ਅਮਰੀਕੀ ਅਦਾਲਤ ਵੱਲੋਂ ਭਾਰਤੀ ਨਾਗਰਿਕ ਨੂੰ ਧੋਖਾਧੜੀ ਦੇ ਦੋਸ਼ ਹੇਠ 33 ਮਹੀਨਿਆਂ ਦੀ ਕੈਦ

397
Share

ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਅਮਰੀਕੀ ਅਦਾਲਤ ਨੇ ਇੱਕ ਭਾਰਤੀ ਨਾਗਰਿਕ ਨੂੰ ਟੈਲੀਮਾਰਕੀਟਿੰਗ ਅਤੇ ਬੈਂਕ ਧੋਖਾਧੜੀ ਦੇ ਦੋਸ਼ ਹੇਠ 33 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਚਿਰਾਗ ਸਚਵੇਦਾ (30) ਨੇ ਆਨਲਾਈਨ ਯੂਜ਼ਰਨੇਮਜ਼ ਅਤੇ ਪਾਸਵਰਡਾਂ ਦੀ ਵਰਤੋਂ ਕਰਕੇ ਬਜ਼ੁਰਗਾਂ ਦੇ ਬੈਂਕ ਖਾਤਿਆਂ ‘ਚੋਂ ਚੋਰੀ ਦੀ ਯੋਜਨਾ ‘ਚ ਸ਼ਮੂਲੀਅਤ ਦੇ ਦੋਸ਼ ਕਬੂਲੇ ਹਨ। ਰੋਡ ਆਇਲੈਂਡ ਦੀ ਅਦਾਲਤ ਨੇ ਚਿਰਾਗ ਨੂੰ 4,442 ਅਮਰੀਕੀ ਡਾਲਰ ਪੀੜਤਾਂ ਨੂੰ ਮੁਆਵਜ਼ੇ ਵਜੋਂ ਅਦਾ ਕਰਨ ਦੇ ਆਦੇਸ਼ ਵੀ ਦਿੱਤੇ ਹਨ।


Share