PUNJABMAILUSA.COM

‘ਅਮਰੀਕੀਆਂ ਤੋਂ ਦੂਰ ਰਹੋ’ ਵਾਲੇ ਨਾਅਰੇ ਲਿਖੇ ਜਾਣ ਲੱਗੇ ਚੀਨ ਦੀਆਂ ਗਲੀਆਂ ‘ਚ

‘ਅਮਰੀਕੀਆਂ ਤੋਂ ਦੂਰ ਰਹੋ’ ਵਾਲੇ ਨਾਅਰੇ ਲਿਖੇ ਜਾਣ ਲੱਗੇ ਚੀਨ ਦੀਆਂ ਗਲੀਆਂ ‘ਚ

‘ਅਮਰੀਕੀਆਂ ਤੋਂ ਦੂਰ ਰਹੋ’ ਵਾਲੇ ਨਾਅਰੇ ਲਿਖੇ ਜਾਣ ਲੱਗੇ ਚੀਨ ਦੀਆਂ ਗਲੀਆਂ ‘ਚ
May 25
21:00 2017

china 1
ਬੀਜਿੰਗ, 25 ਮਈ (ਪੰਜਾਬ ਮੇਲ)- ਅਮਰੀਕਾ ਨੂੰ ਜਾਸੂਸੀ ਦੇ ਖੇਡ ਵਿੱਚ ਮਾਤ ਦੇਣ ਲਈ ਚੀਨ ਨੇ ਵੱਡੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਰਾਜਧਨੀ ਬੀਜਿੰਗ ਦੀਆਂ ਗਲੀਆਂ ਵਿੱਚ ਕੰਧਾਂ ਉੱਤੇ ਲਗੇ ਪੋਸਟਰ ਆਪਣੇ ਨਾਗਰਿਕਾਂ ਨੂੰ ਵਿਦੇਸ਼ੀ ਲੋਕਾਂ ਤੋਂ ਬਚ ਕੇ ਰਹਿਣ ਦੀ ਨਸੀਹਤ ਦੇਣ ਲੱਗੇ ਹਨ। ਚੀਨੀ ਲੋਕਾਂ ਨੂੰ ਇਨ੍ਹਾਂ ਪੋਸਟਰਾਂ ਵਿਚਲੇ ਕਾਰਟੂਨ ਸਾਵਧਾਨ ਕਰਦੇ ਹਨ ਕਿ ਵਿਦੇਸ਼ੀ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਓ, ਉਹ ਜਾਸੂਸ ਹੋ ਸਕਦੇ ਹਨ।
ਗ੍ਰਾਫਿਕਸ ਦੀ ਇਹ ਵਰਤੋਂ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਚੀਨ ਦੀ ਸਰਕਾਰ ਨੇ ਅਮਰੀਕੀ ਜਾਸੂਸਾਂ ਨਾਲ ਨਜਿੱਠਣ ਦੀ ਆਪਣੀ ਮੁਹਿੰਮ ਕਾਫੀ ਤੇਜ਼ ਕਰ ਦਿੱਤੀ ਹੈ। ਪੋਸਟਰ ਵਿੱਚ ਦਿਖਾਈ ਗਈ ਕਾਮਿਕ ਬੁੱਕ ਦੀ ਲਵ ਸਟੋਰੀ ਆਖਿਰ ਵਿੱਚ ਹੰਝੂਆਂ ਉੱਤੇ ਜਾ ਕੇ ਖਤਮ ਹੁੰਦੀ ਹੈ ਤੇ ਸਥਾਨਕ ਲੋਕਾਂ ਲਈ ਵਿਦੇਸ਼ੀ ਆਦਮੀਆਂ ਤੋਂ ਬਚ ਕੇ ਰਹਿਣ ਦੀ ਚੇਤਾਵਨੀ ਦੇਂਦੀ ਹੈ। ਇਨ੍ਹਾਂ ਹਲਕ-ਫੁਲਕੇ ਪੋਸਟਰਾਂ ਨਾਲ ਜਾਸੂਸਾਂ ਨੂੰ ਕਾਊਂਟਰ ਕਰਨ ਤੋਂ ਵੱਖ ਚੀਨ ਦੀ ਅਸਲੀ ਖੇਡ ਕੁਝ ਜ਼ਿਆਦਾ ਹੀ ਖਤਰਨਾਕ ਜਾਪਦੀ ਹੈ।
