ਅਮਰੀਕੀ ਅਰਥਵਿਵਸਥਾ ‘ਚ ਦੂਜੀ ਤਿਮਾਹੀ ਦੌਰਾਨ ਵੀ ਆਈ ਭਾਰੀ ਗਿਰਾਵਟ

265
Share

ਵਾਸ਼ਿੰਗਟਨ, 31 ਅਗਸਤ (ਪੰਜਾਬ ਮੇਲ) ਅਮਰੀਕਾ ਦੀ ਅਰਥਵਿਵਸਥਾ ਵਿਚ ਦੂਜੀ ਤਿਮਾਹੀ ਅਪ੍ਰੈਲ-ਜੂਨ ਵਿਚ ਸਾਲਾਨਾ ਆਧਾਰ ‘ਤੇ 31.7 ਫੀਸਦੀ ਦੀ ਭਾਰੀ ਗਿਰਾਵਟ ਦੇਖੀ ਗਈ। ਅਮਰੀਕੀ ਸਰਕਾਰ ਦੇ ਵੀਰਵਾਰ ਨੂੰ ਜਾਰੀ ਅਨੁਮਾਨਾਂ ਮੁਤਾਬਕ ਇਹ ਦੇਸ਼ ਦੀ ਅਰਥ-ਵਿਵਸਥਾ ਵਿਚ ਕਿਸੇ ਤਿਮਾਹੀ ‘ਚ ਰਿਕਾਰਡ ਗਿਰਾਵਟ ਹੈ। ਅਮਰੀਕੀ ਅਰਥਵਿਵਸਥਾ ਕੋਰੋਨਾਵਾਇਰਸ ਸੰਕਟ ਦੇ ਚੱਲਦੇ ਕਾਫੀ ਸੰਘਰਸ਼ ਵਿਚੋਂ ਗੁਜ਼ਰ ਰਹੀ ਹੈ। ਵਣਜ ਵਿਭਾਗ ਨੇ ਅਮਰੀਕਾ ਦੇ ਪਿਛਲੀ ਤਿਮਾਹੀ ਦੇ ਜੀ.ਡੀ.ਪੀ. ਅਨੁਮਾਨਾਂ ਨੂੰ ਵੀ ਘਟਾ ਦਿੱਤਾ ਹੈ।
ਜੁਲਾਈ ਦੇ ਅਖੀਰ ‘ਚ ਮੁਲਾਂਕਣ ਦੇ ਬਾਅਦ ਇਸ ਦੇ ਸਾਲਾਨਾ ਆਧਾਰ ‘ਤੇ 32.9 ਫੀਸਦੀ ਤੋਂ ਥੋੜ੍ਹੀ ਘੱਟ ਰਹਿਣ ਦਾ ਅੰਦਾਜ਼ਾ ਹੈ। ਇਸ ਤੋਂ ਪਹਿਲਾਂ ਦੇਸ਼ ਦੀ ਅਰਥਵਿਵਸਥਾ ਵਿਚ ਸਭ ਤੋਂ ਤੇਜ਼ ਤਿਮਾਹੀ ਗਿਰਾਵਟ 1958 ਵਿਚ 10 ਫੀਸਦੀ ਦਰਜ ਕੀਤੀ ਗਈ ਸੀ। ਦੇਸ਼ ਦੀ ਅਰਥਵਿਵਸਥਾ ਦੇ ਰਿਕਾਰਡ ਰੱਖਣ ਦੀ ਸ਼ੁਰੂਆਤ 1947 ਤੋਂ ਹੋਈ। ਅਮਰੀਕਾ ‘ਚ ਬੇਰੋਜ਼ਗਾਰੀ ਹੁਣ ਵੀ 10.2 ਫੀਸਦੀ ਦੇ ਉੱਚ ਪੱਧਰ ‘ਤੇ ਬਣੀ ਹੋਈ ਹੈ। ਹਰ ਹਫਤੇ ਤਕਰੀਬਨ 10 ਲੱਖ ਲੋਕ ਬੋਰੋਜ਼ਗਾਰੀ ਭੱਤੇ ਲਈ ਅਪੀਲ ਕਰ ਰਹੇ ਹਨ। ਹਾਲਾਂਕਿ ਇਸ ਵਿਚਕਾਰ ਬੇਰੋਜ਼ਗਾਰੀ ਭੱਤੇ ਦੇ ਰੂਪ ‘ਚ ਉਨ੍ਹਾਂ ਨੂੰ ਮਿਲਣ ਵਾਲੀ ਮਦਦ ਘੱਟ ਹੋਈ ਹੈ।


Share