤਰੀਕੇ ਨਾਲ ਨਜਿੱਠ ਸਕਦੇ ਹਨ।
ਟਰੰਪ ਦੇ ਚੋਣ ਮੁਹਿੰਮ ਪ੍ਰਬੰਧਕਾਂ ਨੇ ਇਸ ਤਰ੍ਹਾਂ ਦੇ ਵਿਗਿਆਪਨ ਕੱਢੇ ਹਨ, ਜਿਨ੍ਹਾਂ ‘ਚ ਜੋਅ ਬਿਡੇਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪ੍ਰਾਹੁਣਚਾਰੀ ‘ਚ ਲੱਗੇ ਹੋਏ ਹਨ। ਉਥੇ, ਦੂਜੇ ਪਾਸੇ ਜੋਅ ਬਿਡੇਨ ਦੀ ਚੋਣ ਮੁਹਿੰਮ ਵੱਲੋਂ ਟਰੰਪ ਨੂੰ ਕੋਰੋਨਾਵਾਇਰਸ ਨੂੰ ਹਲਕੇ ‘ਚ ਲੈਂਦੇ ਹੋਏ ਮਹਾਮਾਰੀ ਦੇ ਬਾਰੇ ‘ਚ ਪਾਰਦਰਸ਼ੀ ਰਹਿਣ ਨੂੰ ਲੈ ਕੇ ਜਿਨਪਿੰਗ ਦੀ ਤਰੀਫ ਕਰਦੇ ਹੋਏ ਦਿਖਾਇਆ ਗਿਆ ਹੈ। ਜਦਕਿ, ਇਹ ਸਪੱਸ਼ਟ ਹੈ ਕਿ ਚੀਨ ਨੇ ਮਹਾਮਾਰੀ ਦੇ ਬਾਰੇ ‘ਚ ਦੁਨੀਆਂ ਦੇ ਸਾਹਮਣੇ ਵੇਰਵਾ ਦੇਰ ਨਾਲ ਸਾਂਝਾ ਕੀਤਾ।
ਵਿਗਿਆਪਨਾਂ ਦੀ ਸਮੀਖਿਆ ਕਰਨ ਵਾਲੇ ਰਿਪਬਲਿਕਨ ਪੋਲਸਟਰ ਫ੍ਰੈਂਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਚੋਣਾਂ ਵਿਚ ਚੋਟੀ ਦਾ ਮੁਕਾਬਲਾ ਹੋਵੇਗਾ ਪਰ ਮੈਨੂੰ ਨਹੀਂ ਪਤਾ ਕਿ ਇਸ ਦਾ ਫਾਇਦਾ ਕਿਸ ਨੂੰ ਮਿਲਣ ਜਾ ਰਿਹਾ ਹੈ। ਫ੍ਰੈਂਕ ਦਾ ਮੰਨਣਾ ਹੈ ਕਿ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਅਰਥ ਵਿਵਸਥਾ ਅਤੇ ਕੋਰੋਨਾਵਾਇਰਸ ਨਾਲ ਨਜਿੱਠਣ ਦੇ ਕਦਮਾਂ ਦੇ ਨਾਲ ਹੀ ਚੀਨ ਤੀਜਾ ਸਭ ਤੋਂ ਵੱਡਾ ਚੋਣਾਂ ਦਾ ਮੁੱਦਾ ਹੈ।
ਉਨ੍ਹਾਂ ਨੇ ਕਿਹਾ ਕਿ ਵੋਟਰਾਂ ਵਿਚਾਲੇ ਇਹ ਵੀ ਚਰਚਾ ਦਾ ਵਿਸ਼ਾ ਰਹੇਗਾ ਕਿ ਚੀਨ ਦੇ ਗਲਤ ਵਪਾਰ ਵਿਵਹਾਰ, ਵੱਧਦੀ ਗਲੋਬਲ ਨਰਾਜ਼ਗੀ ਅਤੇ ਮਨੁੱਖੀ ਅਧਿਕਾਰ ਉਲੰਘਣ ਖਿਲਾਫ ਡੋਨਾਲਡ ਟਰੰਪ ਅਤੇ ਜੋਅ ਬਿਡੇਨ ਕੌਣ ਸਭ ਤੋਂ ਮਜ਼ਬੂਤ ਤਰੀਕੇ ਨਾਲ ਅਮਰੀਕਾ ਨੂੰ ਪੇਸ਼ ਕਰ ਸਕਦਾ ਹੈ। ਜੋ ਵਿਅਕਤੀ ਚੀਨੀ ਨੇਤਾਵਾਂ ਦੇ ਅਧੀਨ ਨਜ਼ਰ ਆਵੇਗਾ, ਚੋਣਾਂ ਵਿਚ ਉਹ ਸਭ ਤੋਂ ਜ਼ਿਆਦਾ ਨੁਕਸਾਨ ਵਿਚ ਰਹੇਗਾ।


Share