PUNJABMAILUSA.COM

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

 Breaking News

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ
September 22
14:38 2018

ਵਾਸ਼ਿੰਗਟਨ, 22 ਸਤੰਬਰ (ਪੰਜਾਬ ਮੇਲ)-ਅਮਰੀਕਾ ਦੀ ਇਕ ਅਦਾਲਤ ਨੇ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ ਦੋਸ਼ੀ ਮੰਨਦੇ ਹੋਏ 160 ਸਾਲ ਦੀ ਸਜ਼ਾ ਸੁਣਾਈ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਅਨੁਸਾਰ ਲਗਭਗ 2 ਸਾਲ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਦੋਸ਼ੀ ਨਿਕੋਲਸ ਡੀਓਨ (32) ਨੂੰ ਕਈ ਵਾਰ ਗਲਤ ਤਰੀਕੇ ਨਾਲ ਗਰਲਫਰੈਂਡ ਦੀ ਧੀ ਦਾ ਰੇਪ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਨੇ 136 ਸਾਲ ਤੱਕ ਪੈਰੋਲ ਨਾ ਕਰ ਸਕਣ ਦਾ ਵੀ ਦੰਡ ਲਗਾਇਆ ਹੈ। 10 ਸਾਲ ਦੀ ਪੀੜਤਾ ਨੇ ਰੇਪ ਦੇ ਬਾਅਦ ਇਕ ਬੱਚੇ ਨੂੰ ਜਨਮ ਦਿੱਤਾ ਹੈ।
ਨਿਕੋਲਸ ਨੇ ਪਹਿਲੀ ਵਾਰ ਬੱਚੀ ਦਾ ਰੇਪ ਉਸ ਸਮੇਂ ਕੀਤਾ ਸੀ, ਜਦੋਂ ਉਹ ਸਿਰਫ 8 ਸਾਲ ਦੀ ਸੀ। ਆਪਣੇ ਬਚਾਅ ‘ਚ ਨਿਕੋਲਸ ਨੇ ਕੋਰਟ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਉਸ ਨੇ ਬੱਚੀ ਨਾਲ ਸੈਕਸ ਨਹੀਂ ਕੀਤਾ। ਉਸ ਦੀ ਗਰਲਫ੍ਰੈਂਡ ਨੇ ਹੀ ਆਪਣੀ ਬੱਚੀ ਦੇ ਸਰੀਰ ‘ਚ ਜ਼ਬਰਦਸਤੀ ਉਸ ਦਾ ਸਪਰਮ ਪਾ ਦਿੱਤਾ ਸੀ। ਪੀੜਤਾ ਦੀ ਉਮਰ ਇਸ ਸਮੇਂ 12 ਸਾਲ ਹੈ ਅਤੇ ਸਤੰਬਰ 2017 ‘ਚ ਰੇਪ ਦੇ ਕਾਰਨ ਠਹਿਰੇ ਗਰਭ ਨਾਲ ਉਸ ਨੇ ਇਕ ਲੜਕੇ ਨੂੰ ਜਨਮ ਦਿੱਤਾ। ਪੀੜਤਾ ਆਪਣੀ ਮਾਂ ਨਾਲ ਅਟਲਾਂਟਾ ‘ਚ ਰਹਿਦੀ ਸੀ। ਮਾਂ-ਧੀ ਦੇ ਨਾਲ ਨਿਕੋਲਸ ਵੀ ਉੱਥੇ ਹੀ ਰਹਿਣ ਲੱਗ ਪਿਆ ਸੀ। ਉਸ ਦੇ ਸਬੰਧ ਰੇਪ ਪੀੜਤਾ ਦੀ ਮਾਂ ਨਾਲ ਸਨ। ਕੁਝ ਸਮੇਂ ਬਾਅਦ ਮਹਿਲਾ ਆਪਣੀ ਬੇਟੀ ਨਾਲ ਅਟਲਾਂਟਾ ਛੱਡ ਕੇ ਇੰਡਿਆਨਾ ਰਹਿਣ ਲੱਗ ਪਈ।
ਮੀਡੀਆ ਦੀ ਰਿਪੋਰਟ ਅਨੁਸਾਰ, ਮਾਂ ਗਰਭਵਤੀ ਨਾਬਾਲਗ ਬੱਚੀ ਦਾ ਗਰਭਪਾਤ ਕਰਵਾਉਣਾ ਚਾਹੁੰਦੀ ਸੀ ਤਾਂਕਿ ਕਿਸੇ ਨੂੰ ਇਸ ਦੇ ਬਾਰੇ ਪਤਾ ਨਾ ਲੱਗ ਸਕੇ ਪਰ ਸਥਾਨਕ ਲੋਕਾਂ ਦੇ ਵਿਰੋਧ ਕਾਰਨ ਅਜਿਹਾ ਨਹੀਂ ਹੋ ਸਕਿਆ। ਪੀੜਤਾ ਨੇ ਦੱਸਿਆ ਕਿ ਅਲਟਰਾਸਾਊਂਡ ਕਲਿਨਿਕ ਦੇ ਬਾਹਰ ਇਕ ਗਰੁੱਪ ਦੇ ਪ੍ਰਦਰਸ਼ਨ ਕਾਰਨ ਉਸ ਨੂੰ ਮੈਡੀਕਲ ਸਹੂਲਤ ਨਹੀਂ ਮਿਲੀ, ਜਿਸ ਕਾਰਨ ਗਰਭਪਾਤ ਨਹੀਂ ਹੋ ਸਕਿਆ। ਉਕਤ ਬੱਚੀ ਦੀ ਮਾਂ ਨਹੀਂ ਸੀ ਚਾਹੁੰਦੀ ਕਿ ਉਸ ਦੀ ਧੀ ਦੇ ਬੱਚੇ ਦਾ ਪਿਤਾ ਕੌਣ ਹੈ, ਦੇ ਬਾਰੇ ਕਿਸੇ ਨੂੰ ਪਤਾ ਲੱਗੇ। ਬੱਚੀ ਦੀ ਮਾਂ ‘ਤੇ ਵੀ ਅਪਰਾਧੀ ਦਾ ਸਾਥ ਦੇਣ ਅਤੇ ਗੁਨਾਹ ਛੁਪਾਉਣ ਦੇ ਲਈ ਟ੍ਰਾਇਲ ਚੱਲ ਰਿਹਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

Read Full Article
    ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

Read Full Article
    ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

Read Full Article
    ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

Read Full Article
    ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

Read Full Article
    ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

Read Full Article
    ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

Read Full Article
    ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

Read Full Article
    ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

Read Full Article
    ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

Read Full Article
    ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

Read Full Article
    ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

Read Full Article
    ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

Read Full Article
    ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

Read Full Article