ਅਮਰੀਕੀ ਉਪ ਰਾਸ਼ਟਰਪਤੀ ਵੱਲੋਂ ਟਰੰਪ ਖਿਲਾਫ 25ਵੀਂ ਸੋਧ ਦੀ ਵਰਤੋਂ ਕਰਨ ਤੋਂ ਇਨਕਾਰ

32
Share

ਵਾਸ਼ਿੰਗਟਨ, 13 ਜਨਵਰੀ (ਪੰਜਾਬ ਮੇਲ)- ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਹਾਊਸ ਆਫ਼ ਰੀਪ੍ਰੈਂਜ਼ਟੇਟਿਵ ਸਪੀਕਰ ਨੈਨਸੀ ਪੇਲੋਸੀ ਨੂੰ ਇਕ ਪੱਤਰ ਲਿਖ ਕੇ ਰਾਸ਼ਟਰਪਤੀ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ 25ਵੀਂ ਸੋਧ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਾਂਗਰਸ ਨੂੰ ਜੋਅ ਬਾਇਡਨ ਦੀ ਤਾਜਪੋਸ਼ੀ ’ਤੇ ਧਿਆਨ ਦੇਣ ਲਈ ਅਤੇ ਮਹਾਦੋਸ਼ ਤੋਂ ਬਚਣ ਦੀ ਅਪੀਲ ਕੀਤੀ ਹੈ। ਪੇਂਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰਾਸ਼ਟਰਪਤੀ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਸੰਵਿਧਾਨ ਦੀ 25ਵੀਂ ਸੋਧ ਦੀ ਵਰਤੋਂ ਨਹੀਂ ਕਰਨਗੇ।¿;
ਗੌਰਤਲਬ ਹੈ ਕਿ ਟਰੰਪ ਦਾ ਕਾਰਜਕਾਲ 20 ਜਨਵਰੀ, 2021 ਨੂੰ ਖ਼ਤਮ ਹੋਣ ਜਾ ਰਿਹੈ ਹੈ। ਬੀਤੇ ਦਿਨੀਂ ਸੰਸਦ ’ਤੇ ਟਰੰਪ ਸਮਰਥਕਾਂ ਨੇ ਹਿੰਸਕ ਹਮਲਾ ਕੀਤਾ ਸੀ, ਜਿਸ ਵਿਚ ਇਕ ਪੁਲਿਸ ਅਧਿਕਾਰੀ ਸਣੇ 5 ਲੋਕਾਂ ਦੀ ਮੌਤ ਹੋ ਗਈ ਸੀ।¿;
ਅਮਰੀਕਾ ਵਿਚ 25ਵੀਂ ਸੋਧ ਰਾਹੀਂ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਏ ਜਾਣ ਲਈ ਉਪ ਰਾਸ਼ਟਰਪਤੀ ਅਤੇ ਬਹੁਮਤ ਵਾਲੇ ਮੰਤਰੀ ਮੰਡਲ ਨੂੰ ਅਧਿਕਾਰ ਪ੍ਰਾਪਤ ਹਨ। ਅਮਰੀਕੀ ਪ੍ਰਤੀਨਿਧੀ ਸਭਾ ਦੀ ਮੁਖੀ ਨੈਨਸੀ ਪੇਲੋਸੀ ਨੇ ਐਤਵਾਰ ਨੂੰ ਕਿਹਾ ਸੀ ਕਿ ਸਦਨ ਰਾਸ਼ਟਰਪਤੀ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਕਰੇਗਾ। ਪੇਲੋਸੀ ਨੇ ਕਿਹਾ ਸੀ ਕਿ ਟਰੰਪ ਲੋਕਤੰਤਰ ਲਈ ਖ਼ਤਰਾ ਹਨ।

Share