ਪਿਛਲੇ ਦਿਨੀਂ ‘ਨਿਊਯਾਰਕ ਟਾਈਮਜ਼’ ਵਿੱਚ ਛਪੇ ਇਕ ਆਰਟੀਕਲ ਮੁਤਾਬਕ ਚੀਨੀ ਕਾਰਵਾਈ ਹੇਠ ਸਾਲ 2010 ਤੋਂ 2012 ਦੌਰਾਨ ਅਮਰੀਕਾ ਦੀ ਸੈਂਟਰਲ ਇੰਟੇਲੀਜੇਂਸ ਏਜੰਸੀ (ਸੀ ਆਈ ਏ) ਦੇ ਖੁਫੀਆ ਨੈੱਟਵਰਕ ਦੇ ਕਰੀਬ 20 ਜਾਸੂਸਾਂ ਦੀ ਜਾਂ ਹੱਤਿਆ ਕੀਤੀ ਗਈ ਜਾਂ ਉਨ੍ਹਾਂ ਨੂੰ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਹੈ। ਨਿਊਯਾਰਕ ਟਾਈਮਜ਼ ਨਾਲ ਗੱਲਬਾਤ ਦੌਰਾਨੇ 10 ਅਮਰੀਕੀ ਅਫਸਰਾਂ ਨੇ ਆਪਣੇ ਨਾਂ ਜ਼ਾਹਰ ਨਾ ਕਰਨ ਦੀ ਸ਼ਰਤ ਉੱਤੇ ਦੱਸਿਆ ਕਿ ਪਿਛਲੇ ਇਕ ਦਹਾਕੇ ਵਿੱਚ ਸੀ ਆਈ ਏ ਦੇ ਖੁਫੀਆ ਨੈੱਟਵਰਕ ਵਿੱਚ ਲੱਗੀ ਇਹ ਸਭ ਤੋਂ ਵੱਡੀ ਸੱਟ ਹੈ। ਇਹ ਸਭ ਕਿਵੇਂ ਹੋਇਆ, ਇਸ ਬਾਰੇ ਹਾਲੇ ਤੱਕ ਸੀ ਆਈ ਏ ਕਿਸੇ ਨਤੀਜੇ ਉੱਤੇ ਨਹੀਂ ਪਹੁੰਚੀ। ਆਰਟੀਕਲ ਮੁਤਾਬਕ ਜਿਨ੍ਹਾਂ ਅਮਰੀਕੀ ਜਾਸੂਸਾਂ ਨੂੰ ਚੀਨ ਨੇ ਮਾਰਿਆ, ਉਨ੍ਹਾਂ ਵਿੱਚੋਂ ਇਕ ਨੂੰ ਉਸ ਦੇ ਸਹਿਯੋਗੀਆਂ ਦੇ ਸਾਹਮਣੇ ਗੋਲੀ ਮਾਰੀ ਗਈ, ਤਾਂ ਕਿ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਸਕੇ ਕਿ ਜਿਹੜੇ ਅਮਰੀਕਾ ਲਈ ਜਾਸੂਸੀ ਕਰ ਰਹੇ ਹਨ, ਵਾਪਸ ਚਲੇ ਜਾਣ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀ ਆਈ ਏ ਦੇ ਕਰੀਬ 18 ਤੋਂ 20 ਜਾਸੂਸਾਂ ਦੀ ਚੀਨ ਜਾਂ ਤਾਂ ਹਤਿਆ ਕਰ ਚੁੱਕਾ ਹੈ ਜਾਂ ਉਨ੍ਹਾਂ ਨੂੰ ਜੇਲ ਵਿੱਚ ਬੰਦ ਕਰ ਰੱਖਿਆ ਹੈ।
ਵਰਨਣ ਯੋਗ ਹੈ ਕਿ ਪਿਛਲੇ ਸਾਲ ਅਪ੍ਰੈਲ ਵਿੱਚ ਚੀਨ ਨੇ ਵਿਦੇਸ਼ੀ ਐੱਨ ਜੀ ਓ ਉੱਤੇ ਸਖਤ ਪਾਬੰਦੀਆਂ ਵਾਲਾ ਇਕ ਕਾਨੂੰਨ ਪਾਸ ਕੀਤਾ ਸੀ। ਇਨ੍ਹਾਂ ਐੱਨ ਜੀ ਓ ਉੱਤੇ ਚੀਨ ਨੂੰ ਨੁਕਸਾਨ ਪੁਚਾਉਣ ਦਾ ਦੋਸ਼ ਸੀ। ਪਿਛਲੇ ਸਾਲ ਵਿੱਚ ਬੀਜਿੰਗ ਨੇ ਵਿਦੇਸ਼ੀ ਘੁਸਪੈਠ ਦੇ ਖਤਰੇ ਬਾਰੇ ਜਾਗਰੂਕਤਾ ਲਈ ਇਕ ਪਬਲਿਕ ਕੈਂਪੇਨ ਵੀ ਲਾਂਚ ਕੀਤੀ ਸੀ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article