ਵਾਸ਼ਿੰਗਟਨ ਡੀ.ਸੀ., 17 ਜੂਨ (ਪੰਜਾਬ ਮੇਲ)- ਕੋਵਿਡ-19 (ਕੋਰੋਨਾਵਾਇਰਸ) ਦੇ ਫੈਲਣ ਕਾਰਨ ਯੂ.ਐੱਸ. ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸਰਵਿਸਿਜ਼ ਦੇ ਦਫਤਰ ਅਮਰੀਕਾ ਭਰ ਵਿਚ ਬੰਦ ਕਰ ਦਿੱਤੇ ਗਏ ਸਨ। ਹੁਣ ਹਾਲਾਤ ਕੁੱਝ ਠੀਕ ਹੋਣ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਬਹੁਤ ਸਾਰੇ ਦਫਤਰ ਖੋਲ੍ਹ ਦਿੱਤੇ ਗਏ ਹਨ। ਇਸ ਸੰਬੰਧੀ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਅਰਜ਼ੀਕਰਤਾਵਾਂ ਨੂੰ ਡਾਕ ਰਾਹੀਂ ਜਲਦ ਹੀ ਸੂਚਿਤ ਕਰ ਦਿੱਤਾ ਜਾਵੇਗਾ। ਪੰਜਾਬ ਮੇਲ ਨੂੰ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਮੀਗ੍ਰੇਸ਼ਨ ਦੀਆਂ ਸੇਵਾਵਾਂ ਦੇ ਰਹੇ ਅਤੁਲ ਕਪੂਰ ਨੇ ਦੱਸਿਆ ਕਿ ਉਨ੍ਹਾਂ ਦਾ ਦਫਤਰ ਸਟਾਕਟਨ ਵਿਖੇ ਖੁੱਲ੍ਹ ਚੁੱਕਾ ਹੈ ਅਤੇ ਇਥੋਂ ਰੋਜ਼ਾਨਾ ਆਮ ਲੋਕਾਂ ਲਈ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਤੋਂ ਬਚਾਅ ਲਈ ਪੂਰੀ ਸੁਰੱਖਿਆ ਰੱਖੀ ਜਾ ਰਹੀ ਹੈ। ਹੋਰ ਜਾਣਕਾਰੀ ਲਈ 209-808-2136 ‘ਤੇ ਕਾਲ ਕੀਤੀ ਜਾ ਸਕਦੀ ਹੈ।