PUNJABMAILUSA.COM

ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ
July 11
17:28 2019

ਭਾਰਤੀਆਂ ਨੂੰ ਫਾਇਦਾ ਪਹੁੰਚਾਉਣ ਵਾਲੇ ਇਸ ਬਿੱਲ ਲਈ ਇਕ ਭਾਰਤੀ ਮਹਿਲਾ ਨੇ ਕੀਤੀ ਸੀ ਅੰਦੋਲਨ ਦੀ ਸ਼ੁਰੂਆਤ
ਵਾਸ਼ਿੰਗਟਨ, 11 ਜੁਲਾਈ (ਪੰਜਾਬ ਮੇਲ)- ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਦੀ ਲਿਮਟ ਨੂੰ ਖਤਮ ਕਰਨ ਸਬੰਧੀ ਬਿੱਲ ਬੁੱਧਵਾਰ ਨੂੰ ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਇਥੇ ਵੱਸੇ ਭਾਰਤੀਆਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ। ਭਾਰਤੀਆਂ ਨੂੰ ਫਾਇਦਾ ਪਹੁੰਚਾਉਣ ਵਾਲੇ ਇਸ ਬਿੱਲ ਦੇ ਲਈ ਇਕ ਭਾਰਤੀ ਮਹਿਲਾ ਨੇ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਇਹ ਮਹਿਲਾ ਕੋਈ ਹੋਰ ਨਹੀਂ ਬਲਕਿ ਸ਼੍ਰੀਨਿਵਾਸ ਕੁਚੀਭੋਤਲਾ ਦੀ ਪਤਨੀ ਸੁਨੈਨਾ ਦੁਮਾਲਾ ਹੈ। ਸੁਨੈਨਾ ਦੇ ਪਤੀ ਸ਼੍ਰੀਨਿਵਾਸ ਫਰਵਰੀ 2017 ‘ਚ ਹੇਟ ਕ੍ਰਾਈਮ ਦੇ ਸ਼ਿਕਾਰ ਹੋ ਗਏ ਸਨ। ਕੰਸਾਸ ਦੇ ਇਕ ਬਾਰ ‘ਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਮਾਮਲਾ ਬਹੁਤ ਸੁਰਖੀਆਂ ‘ਚ ਰਿਹਾ ਸੀ।
ਸੁਨੈਨਾ ਦੀ ਹੋਈ ਜਿੱਤ
ਜੋ ਅਮਰੀਕੀ ਪ੍ਰਤੀਨਿਧ ਸਭਾ ਵਲੋਂ ਬਿੱਲ ਪਾਸ ਕੀਤਾ ਗਿਆ ਹੈ ਉਸ ਨੂੰ ਫੇਅਰਨੈੱਸ ਆਫ ਹਾਈ ਸਕਿਲਡ ਇਮੀਗ੍ਰੇਸ਼ਨ ਐਕਟ 2019 ਜਾਂ ਐੱਚ.ਆਰ. 1044 ਦਾ ਟਾਇਟਲ ਦਿੱਤਾ ਗਿਆ ਹੈ। ਬਿੱਲ ਨੂੰ 435 ਮੈਂਬਰਾਂ ਵਾਲੀ ਪ੍ਰਤੀਨਿਧ ਸਭਾ ਤੋ ਮਨਜ਼ੂਰੀ ਮਿਲੀ ਹੈ। ਸਭ ਤੋਂ ਅਹਿਮ ਗੱਲ ਹੈ ਕਿ ਬਿੱਲ ਨੂੰ ਸਭਾ ‘ਚ ਬਹੁਮਤ ਹਾਸਲ ਹੋਇਆ। ਇਸ ਬਿੱਲ ਦੇ ਪੱਖ ‘ਚ 365 ਵੋਟਾਂ ਪਈਆਂ ਤੇ ਵਿਰੋਧ ‘ਚ ਸਿਰਫ 35 ਵੋਟਾਂ ਹੀ ਦਰਜ ਹੋ ਸਕੀਆਂ। ਹੁਣ ਬਿੱਲ ਸੈਨੇਟ ਕੋਲ ਜਾਵੇਗਾ। ਅਮਰੀਕਾ ਦੇ ਵਰਤਮਾਨ ਸਿਸਟਮ ‘ਚ ਸੁਨੈਨਾ ਤੇ ਉਨ੍ਹਾਂ ਵਾਂਗ ਦੂਜੇ ਅਪ੍ਰਵਾਸੀਆਂ ਨੂੰ ਅਸਥਾਈ ਵਰਕ ਪਰਮਿਟ ਤੋਂ ਬਾਅਦ ਅਮਰੀਕਾ ‘ਚ ਰਹਿਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ।
ਸੁਨੈਨਾ ਦੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਖੁਦ ਦਾ ਇਮੀਗ੍ਰੇਸ਼ਨ ਸਟੇਟਸ ਖਤਰੇ ‘ਚ ਪੈ ਗਿਆ। ਅਮਰੀਕੀ ਅਖਬਾਰ ਕੰਸਾਸ ਸਿਟੀ ਦੇ ਮੁਤਾਬਕ ਸੁਨੈਨਾ ਨੂੰ ਤੁਰੰਤ ਹੀ ਵਰਕ ਵੀਜ਼ਾ ਮਿਲ ਗਿਆ ਸੀ ਤੇ ਉਹ ਅਮਰੀਕਾ ‘ਚ ਰਹਿਣ ਦੇ ਲਈ ਯੋਗ ਹੋ ਗਈ ਸੀ। ਸੁਨੈਨਾ ਨੇ ਬੁੱਧਵਾਰ ਨੂੰ ਬਿੱਲ ਪਾਸ ਹੋਣ ਤੋਂ ਬਾਅਦ ਕਿਹਾ ਕਿ ਅੱਜ ਮੇਰੇ ਜਿਹੇ ਕਈ ਲੋਕਾਂ ਲਈ ਬਹੁਤ ਮਹੱਤਵਪੂਰਨ ਦਿਨ ਹੈ। ਜਿਸ ਦਾ ਅਸੀਂ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸੀ ਉਹ ਦਿਨ ਆ ਗਿਆ ਹੈ। ਅਖੀਰ ਸਾਡੀ ਸਖਤ ਮਿਹਨਤ ਤੇ ਅਣਥੱਕ ਕੋਸ਼ਿਸ਼ਾਂ ਨੂੰ ਅੱਜ ਜਿੱਤ ਮਿਲੀ ਹੈ। ਸੁਨੈਨਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਮੌਤ ਤੋਂ ਬਾਅਦ ਅਮਰੀਕਾ ‘ਚ ਰਹਿਣ ਦੀ ਉਨ੍ਹਾਂ ਦੀ ਯੋਗਤਾ ਖਤਮ ਹੋ ਗਈ ਸੀ। ਆਪਣੀਆਂ ਤਕਲੀਫਾਂ ਨੂੰ ਪਿੱਛੇ ਛੱਡ ਕੇ ਉਨ੍ਹਾਂ ਨੇ ਇਸ ਲਈ ਸੰਘਰਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਐੱਚ.ਆਰ. 1044 ਪਾਸ ਹੋ ਚੁੱਕਿਆ ਹੈ ਤਾਂ ਸ਼ਾਂਤੀ ਮਿਲੀ ਹੈ ਤੇ ਇਸ ਖੁਸ਼ੀ ਨੂੰ ਬਿਆਨ ਕਰਨ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ।
