PUNJABMAILUSA.COM

ਅਮਰੀਕੀ ਔਰਤ ਨੇ ਤੀਜੀ ਵਾਰ ਲਾਟਰੀ ਜਿੱਤ ਕੇ ਹੈਟ੍ਰਿਕ ਲਗਾਈ

ਅਮਰੀਕੀ ਔਰਤ ਨੇ ਤੀਜੀ ਵਾਰ ਲਾਟਰੀ ਜਿੱਤ ਕੇ ਹੈਟ੍ਰਿਕ ਲਗਾਈ

ਅਮਰੀਕੀ ਔਰਤ ਨੇ ਤੀਜੀ ਵਾਰ ਲਾਟਰੀ ਜਿੱਤ ਕੇ ਹੈਟ੍ਰਿਕ ਲਗਾਈ
November 17
08:45 2017

ਨਵੀਂ ਦਿੱਲੀ, 17 ਨਵੰਬਰ (ਪੰਜਾਬ ਮੇਲ)- ਸਾਡੇ ਵਿਚੋਂ ਜ਼ਿਆਦਾਤਰ ਸੋਚਦੇ ਹਨ ਕਿ ਜੇਕਰ ਉਨ੍ਹਾਂ ਦੀ ਲਾਟਰੀ ਲੱਗ ਜਾਵੇ ਤਾਂ ਮਜ਼ਾ ਆ ਜਾਵੇ। ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀ ਲਾਟਰੀ ਲੱਗੀ ਅਤੇ ਉਨ੍ਹਾਂ ਦੀ ਦੁਨੀਆ ਹੀ ਬਦਲ ਗਈ। ਬਾਹਰਲੇ ਦੇਸ਼ਾਂ ਵਿਚ ਹਮੇਸ਼ਾ ਅਜਿਹਾ ਸੁਣਨ ਅਤੇ ਦੇਖਣ ਨੂੰ ਮਿਲਦਾ ਰਹਿੰਦਾ ਹੈ। ਖ਼ਾਸ ਗੱਲ ਇਹ ਹੈ ਕਿ ਕੁਝ ਲੋਕ ਇਸ ਮਾਮਲੇ ਵਿਚ ਇੰਨੇ ਲੱਕੀ ਹੁੰਦੇ ਹਨ ਕਿ ਉਨ੍ਹਾਂ ਦੀ ਕਈ ਵਾਰ ਲਾਟਰੀ ਲੱਗੀ ਹੈ। ਹੁਣ ਵਰਜੀਨੀਆ ਦੀ ਬਰੈਂਡਾ ਗੈਂਟਰੀ ਦੀ ਗੱਲ ਕਰੀਏ ਤਾਂ ਲਾਟਰੀ ਦੇ ਮਾਮਲੇ ਵਿਚ ਕਿਸਮਤ ਵਾਲੀ ਰਹੀ ਹੈ। ਬਰੈਂਡਾ ਨੇ ਤਾਂ ਲਾਟਰੀ ਜਿੱਤਣ ਵਿਚ ਹੈÎਟ੍ਰਿਕ ਲਗਾਈ ਹੈ। ਯਾਨੀ ਕਿ ਬਰੈਂਡਾ ਨੇ ਲਗਾਤਾਰ ਤਿੰਨ ਵਾਰ ਲਾਟਰੀ ਜਿੱਤੀ ਹੈ।
ਚਰਚਾ ਹੈ ਕਿ ਇਸ ਔਰਤ ਨੇ ਲਗਾਤਾਰ 5,000, 500 ਅਤੇ ਫੇਰ 5 ਮਿਲੀਅਨ ਡਾਲਰ ਦੀ ਲਾਟਰੀ ਜਿੱਤੀ ਹੈ। ਇਹ ਵਾਕਈ ਇਕ ਕਰਿਸ਼ਮਾ ਹੀ ਹੈ। ਵਰਜੀਨੀਆ ਲਾਟਰੀ ਦੀ ਅਧਿਕਾਰਕ ਵੈਬਸਾਈਟ ਮੁਤਾਬਕ ਬਰੈਂਡਾ ਨੇ ਚਾਰਲੋਟਸਵਿਲ ਸ਼ਹਿਰ ਵਿਚ ਇਕ ਲਾਟਰੀ ਟਿਕਟ ’50 ਐਕਸ ਦ ਮਨੀ’ ਖਰੀਦਿਆ। ਲਾਟਰੀ ਖਰੀਦਦੇ ਸਮੇਂ ਉਸ ਦੇ ਮਨ ਵਿਚ ਇਕ ਵਾਰ ਵੀ ਇਹ ਗੱਲ ਨਹੀਂ ਆਈ ਕਿ ਉਹ ਇਨਾਮ ਵਿਚ ਇਕ ਵੱਡੀ ਰਕਮ ਜਿੱਤਣ ਵਾਲੀ ਹੈ। ਉਸ ਨੇ ਆਮ ਤੌਰ ‘ਤੇ ਲਾਟਰੀ ਦੇ ਨੰਬਰ ਨੂੰ ਖੁਰਚਿਆ। ਜਦ ਉਸ ਨੂੰ ਪਤਾ ਚਲਿਆ ਕਿ ਉਸ ਨੇ ਇੱਕ ਵੱਡੀ ਰਕਮ ਜਿੱਤ ਲਈ ਹੈ ਤਾਂ ਉਹ ਖੁਸ਼ੀ ਦੇ ਮਾਰੇ ਉਛਲ ਪਈ। ਸਭ ਤੋਂ ਪਹਿਲਾਂ ਉਸ ਨੇ ਅਪਣੇ ਪਤੀ ਨੂੰ ਇਸ ਦੀ ਸੂਚਨਾ ਦਿੱਤੀ। ਫੇਰ ਇਸ ਤੋਂ ਬਾਅਦ ਟਿਕਟ ਨੂੰ ਸੁਰੱÎਖਿਅਤ ਜਗ੍ਹਾ ‘ਤੇ ਲੁਕਾ ਦਿੱਤਾ। ਲਾਟਰੀ ਕੰਪਨੀ ਨੇ ਬਰੈਂਡਾ ਨੂੰ ਦੋ ਵਿਕਲਪ ਦਿੱਤੇ, ਇੱਕ ਤਾਂ ਉਹ ਇਕ ਵਾਰ ਵਿਚ ਹੀ ਇਹ ਪੂਰੀ ਰਕਮ ਹਾਸਲ ਕਰ ਸਕਦੀ ਹੈ ਜਾਂ ਫੇਰ ਤੀਹ ਸਾਲ ਦੀ ਕਿਸ਼ਤਾਂ ਵਿਚ ਥੋੜ੍ਹੇ ਥੋੜ੍ਹੇ ਪੈਸੇ ਲੈ ਸਕਦੀ ਹੈ। ਉਸ ਨੇ ਪਹਿਲਾ ਵਿਕਲਪ ਚੁਣਿਆ।
ਅਧਿਕਾਰਕ ਸਾਈਟ ਮੁਤਾਬਕ ਮਹਿਲਾ ਲਾਟਰੀ ਲੱਗਣ ‘ਤੇ ਬਹੁਤ ਖੁਸ਼ ਸੀ ਅਤੇ ਪ੍ਰੇਸ਼ਾਨ ਵੀ। ਬਰੈਂਡਾ ਨੇ ਕੁਲ 5,005,500 ਡਾਲਰ ਦੀ ਰਕਮ ਜਿੱਤੀ ਹੈ। ਯਾਨੀ ਲਗਭਗ 32.60 ਕਰੋੜ ਰੁਪਏ। ਅਫ਼ਸੋਸ ਦੀ ਗੱਲ ਇਹ ਹੈ ਕਿ ਉਸ ਨੇ ਇਕੱਠੀ ਪੂਰੀ ਰਕਮ ਲੈਣ ਦਾ ਵਿਕਲਪ ਚੁਣਿਆ ਤਾਂ ਉਸ ਨੂੰ ਟੈਕਸ ਆਦਿ ਦੇ ਰੂਪ ਵਿਚ ਜਿੱਤੀ ਹੋਈ ਰਕਮ ਵਿਚੋਂ ਕਰੀਬ 18 ਕਰੋੜ ਚੁਕਾਉਣੇ ਹੋਣਗੇ। ਯਾਨੀ ਜਿੱਤ ਦੀ ਰਕਮ ਦਾ ਇਕ ਵੱਡਾ ਹਿੱਸਾ ਟੈਕਸ ਦੇ ਰੂਪ ਵਿਚ ਚਲਾ ਜਾਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article