ਦੁਮਾਲਾ ਨੂੰ ਵਾਸ਼ਿੰਗਟਨ ਦੇ ਕਈ ਚੱਕਰ ਲਾਉਣੇ ਪਏ ਸਨ ਤਾਂ ਜਾ ਕੇ ਉਨ੍ਹਾਂ ਨੂੰ ਵੀਜ਼ਾ ਮਿਲਿਆ ਸੀ। ਸਮਰਥਕਾਂ ਦਾ ਕਹਿਣਾ ਹੈ ਕਿ ਵੀਜ਼ਾ ‘ਫਸਟ ਕਮ, ਫਸਟ ਸਰਵ’ ਦੇ ਸਿਸਟਮ ‘ਤੇ ਅਧਾਰਿਤ ਹੈ ਤੇ ਇਹ ਹਰ ਦੇਸ਼ ਦੇ ਨਾਗਰਿਕ ਲਈ ਫਾਇਦੇਮੰਦ ਸਾਬਿਤ ਹੋ ਸਕੇਗਾ। ਅਮਰੀਕੀ ਨਾਗਰਿਕਤਾ ਦੀ ਵੈਧਤਾ ਲਈ ਲੜਨ ਵਾਲੇ ਗਰੁੱਪ ਇਮੀਗ੍ਰੇਸ਼ਨ ਵਾਈਸ ਦੇ ਕੋ-ਫਾਉਂਡਰ ਤੇ ਪ੍ਰੈਜ਼ੀਡੈਂਟ ਅਮਨ ਕਪੂਰ ਦਾ ਕਹਿਣਾ ਹੈ ਕਿ ਬਿੱਲ ਪਾਸ ਹੋਣ ਤੋਂ ਬਾਅਦ ਉੱਚ-ਕੁਸ਼ਲਤਾ ਵਾਲੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਮਿਲ ਸਕੇਗਾ ਤੇ ਫਿਰ ਉਹ ਅਮਰੀਕਾ ‘ਚ ਆਪਣੀ ਖੁਦ ਦੀ ਕੰਪਨੀ ਸ਼ੁਰੂ ਕਰ ਸਕਣਗੇ।
ਅਮਰੀਕਾ ‘ਚ ਗ੍ਰੀਨ ਕਾਰਡ ਦੇ ਵਰਤਮਾਨ ਸਿਸਟਮ ਤੇ ਗੈਰ-ਪ੍ਰਵਾਸੀ ਵੀਜ਼ਾ ਦੇ ਤਹਿਤ ਇਥੇ ਆਉਣ ਵਾਲੇ ਪਰਿਵਾਰਾਂ ‘ਚੋਂ ਸਿਰਫ ਕੁਝ ਹੀ ਲੋਕਾਂ ਨੂੰ ਗ੍ਰੀਨ ਕਾਰਡ ਮਿਲਦਾ ਹੈ। ਇਸ ਤਰ੍ਹਾਂ ਦੇ ਵੀਜ਼ਾ ਦੀ ਵਧ ਤੋਂ ਵਧ ਮਿਆਦ 7 ਫੀਸਦੀ ਹੈ। ਬਿੱਲ ਤੋਂ ਬਾਅਦ ਹਰ ਦੇਸ਼ ਲਈ ਇਸ ਮਿਆਦ ਨੂੰ 7 ਤੋਂ 15 ਫੀਸਦੀ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਰੁਜ਼ਗਾਰ ਲਈ ਮਿਲਣ ਵਾਲੇ ਵੀਜ਼ਾ ‘ਤੇ ਆਉਣ ਵਾਲਿਆਂ ਲਈ ਵੀ 7 ਫੀਸਦੀ ਦੀ ਲਿਮਟ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਬਿੱਲ ਨਾਲ ਚੀਨ ਦੇ ਨਾਗਰਿਕਾਂ ਨੂੰ ਵੀ ਫਾਇਦਾ ਮਿਲੇਗਾ। ਗ੍ਰੀਨ ਕਾਰਡ ਕਿਸੇ ਵੀ ਵਿਅਕਤੀ ਨੂੰ ਅਮਰੀਕਾ ‘ਚ ਸਥਾਈ ਤੌਰ ‘ਤੇ ਵੱਸਣ ਤੇ ਕੰਮ ਕਰਨ ਦੀ ਮਨਜ਼ੂਰੀ ਦਿੰਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

Read Full Article
    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article